ਸਾਡੇ ਨਾਲ ਸ਼ਾਮਲ

Follow us

21.5 C
Chandigarh
Wednesday, January 21, 2026
More
    Home Breaking News ਕੁਲਦੀਪ ਸਿੰਘ ਧ...

    ਕੁਲਦੀਪ ਸਿੰਘ ਧਾਲੀਵਾਲ ਤੇ ਪੋਤੇ ਅਵੀਤਾਜ ਧਾਲੀਵਾਲ ਨੇ ਬੂਟੇ ਲਗਾਉਣ ਦੀ ਕੀਤੀ ਸ਼ੁਰੂਆਤ

    Tree Planting
    ਪਿੰਡ ਜਗਦੇਵ ਕਲਾਂ ਵਿਖੇ ਬੂਟੇ ਲਗਾਉਂਦੇ ਹੋਏ ਕੁਲਦੀਪ ਸਿੰਘ ਧਾਲੀਵਾਲ ਅਤੇ ਅਵੀਤਾਜ ਧਾਲੀਵਾਲ। ਫੋਟੋ: ਰਾਜਨ ਮਾਨ

    ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਓ : ਧਾਲੀਵਾਲ (Tree Planting)

    (ਰਾਜਨ ਮਾਨ) ਅੰਮ੍ਰਿਤਸਰ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਉਹਨਾਂ ਦੇ ਪੋਤੇ ਅਵੀਤਾਜ ਧਾਲੀਵਾਲ ਨੇ ਪਿੰਡ ਜਗਦੇਵ ਕਲਾਂ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਦੇ ਹੋਕਾ ਦਿੱਤਾ ਕਿ ਲੋਕ ਵਾਤਾਵਰਨ ਦੀ ਸੰਭਾਲ ਲਈ ਬਰਸਾਤ ਦੇ ਇਸ ਸੀਜ਼ਨ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ। Tree Planting

    ਪਿੰਡ ਦੇ ਪੁਰਾਣੇ ਪ੍ਰਾਇਮਰੀ ਸਕੂਲ ਜਿੱਥੇ ਹੁਣ ਸਟੇਡੀਅਮ ਹੈ ਜਿਥੋਂ ਕੁਲਦੀਪ ਸਿੰਘ ਧਾਲੀਵਾਲ ਖੁਦ ਪੰਜਵੀਂ ਪਾਸ ਕੀਤੀ ਦੀ ਗਰਾਂਊਂਡ ਵਿਚ ਦਾਦੇ ਪੋਤੇ ਨੇ ਬੂਟੇ ਲਗਾਏ। ਉਹਨਾਂ ਨੇ ਕਿਹਾ ਕਿ ਅਜਨਾਲਾ ਨੂੰ ਮਿਲਾਉਂਦੀਆਂ ਸਾਰੀਆਂ ਸੜਕਾਂ ਜਿੰਨਾ ਵਿੱਚ ਅਜਨਾਲਾ ਅੰਮ੍ਰਿਤਸਰ ਰਮਦਾਸ ਰੋਡ , ਅਜਨਾਲਾ ਫਤਿਹਗੜ੍ਹ ਚੂੜੀਆਂ ਰੋਡ, ਅਜਨਾਲਾ ਤੋਂ ਕੋਰੀਡੋਰ ਨੂੰ ਜਾਂਦੀ ਸੜਕ ਸ਼ਾਮਲ ਹੈ, ਉੱਪਰ 50 ਹਜ਼ਾਰ ਤੋਂ ਵੱਧ ਪੌਦੇ ਲਗਾਏ ਜਾਣਗੇ ਅਤੇ ਇਹਨਾਂ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਵੀ ਸਬੰਧਤ ਵਿਭਾਗਾਂ ਅਤੇ ਅਜਨਾਲਾ ਵਾਸੀਆਂ ਨੂੰ ਦਿੱਤੀ ਜਾਵੇਗੀ ਤਾਂ ਜੋ ਇਹ ਰੁੱਖ ਵੱਡੇ ਹੋ ਕੇ ਵਾਤਾਵਰਨ ਦੀ ਸੰਭਾਲ ਵਿੱਚ ਯੋਗਦਾਨ ਪਾ ਸਕਣ। (Tree Planting)

    Tree Planting

    ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਖੇਤਾਂ ’ਚ ਮੋਟਰਾਂ ਨੇੜੇ ਚਾਰ-ਚਾਰ ਬੂਟੇ ਲਾਉਣ ਦੀ ਕੀਤੀ ਅਪੀਲ

    ਉਹਨਾਂ ਦੱਸਿਆ ਕਿ ਇਸ ਵਾਰ ਅਸੀਂ 50 ਫੀਸਦੀ ਬੂਟੇ ਜੋ ਕਿ ਕੇ ਜਨਤਕ ਥਾਵਾਂ ’ਤੇ ਲਾ ਰਹੇ ਹਾਂ, ਵਿੱਚ ਫਲਦਾਰ ਬੂਟੇ ਲਗਾ ਰਹੇ ਹਾਂ, ਜਿਨਾਂ ਵਿੱਚ ਅੰਬ, ਜਾਮਣ , ਅਮਰੂਦ , ਆਵਲਾ ਆਦਿ ਸ਼ਾਮਲ ਹਨ, ਤਾਂ ਜੋ ਵਾਤਾਵਰਨ ਦੀ ਸੰਭਾਲ ਦੇ ਨਾਲ ਨਾਲ ਇਹ ਬੂਟੇ ਫਲ ਦੇਣ ਦੇ ਵੀ ਕੰਮ ਆਉਣ । ਉਹਨਾਂ ਦੱਸਿਆ ਕਿ ਸੜਕਾਂ ਦੇ ਕਿਨਾਰਿਆਂ ਤੋਂ ਇਲਾਵਾ ਅਜਨਾਲਾ ਹਲਕੇ ਵਿੱਚ ਪੈਂਦੇ ਸਾਰੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਇਮਾਰਤਾਂ ਦੇ ਕੰਪਲੈਕਸਾਂ ਵਿੱਚ ਵੀ ਵੱਧ ਤੋਂ ਵੱਧ ਬੂਟੇ ਇਸ ਸੀਜ਼ਨ ਦੌਰਾਨ ਲਗਾਏ ਜਾਣਗੇ।

    LEAVE A REPLY

    Please enter your comment!
    Please enter your name here