BREAKING : ਆਖਿਰੀ 3 ਟੈਸਟਾਂ ਲਈ ਭਾਰਤੀ ਟੀਮ ਦਾ ਐਲਾਨ, ਇਹ 2 ਖਿਡਾਰੀ ਬਾਹਰ, ਬੁਮਰਾਹ ਪੂਰੀ ਸੀਰੀਜ਼ ਖੇਡਣਗੇ

IND vs ENG

ਕੋਹਲੀ ਅਤੇ ਸ਼੍ਰੇਅਸ ਅਈਅਰ ਬਾਹਰ | IND vs ENG

  • ਜਡੇਜ਼ਾ ਅਤੇ ਰਾਹੁਲ ਦੀ ਹੋਈ ਵਾਪਸੀ

ਸਪੋਰਟਸ ਡੈਸਕ। ਇੰਗਲੈਂਡ ਖਿਲਾਫ ਆਖਰੀ 3 ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਦੇ ਸਾਬਕਾ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਪੂਰੀ ਸੀਰੀਜ ਨਹੀਂ ਖੇਡ ਸਕਣਗੇ, ਜਦਕਿ ਮਿਡਿਲ ਆਰਡਰ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਵੀ ਸੱਟ ਕਾਰਨ ਆਖਰੀ 3 ਟੈਸਟ ਮੈਚਾਂ ਤੋਂ ਬਾਹਰ ਹੋ ਗਏ ਹਨ। ਸ਼ਨਿੱਚਰਵਾਰ ਨੂੰ ਬੀਸੀਸੀਆਈ ਦੀ ਚੋਣ ਕਮੇਟੀ ਨੇ ਟੀਮ ਦਾ ਐਲਾਨ ਕੀਤਾ। ਕੋਹਲੀ ਨੇ ਬੀਸੀਸੀਆਈ ਤੋਂ ਸ਼ੁੱਕਰਵਾਰ ਨੂੰ ਹੀ ਆਪਣਾ ਬ੍ਰੇਕ ਵਧਾਉਣ ਦੀ ਮੰਗ ਕੀਤੀ ਸੀ। ਜਸਪ੍ਰੀਤ ਬੁਮਰਾਹ ਪੂਰੀ ਸੀਰੀਜ ਖੇਡਣਗੇ। ਤੇਜ ਗੇਂਦਬਾਜ ਆਵੇਸ਼ ਖਾਨ ਦੀ ਜਗ੍ਹਾ ਆਕਾਸ਼ ਦੀਪ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। (IND vs ENG)

ਵਾਤਾਵਰਨ ਸੰਤੁਲਨ ਅਤੇ ਵਿਕਾਸ ’ਚ ਅਬਾਦੀ ਅੜਿੱਕਾ

ਕੋਹਲੀ ਨੇ ਬੀਸੀਸੀਆਈ ਤੋਂ ਬ੍ਰੇਕ ਵਧਾਉਣ ਦੀ ਕੀਤੀ ਮੰਗ | IND vs ENG

ਮੀਡੀਆ ਰਿਪੋਰਟਾਂ ਮੁਤਾਬਕ ਸ਼ੁੱਕਰਵਾਰ ਨੂੰ ਬੀਸੀਸੀਆਈ ਦੀ ਚੋਣ ਕਮੇਟੀ ਨੇ ਆਖਰੀ 3 ਟੈਸਟਾਂ ਲਈ ਟੀਮ ਦੀ ਚੋਣ ਕੀਤੀ। ਕਮੇਟੀ ਦੀ ਆਨਲਾਈਨ ਮੀਟਿੰਗ ਤੋਂ ਪਹਿਲਾਂ ਹੀ ਵਿਰਾਟ ਨੇ ਬੀਸੀਸੀਆਈ ਨੂੰ ਆਪਣੀ ਉਪਲਬਧਤਾ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸੀਰੀਜ ਤੋਂ ਬਾਹਰ ਰੱਖਿਆ ਗਿਆ ਹੈ। ਆਪਣੇ ਕਰੀਅਰ ’ਚ ਪਹਿਲੀ ਵਾਰ ਵਿਰਾਟ ਕਿਸੇ ਘਰੇਲੂ ਟੈਸਟ ਸੀਰੀਜ ਦਾ ਕੋਈ ਮੈਚ ਨਹੀਂ ਖੇਡ ਸਕਣਗੇ। (IND vs ENG)

ਜਡੇਜਾ ਤੇ ਰਾਹੁਲ ਦੀ ਹੋਈ ਵਾਪਸੀ | IND vs ENG

ਦੂਜੇ ਟੈਸਟ ਤੋਂ ਬਾਹਰ ਹੋਏ ਆਲਰਾਊਂਡਰ ਰਵਿੰਦਰ ਜਡੇਜਾ ਅਤੇ ਕੇਐੱਲ ਰਾਹੁਲ ਦੀ ਟੀਮ ’ਚ ਵਾਪਸੀ ਹੋਈ ਹੈ। ਦੋਵੇਂ ਪਹਿਲੇ ਟੈਸਟ ’ਚ ਜਖਮੀ ਹੋਣ ਕਾਰਨ ਦੂਜਾ ਮੈਚ ਨਹੀਂ ਖੇਡ ਸਕੇ ਸਨ। ਦੋਵਾਂ ਨੂੰ ਹੁਣ ਐਨਸੀਏ ਨੇ ਫਿੱਟ ਹੋਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ, ਬੀਸੀਸੀਆਈ ਨੇ ਫਿਰ ਵੀ ਕਿਹਾ ਕਿ ਉਹ ਤੀਜਾ ਟੈਸਟ ਤਾਂ ਹੀ ਖੇਡਣਗੇ ਜੇਕਰ ਉਹ ਪੂਰੀ ਤਰ੍ਹਾ ਫਿੱਟ ਮਹਿਸੂਸ ਕਰਨਗੇ।

ਸ਼੍ਰੇਅਸ ਅਈਅਰ ਵੀ ਸੀਰੀਜ਼ ਤੋਂ ਬਾਹਰ

ਸ਼੍ਰੇਅਸ ਅਈਅਰ ਨੇ ਦੂਜੇ ਟੈਸਟ ’ਚ ਪਿੱਠ ਦਰਦ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਬੀਸੀਸੀਆਈ ਨੂੰ ਆਪਣੀ ਸੱਟ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਆਖਰੀ 3 ਟੈਸਟ ਮੈਚਾਂ ਤੋਂ ਵੀ ਬਾਹਰ ਰੱਖਿਆ ਗਿਆ। ਸ਼੍ਰੇਅਸ ਪਹਿਲੇ ਦੋ ਟੈਸਟਾਂ ’ਚ ਵੀ ਕੁਝ ਖਾਸ ਨਹੀਂ ਕਰ ਸਕੇ। ਉਹ 4 ਪਾਰੀਆਂ ’ਚ ਇੱਕ ਵੀ ਅਰਧ ਸੈਂਕੜਾ ਨਹੀਂ ਜੜ ਸਕੇ ਸਨ।

ਬੁਮਰਾਹ ਪੂਰੀ ਸੀਰੀਜ ਖੇਡਣਗੇ, ਸਿਰਾਜ ਦੀ ਵਾਪਸੀ

ਪਹਿਲੇ ਦੋ ਟੈਸਟ ਮੈਚਾਂ ’ਚ 15 ਵਿਕਟਾਂ ਲੈਣ ਵਾਲੇ ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਪੂਰੀ ਸੀਰੀਜ ਖੇਡਣਗੇ। ਦੂਜਾ ਟੈਸਟ ਨਹੀਂ ਖੇਡ ਸਕੇ ਮੁਹੰਮਦ ਸਿਰਾਜ ਦੀ ਟੀਮ ’ਚ ਵਾਪਸੀ ਹੋਈ ਹੈ। ਤੇਜ ਗੇਂਦਬਾਜ ਆਕਾਸ਼ ਦੀਪ ਨੂੰ ਵੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਮੱਧ ਪ੍ਰਦੇਸ਼ ਦੇ ਆਵੇਸ਼ ਖਾਨ ਨੂੰ ਰਣਜੀ ਟਰਾਫੀ ਖੇਡਣ ਲਈ ਛੱਡ ਦਿੱਤਾ ਗਿਆ ਹੈ।

ਆਖਰੀ 3 ਟੈਸਟਾਂ ਲਈ ਭਾਰਤੀ ਟੀਮ | IND vs ENG

ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਕੇਐਲ ਰਾਹੁਲ, ਰਜ਼ਤ ਪਾਟੀਦਾਰ, ਸਰਫਰਾਜ ਖਾਨ, ਕੇਐਸ ਭਰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜ਼ਾ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ ਅਤੇ ਆਕਾਸ਼ ਦੀਪ।

ਟੈਸਟ ਲੜੀ ’ਚ 1-1 ਦੀ ਬਰਾਬਰੀ ’ਤੇ ਹਨ ਦੋਵੇਂ ਟੀਮਾਂ

5 ਮੈਚਾਂ ਦੀ ਟੈਸਟ ਸੀਰੀਜ 1-1 ਨਾਲ ਬਰਾਬਰ ਹੈ। ਇੰਗਲੈਂਡ ਨੇ ਹੈਦਰਾਬਾਦ ’ਚ ਪਹਿਲਾ ਮੈਚ 28 ਦੌੜਾਂ ਨਾਲ ਜਿੱਤਿਆ ਸੀ। ਜਦੋਂ ਕਿ ਵਿਸ਼ਾਖਾਪਟਨਮ ਟੈਸਟ ’ਚ ਭਾਰਤ ਨੇ 106 ਦੌੜਾਂ ਨਾਲ ਇੰਗਲੈਂਡ ਨੂੰ ਹਰਾ ਦਿੱਤਾ ਸੀ। ਤੀਜਾ ਟੈਸਟ 15 ਫਰਵਰੀ ਤੋਂ ਰਾਜਕੋਟ ’ਚ ਖੇਡਿਆ ਜਾਵੇਗਾ। ਜਦਕਿ ਚੌਥਾ ਟੈਸਟ 23 ਫਰਵਰੀ ਤੋਂ ਰਾਂਚੀ ’ਚ ਅਤੇ 5ਵਾਂ ਟੈਸਟ 7 ਮਾਰਚ ਤੋਂ ਹਿਮਾਚਲ ਦੇ ਧਰਮਸ਼ਾਲਾ ’ਚ ਖੇਡਿਆ ਜਾਵੇਗਾ। (IND vs ENG)

LEAVE A REPLY

Please enter your comment!
Please enter your name here