ਸਾਡੇ ਨਾਲ ਸ਼ਾਮਲ

Follow us

16.4 C
Chandigarh
Wednesday, February 18, 2026
More
    Home Breaking News ਅਸਤੀਫ਼ੇ ਤੋਂ ਬਾ...

    ਅਸਤੀਫ਼ੇ ਤੋਂ ਬਾਅਦ Kuldeep Dhaliwal ਨੇ ਜਨਤਾ ਲਈ ਆਖੀ ਇਹ ਗੱਲ, ਤੁਸੀਂ ਵੀ ਜਾਣੋ

    Kuldeep Dhaliwal
    ਅਸਤੀਫ਼ੇ ਤੋਂ ਬਾਅਦ Kuldeep Dhaliwal ਨੇ ਸਾਂਝੀਆਂ ਕੀਤੀਆਂ ਭਾਵਨਾਵਾਂ, ਪੋਸਟ ਪਾ ਕੇ ਜਨਤਾ ਨੂੰ ਦੱਸਿਆ

    ਚੰਡੀਗੜ੍ਹ। ਅੱਜ ਪੰਜਾਬ ਮੰਤਰੀ ਮੰਡਲ (Punjab Cabinet) ਦਾ ਵਿਸਥਾਰ ਹੋਣ ਦੇ ਸਮੇਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Dhaliwal) ਤੋਂ ਅਸਤੀਫ਼ਾ ਲੈ ਲਿਆ ਗਿਆ। ਅਸਤੀਫ਼ੇ ਦੀ ਖਬਰ ਨਸ਼ਰ ਹੋਣ ਦੇ ਨਾਲ ਹੀ ਉਨ੍ਹਾਂ ਆਪਣੇ ਟਵਿੱਟਰ ਹੈਂਡਲ ‘ਤੇ ਪੋਸਟ ਸਾਂਝੀ ਕੀਤੀ। ਉਨ੍ਹਾਂ ਵੱਖ ਵੱਖ ਅਖਬਾਰਾਂ ਦੀਆਂ ਖਬਰਾਂ ਦੀਆਂ ਕਾਪੀਆਂ ਨਾਲ ਨੱਥੀ ਕਰਦਿਆਂ ਲਿਖਿਆ ਹੈ ਕਿ ਲੋਕਾਂ ਦੀ ਭਲਾਈ ਲਈ ਮੇਰੀ ਮਿਹਨਤ ਜਾਰੀ ਹੈ।

    ਦੱਸ ਦਈਏ ਕਿ ਪੰਜਾਬ ਮੰਤਰੀ ਮੰਡਲ ’ਚ ਸ਼ਾਮਲ ਕੁਲਦੀਪ ਸਿੰਘ ਧਾਲੀਵਾਲ ਤੋਂ ਅਸਤੀਫਾ ਲੈ ਲਿਆ ਗਿਆ ਹੈ। ਕੁਲਦੀਪ ਸਿੰਘ ਧਾਲੀਵਾਲ ਤੋਂ ਅਸਤੀਫਾ ਲੈਣ ਦੇ ਨਾਲ ਹੀ ਉਨ੍ਹਾਂ ਨੂੰ ਮਿਲੇ ਹੋਏ ਐਨਆਰਆਈ ਵਿਭਾਗ ਨੂੰ ਸੰਜੀਵ ਅਰੋੜਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ, ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਨੂੰ ਅੱਜ ਸਵੇਰੇ ਹੀ ਸੁਨੇਹਾ ਭੇਜ ਦਿੱਤਾ ਗਿਆ ਸੀ ਕਿ ਉਹ ਆਪਣਾ ਅਸਤੀਫਾ ਭੇਜ ਦੇਣ, ਜਿਸ ਤੋਂ ਬਾਅਦ ਉਨ੍ਹਾਂ ਦਾ ਅਸਤੀਫਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੁੱਜ ਗਿਆ ਸੀ ਤੇ ਦੁਪਹਿਰ ਹੁੰਦੇ-ਹੁੰਦੇ ਮੰਤਰੀ ਮੰਡਲ ਵਾਧੇ ਦੇ ਸਮੇਂ ਉਨ੍ਹਾਂ ਦੇ ਅਸਤੀਫੇ ਨੂੰ ਮਨਜ਼ੂਰ ਵੀ ਕਰ ਲਿਆ ਗਿਆ ਹੈ। Kuldeep Dhaliwal

    Read Also : Kuldeep Dhaliwal: ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨਾਲ ਜੁੜੀ ਵੱਡੀ ਖਬਰ