ਕੁਮਾਰ ਸਵਾਮੀ ਸੀਐਮ ਬਣ ਕੇ ਖੁਸ਼ ਨਹੀਂ, ਪਰ ਕਿਉਂ?

POISON, C M, HAPPY, KUMAR SWAMY

ਜੇ ਚਾਹੁੰਦਾ ਤਾਂ ਛੱਡ ਸਕਦਾ ਸੀਐਮ ਦਾ ਅਹੁਦਾ | Kumar Swamy

ਬੇਗਲੁਰੂ, (ਏਜੰਸੀ)। ਕਰਨਾਟਕ ‘ਚ ਗਠਬੰਧਨ ਸਰਕਾਰ ‘ਚ ਸਭਕੁਝ ਠੀਕ ਨਹੀਂ ਚੱਲ ਰਿਹਾ ਹੈ। ਇਸ ਗੱਲ ਦੇ ਸੰਕੇਤ ਖੁਦ ਮੁੱਖਮੰਤਰੀ ਡੀ, ਕੁਮਾਰ ਸਵਾਮੀ ਨੇ ਦਿੱਤੇ ਹਨ। ਸ਼ਨਿੱਚਰਵਾਰਾ ਨੂੰ ਬੇਗਲੁਰੂ ‘ਚ ਸੀਐਮ ਦੇ ਸਨਮਾਨ ‘ਚ ਇੱਕ ਸਮਾਰੋਹ ਸ਼ੁਰੂ ਕੀਤਾ ਗਿਆ ਸੀ ਜਿਸ ਦੌਰਾਨ ਕੁਮਾਰ ਸਵਾਮੀ ਭਾਵੁਕ ਹੋ ਗਏ। ਕੁਮਾਰ ਸਵਾਮੀ ਨੇ ਭਰੀਆਂ ਅੱਖਾਂ ‘ਚ ਕਿਹਾ ਕਿ ਸੀਐਮ ਦੀ ਕੁਰਸੀ ‘ਤੇ ਬੈਠਕੇ ਖੁਸ਼ ਨਹੀਂ ਹੈ। ਉਨਾਂ ਕਿਹਾ ਕਿ ਮੈਂ ਭਗਵਾਨ ਨੀਲਕੰਠ ਦੀ ਤਰ੍ਹਾਂ ਦੀ ਜ਼ਹਿਰ ਪੀ ਰਿਹਾ ਹਾਂ। ਉਨਾਂ ਕਿਹਾ ਕਿ ਇਹ ਸੱਚ ਹੈ ਕਿ ਚੋਣਾਂ ‘ਚ ਪਹਿਲੇ ਸੂਬੇ ਦਾ ਸੀਐਮ ਬਣਨਾ ਚਾਹੁੰਦਾ ਸੀ, ਤੁਸੀਂ ਸਾਰੇ ਵੀ ਮੇਰੇ ਸੀਐਮ ਬਣਨ ‘ਚ ਖੁਸ਼ ਹੋਵੋਗੇ ਪਰ ਮੈਂ ਨਹੀਂ ਹਾਂ। ਉਨਾਂ ਕਿਹਾ ਕਿ ਮੈਂ ਚਾਹੁੰਦਾ ਤਾਂ ਕਿਤੇ ਵੀ ਸੀਐਮ ਅਹੁਦਾ ਛੱਡ ਸਕਦਾ ਹਾਂ। (Kumar Swamy)

ਤੁਸੀਂ ਸਾਰੇ ਮੈਨੂੰ ਪਿਆਰ ਕਰਦੇ ਹੋ, ਮੇਰਾ ਸਨਮਾਨ ਕਰਦੇ ਹੋ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਪਰ ਮੈਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਲੋਕਾਂ ਨੇ ਮੈਨੂੰ ਇੰਨੀ ਵੋਟ ਨਹੀਂ ਕਿ ਮੇਰੀ ਪਾਰਟੀ ਨੂੰ ਬਹੁਮਤ ਮਿਲੇ। ਕਰਨਾਟਕ ਸੀਐਮ ਨੇ ਕਿਹਾ ਕਿ ਮੈ ਕਿਸਾਨਾਂ ਨਾਲ ਕੀਤਾ ਵਾਅਦਾ ਨਿਭਾਇਆ ਅਤੇ ਉਨਾਂ ਦਾ ਕਰਜ ਮੁਆਫ ਕੀਤਾ। ਮੁੱਖਮੰਤਰੀ ਡੀ. ਕੁਮਾਰ ਸਵਾਮੀ ਨੇ ਕਿਹਾ ਕਿ ਕੋਈ ਨਹੀਂ ਜਾਣਦਾ ਕਿ ਕਿਸਾਨਾਂ ਦਾ ਕਰਜ ਮੁਆਫ ਕਰਨ ‘ਚ ਮੈਨੂੰ ਕਿੰਨੀਆ ਮੁਸ਼ਕਲਾਂ ਅਤੇ ਬਾਜੀਗਰੀ ਕਰਨੀ ਪਈ। ਜ਼ਿਕਰਯੋਗ ਹੈ ਕਿ ਕੁਮਾਰਸਵਾਮੀ ਨੇ ਕਾਂਗਰਸ-ਜੇਡੀਐਸ ਗਠਬੰਧਨ ਸਰਕਾਰ ਦਾ ਪਹਿਲਾਂ ਬਜਟ ਪੇਸ਼ ਕਰਦੇ ਹੋਏ ਕਿਸਾਨਾਂ ਦਾ 34 ਹਜ਼ਾਰ ਕਰੋੜ ਰੁਪਏ ਦਾ ਕਰਜ ਮੁਆਫ ਕੀਤਾ ਹੈ। (Kumar Swamy)