ਕੁੰਬਲੇ-ਕੋਹਲੀ ਮੁੱਦੇ ਨੂੰ ਠੀਕ ਤਰ੍ਹਾਂ ਨਹੀਂ ਸੁਲਝਾਇਆ: ਗਾਂਗੁਲੀ

Kumble-Kohli, Resolving Issue, Properly, sportes

ਏਜੰਸੀ, ਕੋਲਕਾਤਾ:ਸਾਬਕਾ ਭਾਰਤੀ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ‘ਚ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਦੇ ਮੈਂਬਰ ਸੌਰਭ ਗਾਂਗੁਲੀ ਨੇ ਪਹਿਲੀ ਵਾਰ ਕੋਚ ਅਨਿਲ ਕੁੰਬਲੇ ਅਤੇ ਕਪਤਾਨ ਵਿਰਾਟ ਕੋਹਲੀ ਦੇ ਵਿਵਾਦ ‘ਤੇ ਆਪਣੀ ਚੁੱਪੀ ਤੋੜਦਿਆਂ ਕਿਹਾ ਕਿ ਇਸ ਮਾਮਲੇ  ਨੂੰ ਠੀਕ ਤਰ੍ਹਾਂ ਨਾਲ  ਸੰਭਾਲਿਆ ਨਹੀਂ ਗਿਆ  ਭਾਰਤ ਕ੍ਰਿਕਟ ਟੀਮ ਦੇ ਕੋਚ ਚੋਣ ਦੀ ਜਿੰਮੇਵਾਰੀ ਸੰਭਾਲ ਰਹੀ ਸੀਏਸੀ ਨੇ ਹੀ ਬੀਤੇ ਸਾਲ ਸਾਬਕਾ ਕ੍ਰਿਕਟਰ ਕੁੰਬਲੇ ਨੂੰ ਕੋਚਿੰਗ ਦਾ ਜ਼ਰੂਰਤ ਅਨੁਸਾਰ ਤਜ਼ਰਬਾ ਨਾ ਹੋਣ ਦੇ ਬਾਵਜ਼ੂਦ ਤਰਜ਼ੀਹ ਦਿੰਦਿਆਂ ਕੌਮੀ ਟੀਮ ਲਈ ਕੋਚ ਨਿਯੁਕਤ ਕੀਤਾ ਸੀ

ਤਿੰਨ ਮੈਂਬਰੀ ਕਮੇਟੀ ‘ਚ ਸ਼ਾਮਲ ਹਨ  ਗਾਂਗੁਲੀ. ਲਕਸ਼ਮਣ ਅਤੇ ਸਚਿਨ ਤੇਂਦੁਲਕਰ

 ਇਸ ਤਿੰਨ ਮੈਂਬਰੀ ਕਮੇਟੀ ‘ਚ ਗਾਂਗੁਲੀ ਤੋਂ ਇਲਾਵਾ ਵੀਵੀਐੱਸ ਲਕਸ਼ਮਣ ਅਤੇ ਸਚਿਨ ਤੇਂਦੁਲਕਰ ਵੀ ਸ਼ਾਮਲ ਹਨ ਪਰ ਕਪਤਾਨ ਵਿਰਾਟ ਨਾਲ ਮਤਭੇਦ ਅਤੇ ਵਿਵਾਦ ਦੇ ਚਲਦੇ ਕੁੰਬਲੇ ਨੇ ਆਪਣਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਚੈਂਪੀਅੰਜ਼ ਟਰਾਫੀ ਦੀ ਸਮਾਪਤੀ ਤੋਂ ਠੀਕ ਬਾਅਦ ਲੰਦਨ ‘ਚ ਹੀ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ ਗਾਂਗੁਲੀ ਨੇ ਪਹਿਲੀ ਵਾਰ ਇਸ ਮਾਮਲੇ ‘ਤੇ ਕੋਈ ਟਿੱਪਣੀ ਕੀਤੀ ਹੈ ਉਨ੍ਹਾਂ ਕਿਹਾ ਕਿ  ਜੋ ਵੀ ਕੋਚ ਅਤੇ ਕਪਤਾਨ ਦੇ ਇਸ ਵਿਵਾਦ ਨੂੰ ਸੁਲਝਾਉਣ ਦੀ ਜਿੰਮੇਵਾਰੀ ਸੰਭਾਲ ਰਹੇ ਸਨ ਉਨ੍ਹਾਂ ਨੇ ਠੀਕ ਤਰੀਕੇ ਨਾਲ ਇਸ ਮੁੱਦੇ ਨੂੰ ਨਹੀਂ ਵੇਖਿਆ

ਸਮਝਿਆ ਜਾਂਦਾ ਹੈ ਖੁਦ ਸੀਏਸੀ ਵੀ ਵਿਰਾਟ ਅਤੇ ਕੁੰਬਲੇ ਦਰਮਿਆਨ ਮਤਭੇਦ ਸੁਲਝਾਉਣ ‘ਚ ਜੁਟੀ ਸੀ ਪਰ ਵਿਰਾਟ ਨਾਲ ਗੱਲਬਾਤ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਸ ਮੁੱਦੇ ਨੂੰ ਸੁਲਝਾਉਣਾ ਸੰਭਵ ਨਹੀਂ ਹੋਵੇਗਾ ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਠੀਕ ਢੰਗ ਨਾਲ ਸੁਲਝਾਇਆ ਜਾ ਸਕਦਾ ਸੀ ਇਹ ਮਾਮਲਾ ਗਲਤ ਤਰੀਕੇ ਨਾਲ ਵੇਖਿਆ ਗਿਆ

LEAVE A REPLY

Please enter your comment!
Please enter your name here