ਕੋਟਾ (ਏਜੰਸੀ)। ਰਾਜਸਥਾਨ ਦੀ ਕੋਚਿੰਗ ਸਿਟੀ (Kota Coaching Centre) ਕਹਾਉਣ ਵਾਲੇ ਕੋਟਾ ’ਚ ਜ਼ਿਲ੍ਹਾ ਕੁਲੈਕਟਰ ਡਾ ਰਵਿੰਦਰ ਗੋਸਵਾਮੀ ਨੇ ਕੋਚਿੰਗ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖਣ ਦੀ ਸਲਾਹ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਸੈਲਫ਼ੀ ਦੀ ਬਜਾਇ ਆਪਣੀ ਇਮੇਜ ਬਣਾਉਣ ’ਚ ਜ਼ਿਆਦਾ ਵਿਸ਼ਵਾਸ ਰੱਖਣਾ ਚਾਹੀਦਾ ਹੈ। ਡਾ. ਗੌਸਵਾਮੀ ਨੇ ਆਪਣੀ ਨਵਾਚਾਰ ‘ਕਾਮਯਾਬ ਕੋਟਾ’ ਮੁਹਿੰਮ ਦੇ ਤਹਿਤ ਸ਼ੁੱਕਰਵਾਰ ਰਾਤ ਕੋਰਲ ਪਾਰਕ ਸਥਿੱਤ ਇੱਕ ਹੋਸਟਲ ’ਚ ਕੋਚਿੰਗ ਵਿਦਿਆਰਥੀਆਂ ਨਾਲ ਡਿਨਰ ਕਰਦੇ ਹੋਏ ਮਿਲਣੀ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਕਰਮ ’ਚ ਵਿਸ਼ਵਾਸ ਰੱਖੋ, ਮਨ ਲਾ ਕੇ ਮਿਹਨਤ ਕਰੋ, ਫਲ ਚੰਗਾ ਹੀ ਮਿਲੇਗਾ। ਖੁਸ਼ ਰਹੋ, ਸਾਕਾਰਾਤਮਕ ਰਹੋ। ਕਰੀਅਰ ਤੋਂ ਵਧ ਕੇ ਜ਼ਿੰਦਗੀ ਦੇ ਵੱਡੇ ਟੀਚੇ ਤੈਅ ਕਰੋ।
Also Read : ਵਾਤਾਵਰਨ ਸੰਤੁਲਨ ਅਤੇ ਵਿਕਾਸ ’ਚ ਅਬਾਦੀ ਅੜਿੱਕਾ
ਕੋਟਾ ’ਚ ਕੁਝ ਸਮੇਂ ਲਈ ਕੋਚਿੰਗ ਕਰ ਚੁੰਕੇ ਡਾ. ਗੋਸਵਾਮੀ ਨੇ ਵਿਦਿਆਰਥੀ-ਵਿਦਿਆਰਥਣਾਂ ਨੂੰ ਸਿੱਖਿਆ ਦਿੱਤੀ ਕਿ ਉਹ ਆਪਣੇ ਮਨ ’ਤੇ ਗੈਰ ਜ਼ਰੂਰੀ ਦਬਾਅ ਨਾ ਪਾਉਣ। ਪਲਾਟ ਏ ’ਚ ਕਾਮਯਾਬੀ ਹਾਸਲ ਕਰਨ ’ਤੇ ਪਲਾਨ ਬੀ ਜ਼ਰੂਰ ਤਿਆਰ ਰੱਖਣ। ਯਤਨ ਕਰਨਾ ਨਾ ਛੁੱਡਣ ਪਰ ਨਾਲ ਹੀ ਨਿਰਾਸ਼ਾ ਨੂੰ ਆਪਣੇ ਨੇੜੇ ਤੇੜੇ ਵੀ ਨਾ ਆਉਣ ਦੇਣ। ਡਾ. ਗੌਸਵਾਮੀ ਨੇ ਸਲਾਹ ਦਿੱਤੀ ਕਿ ਅਸਫ਼ਲਤਾ ਤੋਂ ਇਰਾਸ਼ ਨਾ ਹੋਵੋ। ਹਾਰ ਨਾ ਮੰਨੋ ਸਗੋਂ ਅਸਫ਼ਲਤਾਵਾਂ ਤੋਂ ਸਿੱਖਿਆ ਲੈ ਕੇ ਚੁਣੌਤੀ ਦਿੰਦੇ ਹੋਏ ਅੱਗੇ ਵਧਦੇ ਜਾਓ ਪਰ ਇਹ ਯਾਦ ਰੱਖੋ ਕਿ ਲਗਤੀਆਂ ਨੂੰ ਦੁਹਰਾਓ ਨਾ। ਉਨ੍ਹਾਂ ਇਸ ਮੌਕੇ ’ਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਤਰੀਕੇ ਦੱਸੇ। (Kota Coaching Centre)