(ਮਨੋਜ ਗੋਇਲ) ਬਾਦਸ਼ਾਹਪੁਰ/ਘੱਗਾ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬਲਾਕ ਬਾਦਸ਼ਾਹਪੁਰ ਵੱਲੋਂ ਪਿੰਡ ਹਰਚੰਦਪੁਰਾ ਵਿਖੇ ਲਗਾਏ ਸਮਾਰਟ ਮੀਟਰਾਂ ਦਾ ਯੂਨੀਅਨ ਤੇ ਪਿੰਡ ਵਾਸੀਆਂ ਨੇ ਜੰਮ ਕੇ ਵਿਰੋਧ ਕੀਤਾ ਅਤੇ ਮੀਟਰ ਉਤਾਰਕੇ ਪਾਵਰਕੌਮ ਸਬ ਡਵੀਜ਼ਨ ਬਾਦਸ਼ਾਹਪੁਰ ਵਿਖੇ ਐਡੀਸ਼ਨਲ ਐੱਸਡੀਓ ਦੇ ਸਪੁਰਦ ਕੀਤੇ ਤੇ ਇਸ ਦੌਰਾਨ ਆਗੂਆਂ ਨੇ ਪਾਵਰਕੌਮ ਦੇ ਅਧਿਕਾਰੀਆਂ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਲੋਕਾਂ ’ਤੇ ਸਮਾਰਟ ਬਿਜਲੀ ਮੀਟਰ ਲਾਉਣ ਦਾ ਸਖ਼ਤ ਵਿਰੋਧ ਕੀਤਾ। (Smart Meters)
ਸਮਾਰਟ ਮੀਟਰ ਨਾ ਲਗਾਉਣ ਲਈ ਲੋਕ ਯੂਨੀਅਨ ਦਾ ਸਾਥ ਦੇਣ (Smart Meters)
ਇਸ ਮੌਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਜ਼ਿਲ੍ਹਾ ਬਲਾਕ ਪ੍ਰਧਾਨ ਚਰਨਜੀਤ ਕੌਰ ਕੰਗ ਨੇ ਪੰਜਾਬ ਸਰਕਾਰ ’ਤੇ ਗੰਭੀਰ ਨੋਟਿਸ ਲੈਂਦਿਆਂ ਦੋਸ਼ ਲਾਇਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਗੇ ਲੋਕਾਂ ਤੋਂ ਵੋਟਾਂ ਲੈਣ ਮੌਕੇ ਕਈ ਵਾਅਦੇ ਕੀਤੇ ਗਏ ਸਨ। ਪਰ ਇਮਾਨਦਾਰੀ ਨਾਲ ਅਜਿਹਾ ਨਹੀਂ ਹੋ ਰਿਹਾ। ਇੱਕ ਪਾਸੇ ਸਮਾਰਟ ਮੀਟਰ ਲਗਾ ਕੇ ਮੁਲਾਜ਼ਮਾਂ ਤੋਂ ਨੌਕਰੀਆਂ ਖੋਹਣ ਵਾਲਾ ਕਰਾਰ ਦਿੱਤਾ, ਉੱਥੇ ਹੀ ਦੂਜੇ ਪਾਸੇ ਬਿਜਲੀ ਚੋਰੀ ਰੋਕਣ ਦੇ ਨਾਂਅ ’ਤੇ ਇਸ ਨੂੰ ਗਰੀਬ ਖਪਤਕਾਰਾਂ ਦੀਆਂ ਜੇਬਾਂ ’ਤੇ ਵੱਡੀ ਲੁੱਟ ਦੱਸਿਆ। ਉਨ੍ਹਾਂ ਕਿਹਾ ਕਿ ਮੀਟਰ ਤਾਂ ਹੀ ਕੰਮ ਕਰੇਗਾ ਜੇਕਰ ਸਮਾਰਟ ਬਿਜਲੀ ਮੀਟਰ ਵਿੱਚ ਕਾਰਡ ਪਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਰਟ ਮੀਟਰ ਨਾ ਲਗਾਉਣ ਅਤੇ ਯੂਨੀਅਨ ਦਾ ਸਾਥ ਦੇਣ। (Smart Meters)
ਇਹ ਵੀ ਪੜ੍ਹੋ : ਕਿਸਾਨਾਂ ਨੇ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਲਾਇਆ ਧਰਨਾ
ਉਨ੍ਹਾਂ ਕਿਹਾ ਕਿ ਜਥੇਬੰਦੀ ਲੋਕਾਂ ਨੂੰ ਨਾਲ ਲੈ ਕੇ ਇਸ ਦਾ ਹਰ ਸਮੇਂ ਵਿਰੋਧ ਕਰੇਗੀ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਸੰਬਧੀ ਐਕਸੀਅਨ ਸਮਾਣਾ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ ਤੇ ਐਡੀਸ਼ਨਲ ਐੱਸ ਡੀ ਓ ਅਵਤਾਰ ਸਿੰਘ ਨੇ ਕਿਹਾ ਕਿ ਪਾਵਰਕੌਮ ਵਲੋਂ ਪਿੱਛਲੇ 2-3 ਮਹੀਨਿਆਂ ਤੋਂ ਸਮਾਰਟ ਮੀਟਰ ਹੀ ਜਾਰੀ ਕੀਤੇ ਜਾ ਰਹੇ ਹਨ। ਇਸ ਕਰਕੇ ਸਮਾਰਟ ਮੀਟਰ ਲਗਾਏ ਜਾ ਰਹੇ ਹਨ।
ਪ੍ਰੰਤੂ ਇੱਥੇ ਪਾਵਰਕੌਮ ਦੇ ਅਧਿਕਾਰੀਆਂ ਤੇ ਸਵਾਲੀਆ ਨਿਸ਼ਾਨ ਖੜ੍ਹਾ ਹੁੰਦਾ ਅਗਰ 2-3 ਮਹੀਨਿਆਂ ਤੋਂ ਸਮਾਰਟ ਮੀਟਰ ਜਾਰੀ ਹੋ ਰਹੇ ਹਨ ਤਾਂ ਪਿੱਛਲੇ 1 ਸਾਲ ਤੋਂ ਵੀ ਪਹਿਲਾਂ ਦੀ ਕਟੀ ਹੋਈ ਸੜ੍ਹੇ ਮੀਟਰ ਨੂੰ ਬਦਲਣ ਵਾਲੀ ਰਸੀਦ ਤੇ ਮੀਟਰ ਕਿਉਂ ਨਹੀਂ ਬਦਲਿਆ ਗਿਆ। ਹੁਣ 1 ਸਾਲ ਬਾਅਦ ਕਿਉਂ ਮੀਟਰ ਬਦਲੇ ਜਾ ਰਹੇ ਹਨ। ਇਸ ਮੌਕੇ ਨਿਰਵੈਲ ਸਿੰਘ, ਰਣਜੀਤ ਸਿੰਘ, ਬਲਜਿੰਦਰ ਸਿੰਘ, ਗੁਰਪਾਲ ਸਿੰਘ ਪਾਲਾ, ਰਮਨ ਔਲਖ, ਗੁਰਜੀਤ ਸਿੰਘ ਕੰਗ ਤੇ ਕਿਸਾਨ ਆਗੂ ਹਾਜ਼ਰ ਸਨ।