ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News Newspaper Cel...

    Newspaper Celebration Events: ‘ਸੱਚ ਕਹੂੰ’ ਦੀ 23 ਵੀਂ ਵਰ੍ਹੇਗੰਢ ਦੀ ਖੁਸ਼ੀ ’ਚ ਬੇਜ਼ੁਬਾਨ ਪੰਛੀਆਂ ਲਈ ਰੱਖੇ ਪਾਣੀ ਦੇ ਕਟੋਰੇ ਤੇ ਵੰਡੇ ਲੱਡੂ

    Newspaper Celebration Events
    Newspaper Celebration Events: ‘ਸੱਚ ਕਹੂੰ’ ਦੀ 23 ਵੀਂ ਵਰ੍ਹੇਗੰਢ ਦੀ ਖੁਸ਼ੀ ’ਚ ਬੇਜ਼ੁਬਾਨ ਪੰਛੀਆਂ ਲਈ ਰੱਖੇ ਪਾਣੀ ਦੇ ਕਟੋਰੇ ਤੇ ਵੰਡੇ ਲੱਡੂ

    ਬੇਜ਼ੁਬਾਨ ਪੰਛੀਆਂ ਲਈ ਰੱਖੇ ਪਾਣੀ ਦੇ ਕਟੋਰੇ ਤੇ ਵੰਡੇ ਲੱਡੂ | Newspaper Celebration Events

    Newspaper Celebration Events: ਖਰੜ (ਐੱਮ ਕੇ ਸ਼ਾਇਨਾ)। ਰੋਜ਼ਾਨਾ ‘ਸੱਚ ਕਹੂੰ’ ਅਖਬਾਰ ਦੀ 23ਵੀਂ ਵਰ੍ਹੇਗੰਢ ਮੌਕੇ ਬੁੱਧਵਾਰ ਨੂੰ ਬਲਾਕ ਖਰੜ ਅਤੇ ਬਲਾਕ ਮਦਨਹੇੜੀ ਦੀ ਸਾਧ-ਸੰਗਤ ਤੇ ਪਾਠਕਾਂ ਵੱਲੋਂ ਮਨੁੱਖਤਾ ਦੀ ਭਲਾਈ ਦੇ ਕਾਰਜ ਕੀਤੇ ਗਏ। ਇਸ ਮੌਕੇ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਖਰੜ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਪਾਠਕਾਂ ਨੇ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਪੰਛੀਆਂ ਲਈ ਪਾਣੀ ਅਤੇ ਦਾਣਿਆਂ ਦੇ ਕਟੋਰੇ ਰੱਖੇ। ‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ ਦੀ ਖੁਸ਼ੀ ਵਿੱਚ ਪਾਠਕ ਲੱਡੂ ਵੰਡਦੇ ਨਜ਼ਰ ਆਏ। ਇਸ ਦੌਰਾਨ ਪਾਠਕ ‘ਸੱਚ ਕਹੂੰ’ ਅਖਬਾਰ ਦੀਆਂ ਸ਼ਾਨਦਾਰ ਸੇਵਾਵਾਂ ਲਈ ਧੰਨਵਾਦ ਕਰਦੇ ਵੀ ਨਜ਼ਰ ਆਏ।

    ਇਹ ਵੀ ਪੜ੍ਹੋ: BKU Sidhupur Latest News: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਐਸ.ਐਸ.ਪੀ ਦਿਹਾਤੀ ਨਾਲ ਮੁਲਾਕਾਤ ਕੀਤੀ

    ਇਸ ਮੌਕੇ 85 ਮੈਂਬਰ ਕੁਲਵੰਤ ਇੰਸਾਂ ਨੇ ਕਿਹਾ ਕਿ ਅੱਜ ਦੇ ਦਿਨ 2002 ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਨੇ ‘ਸੱਚ ਕਹੂੰ’ ਪ੍ਰਕਾਸ਼ਿਤ ਕਰਵਾ ਕੇ ਸਾਨੂੰ ਇੱਕ ਅਨਮੋਲ ਸੁਗਾਤ ਦਿੱਤੀ ਹੈ। ‘ਸੱਚ ਕਹੂੰ’ ਦੇ ਵਿੱਚ ਕਰੀਅਰ ਕਾਊਂਸਲਿੰਗ, ਕਿਸਾਨੀ, ਕਾਰੋਬਾਰ, ਬੱਚਿਆਂ ਦੇ ਲਈ ਅਤੇ ਹੋਰ ਵਧੇਰੇ ਜਾਣਕਾਰੀ ਦਿੱਤੀ ਜਾਂਦੀ ਹੈ। ਜਿਸ ਕਰਕੇ ਇਹ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।

    Newspaper Celebration Events
    Newspaper Celebration Events: ‘ਸੱਚ ਕਹੂੰ’ ਦੀ 23 ਵੀਂ ਵਰ੍ਹੇਗੰਢ ਦੀ ਖੁਸ਼ੀ ’ਚ ਬੇਜ਼ੁਬਾਨ ਪੰਛੀਆਂ ਲਈ ਰੱਖੇ ਪਾਣੀ ਦੇ ਕਟੋਰੇ ਤੇ ਵੰਡੇ ਲੱਡੂ

    Newspaper Celebration Events

    ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਹ ’ਸੱਚ ਕਹੂੰ’ ਅਖ਼ਬਾਰ ਨੂੰ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸ਼ਣ। ਇਸ ਮੌਕੇ ਉਹਨਾਂ ‘ਸੱਚ ਕਹੂੰ’ ਸਟਾਫ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੇ ਲਈ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰੇਮੀ ਸੇਵਕ ਸੁਰੇਸ਼ ਪਾਲ ਇੰਸਾਂ, ਮਦਨਹੇੜੀ ਬਲਾਕ ਪ੍ਰੇਮੀ ਸੇਵਕ ਹਰਪ੍ਰੀਤ ਇੰਸਾਂ, ਰਜਤ ਇੰਸਾਂ, ਤਰਸੇਮ ਇੰਸਾਂ, ਗੁਰਮੀਤ ਇੰਸਾਂ, ਪਾਲ ਇੰਸਾਂ, ਗੁਲਾਬ ਇੰਸਾਂ, ਭੈਣ ਬਬੀਤਾ ਇੰਸਾਂ, ਮੰਜੂ ਇੰਸਾਂ, ਕਿਰਣ ਇੰਸਾਂ ਆਦਿ ਹਾਜ਼ਰ ਸਨ।