ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਖੇਡ ਮੈਦਾਨ ਕੁਸ਼ਲਦੀਪ ਸਿੰਘ ...

    ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਪੰਜਾਬ ਵਾਲੀਬਾਲ ਐਸੋਸ਼ੀਏਸ਼ਨ ਦੇ ਪ੍ਰਧਾਨ ਬਣੇ

    Kushaldeep Singh, President, Kiki Dhillon ,Punjab ,Volleyball Association

    ਸੁਖਪਾਲ ਸਿੰਘ ਪਾਲੀ ਜਨਰਲ ਸਕੱਤਰ ਨਿਯੁਕਤ

    ਸੱਚ ਕਹੂੰ ਨਿਊਜ /ਪਟਿਆਲਾ। ਪਟਿਆਲਾ ਵਿਖੇ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੀ ਚੋਣ ਲਈ ਹੋਏ ਵਿਸ਼ੇਸ਼ ਸਮਾਗਮ ਦੌਰਾਨ ਹਲਕਾ ਫਰੀਦਕੋਟ ਦੇ ਵਿਧਾਇਕ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਸਰਬਸੰਮਤੀ ਨਾਲ ਪੰਜਾਬ ਵਾਲੀਬਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਅੱਜ ਗਰੈਂਡ ਅਜੂਬਾ ਹੋਟਲ ਪਟਿਆਲਾ ਵਿਖੇ ਇਸ ਚੋਣ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਪ੍ਰਧਾਨ ਤੇ ਪ੍ਰਜ਼ਾਈਡਿੰਗ ਅਫ਼ਸਰ ਹਰਚਰਨ ਸਿੰਘ ਭੁੱਲਰ ਆਈ.ਪੀ.ਐੱਸ ਵੱਲੋਂ ਕਰਵਾਈ ਗਈ। ਸਮਾਗਮ ਵਿੱਚ ਪੰਜਾਬ ਉਲੰਪਿਕ ਸੰਘ ਵੱਲੋਂ ਕੇ.ਵੀ.ਐਸ.ਸਿੱਧੂ, ਸਪੋਰਟਸ ਕੌਂਸਲ ਚੰਡੀਗੜ ਵੱਲੋਂ ਯੋਗਰਾਜ ਜ਼ਿਲ੍ਹਾ ਖੇਡ ਅਫ਼ਸਰ ਸੰਗਰੂਰ ਅਤੇ ਵੀ.ਐਫ.ਆਈ ਵੱਲੋਂ ਜੰਗੀਰ ਸਿੰਘ ਬਤੌਰ ਆਬਜ਼ਰਵਰ ਸ਼ਾਮਲ ਹੋਏ। President

    ਇਸ ਚੋਣ ਵਿੱਚ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਨੇ ਭਾਗ ਲਿਆ। ਇਹਨਾਂ ਖੇਡ ਅਧਿਕਾਰੀਆਂ ਦੀ ਦੇਖ ਰੇਖ ‘ਚ ਸੁਖਪਾਲ ਸਿੰਘ ਬਰਾੜ (ਪਾਲੀ) ਅਰਜਨਾ ਐਵਾਰਡੀ ਐੱਸ.ਪੀ. ਪੰਜਾਬ ਪੁਲੀਸ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਅਤੇ ਬਲਵਿੰਦਰ ਸਿੰਘ ਫ਼ਰੀਦਕੋਟ ਖਜ਼ਾਨਚੀ ਚੁਣਿਆ ਗਿਆ। ਚੋਣ ਉਪਰੰਤ ਨਵੇਂ ਬਣੇ ਪ੍ਰਧਾਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਉਹ ਪੰਜਾਬ ਵਿੱਚ ਖੇਡਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਦੇ ਰਹਿਣਗੇ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਹੋਣਹਾਰ ਖਿਡਾਰੀਆਂ ਨੂੰ ਅੱਗੇ ਲਿਜਾਣ ਲਈ ਗੰਭੀਰ ਯਤਨ ਕਰਨਗੇ ਇਸ ਮੌਕੇ ਅੰਤਰਰਾਸ਼ਟਰੀ ਖਿਡਾਰੀ ਹਰਮੰਦਰ ਸਿੰਘ ਮਿਨਹਾਸ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ ਦਿਓਲ, ਹਰਿੰਦਰ ਸਿੰਘ ਬਰਾੜ, ਪ੍ਰੋ. ਸ਼ਮੀ ਸ਼ਰਮਾ, ਰਤਨ ਸਿੰਘ, ਸ਼ਮਸ਼ੇਰ ਸਿੰਘ, ਪ੍ਰੋ. ਗੁਰਵੀਰ ਸਿੰਘ ਆਦਿ ਵੀ ਹਾਜਰ ਸਨ। President

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here