ਘੱਗਰ ‘ਚ ਵਗਦੇ ਪਾਣੀ ਦਾ ਲਿਆ ਜਾਇਜ਼ਾ
- ਵਿਧਾਇਕ ਵੱਲੋਂ ਬਾਦਸ਼ਾਹਪੁਰ, ਰਸੌਲੀ, ਰਾਮਪੁਰ ਪੜਤਾ, ਹਰਚੰਦਪੁਰਾ, ਸ਼ੁਤਰਾਣਾ,ਅਰਨੇਟੂ, ਤੇਈਪੁਰ, ਨਾਈਵਾਲ, ਗੁਲਹਾੜ, ਜੋਗੇਵਾਲ, ਸਾਗਰਾ ਤੇ ਮਤੌਲੀ ਦਾ ਐਸ.ਡੀ.ਐਮ, ਡਰੇਨੇਜ ਤੇ ਹੋਰ ਅਧਿਕਾਰੀਆਂ ਨਾਲ ਦੌਰਾ
Ghaggar River Punjab: (ਮਨੋਜ ਗੋਇਲ) ਬਾਦਸ਼ਾਹਪੁਰ। ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਸ਼ੁਤਰਾਣਾ ‘ਚ ਘੱਗਰ ਦਰਿਆ ਦੇ ਵਹਾਅ ਨੇੜਲੇ ਪਿੰਡਾਂ ਬਾਦਸ਼ਾਹਪੁਰ, ਰਸੌਲੀ, ਰਾਮਪੁਰ ਪੜਤਾ, ਹਰਚੰਦਪੁਰਾ, ਅਰਨੇਟੂ, ਤੇਈਪੁਰ, ਸਾਗਰਾ, ਸ਼ੁਤਰਾਣਾ, ਨਾਈਵਾਲ, ਗੁਲਾੜ, ਜੋਗੇਵਾਲ ਤੇ ਮਤੌਲੀ ਵਿਖੇ ਨਾਜ਼ੁਕ ਥਾਵਾਂ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਐਸ.ਡੀ.ਐਮ ਪਾਤੜਾਂ ਅਸ਼ੋਕ ਕੁਮਾਰ ਤੇ ਡਰੇਨੇਜ ਵਿਭਾਗ ਦੇ ਐਕਸੀਅਨ ਪ੍ਰਥਮ ਗੰਭੀਰ ਸਮੇਤ ਬੀ.ਡੀ.ਪੀ.ਓ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਜਲ ਨਿਕਾਸ ਤੇ ਮਾਲ ਵਿਭਾਗ ਨੂੰ ਚੌਕਸ ਰਹਿਣ ਦੀਆਂ ਹਦਾਇਤਾਂ
ਇਸ ਮੌਕੇ ਹਲਕਾ ਵਿਧਾਇਕ ਨੇ ਜਲ ਨਿਕਾਸ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਘੱਗਰ ਦੇ ਕਮਜ਼ੋਰ ਕਿਨਾਰਿਆਂ ਵਾਲੇ ਥਾਵਾਂ ਨੂੰ ਮਿੱਟੀ ਨਾਲ ਭਰੇ ਥੈਲਿਆਂ ਨਾਲ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਪਾਣੀ ਉਛਲਣ ਤੋਂ ਬਚਾਇਆ ਜਾਵੇ। ਇਸ ਤੋਂ ਇਲਾਵਾ ਮਿੱਟੀ ਦੇ ਭਰੇ ਥੈਲੇ, ਮਸ਼ੀਨਰੀ ਅਤੇ ਲੋੜੀਂਦਾ ਸਟਾਫ਼ ਵੀ ਇੱਥੇ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਸਥਾਨਕ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੀਤੇ ਜਾ ਰਹੇ ਯਤਨਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ।
ਇਹ ਵੀ ਪੜ੍ਹੋ: Haryana Weather Alert: ਸਾਵਧਾਨ, ਸਰਸਾ ਸਮੇਤ ਇਨ੍ਹਾਂ 22 ਜ਼ਿਲ੍ਹਿਆਂ ’ਚ ਅਲਰਟ ਜਾਰੀ, ਘੱਗਰ ਨੇ ਖਤਰੇ ਦੇ ਨਿਸ਼ਾਨ ਨੂੰ …

ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਪੂਰੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਜਦੋਂਕਿ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੀ ਹਰੇਕ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰੰਤੂ ਹਾਲ ਦੀ ਘੜੀ ਅਜਿਹੀ ਕੋਈ ਸਥਿਤੀ ਨਹੀਂ ਹੈ ਤੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਮੇਂ ਪਾਣੀ ਕੰਟਰੋਲ ਹੇਠ ਹੈ ਤੇ ਆਸ ਹੈ ਕਿ ਪਾਣੀ ਦਾ ਪੱਧਰ ਆਉਣ ਵਾਲੇ ਸਮੇਂ ਵਿੱਚ ਘੱਟ ਹੋਵੇਗਾ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਇਸ ਮੌਕੇ ਬੀਡੀਪੀਓ ਬਘੇਲ ਸਿੰਘ ਪਾਤੜਾਂ, ਬੀਡੀਪੀਓ ਗੁਰਮੀਤ ਸਿੰਘ ਸਮਾਣਾ, ਗੁਰਬਖਸ਼ ਸਿੰਘ ਸੈਕਟਰੀ, ਪ੍ਰਵੀਨ ਕੁਮਾਰ ਸੈਕਟਰੀ, ਸਰਪੰਚ ਦੇ ਪਤੀ ਬਚਿੱਤਰ ਸਿੰਘ ਬਾਜਵਾ, ਕੁਲਦੀਪ ਸਿੰਘ ਠਾਕੁਰ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੋਲਡੀ ਮਾਨ, ਅਮਰਿੰਦਰ ਸਿੰਘ , ਅਮਨਦੀਪ ਸਿੰਘ ਅਤੇ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ। Ghaggar River Punjab