ਕ੍ਰਿਸ਼ਨ ਚੰਦ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Body Donor
ਲਹਿਰਾਗਾਗਾ: ਸਰੀਰਦਾਨੀ ਕ੍ਰਿਸ਼ਨ ਚੰਦ ਇੰਸਾਂ ਦੀ ਮਿ੍ਰਤਕ ਦੇਹ ਨੂੰ ਐਂਬੂਲੈਂਸ ਰਾਹੀਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਸੀਮਾ ਗੋਇਲ ਅਤੇ ਇਨਸੈੱਟ ਸਰੀਰਦਾਨੀ ਦੀ ਫਾਈਲ ਫੋਟੇ।

ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Body Donor

ਲਹਿਰਾਗਾਗਾ (ਰਾਜ ਸਿੰਗਲਾ/ਨੈਨਸੀ ਇੰਸਾਂ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਲਹਿਰਾਗਾਗਾ ਦੇ ਕਿ੍ਰਸ਼ਨ ਚੰਦ ਇੰਸਾਂ ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ। ਜਾਣਕਾਰੀ ਅਨੁਸਾਰ ਲਹਿਰਾਗਾਗਾ ਸ਼ਹਿਰ ਦੇ ਪ੍ਰੇਮੀ ਸੇਵਕ ਵਿਜੇ ਇੰਸਾਂ ਅਤੇ ਕਾਲਾ ਇੰਸਾਂ ਦੇ ਪਿਤਾ ਕਿ੍ਰਸ਼ਨ ਚੰਦ ਇੰਸਾਂ ਦੇ ਦੇਹਾਂਤ ਉਪਰੰਤ ਉਨ੍ਹਾਂ ਦੀ ਇੱਛਾ ਅਨੁਸਾਰ ਪਰਿਵਾਰ ਵੱਲੋਂ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਸ਼੍ਰੀ ਕਿ੍ਰਸ਼ਨਾ ਗੌਰਮਿੰਟ ਆਯੁਰਵੈਦਿਕ ਮੈਡੀਕਲ ਕਾਲਜ ਕੁਰੂਕਸ਼ੇਤਰਾ ਨੂੰ ਦਾਨ ਕੀਤੀ ਗਈ। ਸਰੀਰਦਾਨ ਕਰਨ ਮੌਕੇ ਕ੍ਰਿਸ਼ਨ ਚੰਦ ਇੰਸਾਂ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਹਲਕਾ ਵਿਧਾਇਕ ਵਰਿੰਦਰ ਗੋਇਲ ਦੀ ਧਰਮਪਤਨੀ ਸੀਮਾ ਗੋਇਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। (Body Donor)

ਇਸ ਮੌਕੇ ਸੀਮਾ ਗੋਇਲ ਨੇ ਆਖਿਆ ਕਿ ਬਹੁਤੀ ਰੱਬੀ ਰੂਹ ਸੀ ਕਿ੍ਰਸ਼ਨ ਚੰਦ ਇੰਸਾਂ, ਜੋ ਮਰਨ ਉਪਰਾਂਤ ਆਪਣੇ ਸਰੀਰ ਦਾਨ ਕੀਤਾ। ਸਰੀਰ ਦਾਨ ਕਰਨ ਦੇ ਨਾਲ ਮੈਡੀਕਲ ਦੀ ਪੜ੍ਹਾਈ ਕਰ ਰਹੇ ਬੱਚੇ ਅਨੇਕਾਂ ਬਿਮਾਰੀਆਂ ਦੀ ਖੋਜ ਕਰਦੇ ਹਨ।ਭਾਰਤ ’ਚ ਮਰਨ ਉਪਰੰਤ ਸਰੀਰ ਦਾਨ ਕਰਨ ਵਾਲੀ ਡੇਰਾ ਸੱਚਾ ਸੌਦਾ ਸੰਸਥਾ ਦੀ ਸੋਚ ’ਤੇ ਪਹਿਰਾ ਦਿੰਦੇ ਹੋਏ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੀ ਸ਼ਲਾਘਾਯੋਗ ਪਹਿਲ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ।

ਇਸ ਮੌਕੇ ਮੰਜੂ ਗੋਇਲ, ਦੀਪਕ ਜੈਨ, ਰਤਨ ਸ਼ਰਮਾ, ਸੁਦੇਸ਼ ਕੁਮਾਰੀ, 85 ਮੈਂਬਰ ਰਤਨ ਲਾਲ, 85 ਮੈਂਬਰ ਗੁਰਵਿੰਦਰ ਸਿੰਘ , ਮਲਕੀਤ ਸਿੰਘ ਜੇਈ, 15 ਮੈਂਬਰ ਰਵਿੰਦਰ ਸਿੰਘ , ਅਮਰਜੀਤ ਸਿੰਘ , ਸਤਨਾਮ ਸਿੰਘ, ਸੁਖਪਾਲ ਖਾਨ, ਰਵਿੰਦਰ ਸਿੰਘ, ਰੁਪਿੰਦਰ ਸਿੰਘ, ਬਲਵੰਤ ਸਿੰਘ, ਗੁਰਦੀਪ ਸਿੰਘ, ਪ੍ਰੇਮੀ ਸੇਵਕ ਰਣਦੀਪ ਸਿੰਘ, ਸੋਹਨ, ਗਾਂਧੀ ਇੰਸਾਂ, ਭਿੰਦਰ, ਸਤਨਾਮ ਸਿੰਘ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੋਂ ਇਲਾਵਾ ਰਿਸ਼ਤੇਦਾਰ ਤੇ ਹੋਰ ਸਾਧ-ਸੰਗਤ ਹਾਜ਼ਰ ਸੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਹੜ੍ਹ ਪੀੜਤ ਲੋਕਾਂ ਨਾਲ ਕੀਤਾ ਵਾਅਦਾ ਨਿਭਾਇਆ, ਮੁਆਵਜ਼ੇ ਦੇ ਚੈੱਕ ਸੌਂਪੇ