ਕੁਲਗਾਮ ਵਿਸਫੋਟ ਸਬੰਧੀ ਮਾਮਲਾ ਦਰਜ, ਜਾਂਚ ਸ਼ੁਰੂ

Kulgam Explosion, Case Registered

ਫੌਜ ਵੱਲੋਂ ਆਮ ਲੋਕਾਂ ਦੇ ਧਮਾਕੇ ਵਾਲੇ ਸਥਾਨ ‘ਤੇ ਜਾਣ ‘ਤੇ ਰੋਕ

ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਪੁਲਿਸ ਨੇ ਕੁਲਗਾਮ ਜ਼ਿਲ੍ਹੇ ਦੇ ਲਾਰੂ ‘ਚ ਕੱਲ੍ਹ ਇੱਕ ਮੁਠਭੇਡ ਵਾਲੇ ਸਥਾਨ ‘ਤੇ ਵਿਸਫੋਟ ਘਟਨਾ ‘ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਵਿਸਫੋਟ ‘ਚ ਛੇ ਜਣਿਆਂ ਦੀ ਮੌਤ ਹੋਈ ਤੇ ਕਈ ਲੋਕ ਜਖ਼ਮੀ ਹੋਏ ਸਨ। ।  ਸੁਰੱਖਿਆ ਬਲਾਂ ਤੇ ਅੱਤਵਾਦੀਆਂ ‘ਚ ਕੱਲ੍ਹ ਇੱਕ ਮੁੱਠਭੇੜ ਹੋਈ ਸੀ। ਜਿਸ ਵਿੱਚ ਜੈਸ਼-ਏ- ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ ਸਨ ਅਤੇ ਦੋ ਫੌਜੀ ਜਖ਼ਮੀ ਹੋਏ ਸਨ। ਇਸ ਦੇ ਤੁਰੰਤ ਬਾਅਦ ਇਹ ਵਿਸਫੋਟ ਹੋਇਆ ਸੀ। ਪੁਲਿਸ ਬੁਲਾਰੇ ਨੇ ਇਸ ਘਟਨਾ ਦੀ ਵਿਸਥਾਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਠਭੇੜ ਵਿੱਚ ਜੈਸ਼  ਦੇ ਤਿੰਨ ਅੱਤਵਾਦੀ ਮਾਰੇ ਗਏ ਸਨ।  ਉਨ੍ਹਾਂ ਦੱਸਿਆ ਕਿ ਮੁੱਠਭੇੜ ਵਾਲੀ ਥਾਂ ‘ਤੇ ਕੁਝ ਦੇਰ ਬਾਅਦ ਕਾਫ਼ੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਸਨ ਅਤੇ ਇਸ ਦੌਰਾਨ ਉੱਥੇ ਇੱਕ ਵਿਸਫੋਟ ਹੋਇਆ, ਜਿਸ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਸ਼ੁਰੁਆਤੀ ਜਾਂਚ ‘ਚ ਪਤਾ ਲੱਗਿਆ ਹੈ ਕਿ ਮਕਾਮੀ ਲੋਕ ਉੱਥੇ ਪਏ ਕੁਝ ਵਿਸਫੋਟਕ ਪਦਾਰਥਾਂ ਦੇ ਨਾਲ ਛੇੜਖਾਨੀ ਕਰ ਰਹੇ ਸਨ ਅਤੇ ਇਸ ਦੌਰਾਨ ਹੋਏ ਵਿਸਫੋਟ ਦੀ ਚਪੇਟ ਵਿੱਚ ਆ ਕੇ ਕਈ ਜਣੇ ਜਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਜਖ਼ਮੀ ਹੋਏ ਉਬੈਦ ਸ਼ਾਹ, ਤਾਜਮੁਲ, ਇਰਸ਼ਾਦ ਅਹਿਮਦ ਪੱਡਰ, ਉਜੈਰ ਅਹਿਮਦ ਤੇ ਮਸ਼ਰੂਰ ਅਹਿਮਦ ਦੀ ਹਸਪਤਾਲ ਲਿਜਾਂਦੇ ਸਮਾਂ ਮੌਤ ਹੋ ਗਈ। ਪੁਲਿਸ ਨੇ ਲੋਕਾਂ ਵਲੋਂ ਕਿਸੇ ਵੀ ਮੁੱਠਭੇੜ ਵਾਲੀ ਜਗ੍ਹਾ ਉੱਤੇ ਤੱਦ ਤੱਕ ਨਹੀਂ ਜਾਣ ਦੀ ਅਪੀਲ ਕੀਤੀ ਹੈ ਜਦੋਂ ਤੱਕ ਕਿ ਬੰਬ ਨਿਰੋਧਕ ਦਸਤੇ ਦੀ ਟੀਮ ਚੰਗੀ ਤਰ੍ਹਾਂ ਉਸ ਜਗ੍ਹਾ ਤੋਂ ਸਾਰੇ ਤਰ੍ਹਾਂ ਦੇ ਵਿਸਫੋਟਕਾਂ ਨੂੰ ਨਹੀਂ ਹਟਾ ਲੈਂਦੀ ਹੈ। । (Kulgam)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।