ਵਾਤਾਵਰਨ ਸੰਤੁਲਨ ਅਤੇ ਵਿਕਾਸ ’ਚ ਅਬਾਦੀ ਅੜਿੱਕਾ

Population

ਵਾਤਾਵਰਨ : 1960 ’ਚ ਪੰਜਾਬ ’ਚ ਸਿਰਫ਼ 5 ਹਜ਼ਾਰ ਟਿਊਬਵੈਲ ਸਨ ਜਦੋਂਕਿ ਵਰਤਮਾਨ ਸਮੇਂ ’ਚ 14 ਲੱਖ ਤੋਂ ਜ਼ਿਆਦਾ ਹਨ | Population

3 ਮਾਰਚ 2023 ਨੂੰ ਜਨਸੰਖਿਆ ਦੇ ਮਾਮਲੇ ’ਚ ਭਾਰਤ ਨੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਭਾਰਤ ’ਚ ਜਨਸੰਖਿਆ ਵਾਧਾ ਦਰ ਹੁਣ ਹਰ ਸਾਲ 0.68 ਫੀਸਦੀ ਹੈ ਅਤੇ ਜੇਕਰ ਇਸ ’ਤੇ ਰੋਕ ਨਾ ਲਾਈ ਗਈ ਤਾਂ ਸਾਲ 2050 ਤੱਕ ਭਾਰਤ ਦੀ ਜਨਸੰਖਿਆ 166 ਕਰੋੜ ਤੱਕ ਪਹੁੰਚ ਜਾਵੇਗੀ ਅਤੇ ਇਸ ਦਾ ਵਾਤਾਵਰਨ ਅਤੇ ਵਿਕਾਸ ’ਤੇ ਅਸਰ ਪਵੇਗਾ ਜਨਸੰਖਿਆ ਦੇ ਮਾਮਲੇ ’ਚ ਸੰਯੁਕਤ ਰਾਸ਼ਟਰ ਸੰਘ ਦੀ ਰਿਪੋਰਟ ’ਚ ਭਾਰਤ ਦੀ ਜਨਸੰਖਿਆ 142 ਕਰੋੜ ਅਤੇ ਚੀਨ ਦੀ ਜਨਸੰਖਿਆ 141 ਕਰੋੜ ਦੱਸੀ ਗਈ ਹੈ ਭਾਰਤ ’ਚ ਜਨਸੰਖਿਆ ਦਾ ਘਣਤਾ ਆਪਣੇ ਗੁਆਂਢੀ ਤੋਂ ਤਿੰਨ ਗੁਣਾ ਜ਼ਿਆਦਾ ਹੈ ਚੀਨ ’ਚ ਜਨਸੰਖਿਆ ਘਣਤਾ 148.58 ਪ੍ਰਤੀ ਵਰਗ ਕਿਮੀ. ਹੈ ਜਦੋਂ ਕਿ ਭਾਰਤ ’ਚ 431.11 ਪ੍ਰਤੀ ਵਰਗ ਕਿਮੀ. ਹੈ ਪਿਛਲੇ ਚਾਰ ਦਹਾਕਿਆਂ ’ਚ ਵੀ ਜਨਸੰਖਿਆ ਕਾਰਨ ਭਾਰਤ ’ਤੇ ਬੋਝ ਵਧਿਆ ਹੈ।

ਕਿਉਂਕਿ ਇੱਥੇ ’ਤੇ ਵਸੀਲਿਆਂ ਦੀ ਘਾਟ ਹੈ ਜਦੋਂਕਿ ਚੀਨ ’ਚ ਲੋੜੀਂਦੇ ਵਸੀਲੇ ਹਨ ਭਾਰਤ ਦਾ ਭੂਗੋਲਿਕ ਖੇਤਰਫਲ ਵਿਸ਼ਵ ਦਾ ਸਿਰਫ਼ 2.4 ਫੀਸਦੀ ਹੈ ਜਦੋਂਕਿ ਇੱਥੇ ਵਿਸ਼ਵ ਦੀ 17.7 ਫੀਸਦੀ ਜਨਸੰਖਿਆ ਰਹਿੰਦੀ ਹੈ ਅਤੇ ਭਾਰਤ ’ਚ ਜਨ ਵਸੀਲੇ ਵਿਸ਼ਵ ਦਾ ਸਿਰਫ਼ 4 ਫੀਸਦੀ ਹੈ ਸਾਲ 1980 ’ਚ ਸੰਜੈ ਗਾਂਧੀ ਦੇ ਯੁੱਗ ’ਚ ਜਨਸੰਖਿਆ ’ਚ ਵਾਧੇ ਦੇ ਸਬੰਧ ’ਚ ਭਾਰਤ ਇੱਕ ਨੀਤੀ ਨਹੀਂ ਅਪਣਾ ਸਕਿਆ ਹੈ ਦੋ ਬੱਚਿਆਂ ਦੇ ਮਾਪਦੰਡ ਵਰਗੇ ਪ੍ਰਸਤਾਵ ਆਏ ਪਰ ਉਨ੍ਹਾਂ ਨੂੰ ਅੱਗੇ ਨਹੀਂ ਵਧਾਇਆ ਗਿਆ ਵਸੀਲਿਆਂ ’ਤੇ ਬੋਝ ਨੂੰ ਦੇਖਦਿਆਂ ਭਾਰਤ ਨੂੰ ਇੱਕ ਪ੍ਰਭਾਵਸ਼ਾਲੀ ਜਨਸੰਖਿਆ ਕੰਟਰੋਲ ਨੀਤੀ ਚਾਹੀਦੀ ਹੈ ਨਹੀਂ ਤਾਂ ਇਹ ਇੱਕ ਵੱਡੀ ਸਮੱਸਿਆ ਹੋ ਸਕਦੀ ਹੈ ਖੁਰਾਕ, ਦਾਲਾਂ, ਤਿਲਹਨਾਂ ਸਮੇਤ ਖੁਰਾਕੀ ਵਸਤੂਆਂ ਦੇ ਆਯਾਤ ’ਚ ਲਗਾਤਾਰ ਵਾਧੇ ਦੇ ਚੱਲਦਿਆਂ ਜਿੱਥੇ ਇੱਕ ਪਾਸੇ ਅਰਬਾਂ-ਖਬਰਾਂ ਵਿਦੇਸ਼ੀ ਮੁਦਰਾ ਇਸ ’ਤੇ ਖਰਚ ਹੋ ਰਹੀ।

ਦੂਜੇ ਪਾਸੇ ਜੁਤਾਈ ਦਾ ਔਸਤ ਆਕਾਰ ਇੱਕ ਏਕੜ ਤੋਂ ਵੀ ਘੱਟ ਹੁੰਦਾ ਜਾ ਰਿਹਾ ਹੈ

ਤਾਂ ਦੂਜੇ ਪਾਸੇ ਜੁਤਾਈ ਦਾ ਔਸਤ ਆਕਾਰ ਇੱਕ ਏਕੜ ਤੋਂ ਵੀ ਘੱਟ ਹੁੰਦਾ ਜਾ ਰਿਹਾ ਹੈ ਜੀਵਨ ਲਈ ਜ਼ਰੂਰੀ ਪਾਣੀ ਦੀ ਉਪਲੱਬਧਤਾ ਵੀ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਅਤੇ ਇਹ ਭਵਿੱਖ ’ਚ ਇੱਕ ਗੰਭੀਰ ਸਮੱਸਿਆ ਦਾ ਰੂਪ ਲੈ ਸਕਦੀ ਹੈ ਮਾਹਿਰਾਂ ਅਨੁਸਾਰ ਜਿਸ ਦੇਸ਼ ’ਚ ਪ੍ਰਤੀ ਵਿਅਕਤੀ ਪਾਣੀ ਦੀ ਉਪਲੱਬਧਤਾ 1700 ਘਣ ਫੁੱਟ ਤੋਂ ਘੱਟ ਹੈ ਉਨ੍ਹਾਂ ਨੂੰ ਸੰਕਟਮਈ ਦੇਸ਼ ਕਿਹਾ ਜਾਂਦਾ ਹੈ ਅੱਜ ਨਾ ਸਿਰਫ਼ ਸ਼ਹਿਰਾਂ ’ਚ ਬਲਕਿ ਪਿੰਡਾਂ ’ਚ ਵੀ ਪਾਣੀ ਦੀ ਕਮੀ ਚਿੰਤਾਜਨਕ ਸਥਿਤੀ ਤੱਕ ਪਹੁੰਚ ਗਈ ਹੈ ਸਾਲ 1970 ਤੋਂ ਪਹਿਲਾਂ ਹਾਲਾਂਕਿ ਦੇਸ਼ ’ਚ 70 ਫੀਸਦੀ ਜਨਸੰਖਿਆ ਖੇਤੀ ਖੇਤਰ ’ਚ ਕੰਮ ਕਰਦੀ ਸੀ ਅਤੇ ਦੇਸ਼ ਵੱਡੀ ਮਾਤਰਾ ’ਚ ਖੁਰਾਕੀ ਪਦਾਰਥਾਂ ਦਾ ਆਯਾਤ ਕਰ ਰਿਹਾ ਸੀ ਅਤੇ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਦਾ ਇੱਕ ਵੱਡਾ ਹਿੱਸਾ ਇਸ ’ਤੇ ਖਰਚ ਕਰ ਰਿਹਾ ਸੀ। (Population)

60 ਦੇ ਦਹਾਕੇ ’ਚ ਸ਼ੁਰੂ ਹੋਈ ਹਰੀ ਕ੍ਰਾਂਤੀ ਰਸਾਇਣਿਕ ਵਰਤੋਂ ’ਤੇ ਅਧਾਰਿਤ ਸੀ ਇਸ ਨਾਲ ਪੈਦਾਵਾਰ ਤਾਂ ਚੰਗੀ ਹੋਈ ਪਰ ਹਰ ਸਾਲ ਰਸਾਇਣਾਂ ਦੀ ਵਰਤੋਂ ਨਾਲ ਖੇਤੀ ਖੇਤਰ ’ਚ ਮੁਨਾਫ਼ਾ ਡਿੱਗਣ ਲੱਗਾ ਇਹ ਰਸਾਇਣ ਪਾਣੀ, ਹਵਾ, ਮਿੱਟੀ ਅਤੇ ਖੁਰਾਕਾਂ ’ਚ ਫੈਲਣ ਲੱਗੇ ਇਨ੍ਹਾਂ ਰਸਾਇਣਾਂ ਦੀ ਜ਼ਹਿਰੀਲੀ ਰਹਿੰਦ-ਖੂੰਹਦ ਕਾਰਨ ਅਨੇਕਾਂ ਬਿਮਾਰੀਆਂ ਸ਼ੁਰੂ ਹੋਈਆਂ ਰਸਾਇਣਾਂ ਦੀ ਵਰਤੋਂ ਇਸ ਲਈ ਕਰਨੀ ਪਈ ਕਿਉਂਕਿ ਅਨਾਜ ਦੀ ਮੰਗ ਲੋੜ ਤੋਂ ਜਿਆਦਾ ਸੀ ਤਾਂ ਕਿ ਦੇਸ਼ ਦੀ ਜਨਸੰਖਿਆ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਸਕੇ। ਜਨਸੰਖਿਆ ਦੇ ਬੋਝ ਨੇ ਕੁਦਰਤੀ ਵਾਤਾਵਰਨ ’ਚ ਵੀ ਅਸੰਤੁਲਨ ਪੈਦਾ ਕੀਤਾ ਰਸਾਇਣਾਂ ਅਤੇ ਖਾਦ ਦੀ ਵਰਤੋਂ ਲਈ ਸਿੰਚਾਈ ਲਈ ਭਰਪੂਰ ਪਾਣੀ ਚਾਹੀਦਾ ਹੈ ਤਾਂ ਕਿ ਚੰਗੀ ਪੈਦਾਵਾਰ ਹੋ ਸਕੇ ਅਤੇ ਇਸ ਲਈ ਜਿੱਥੇ ਜ਼ਮੀਨ ਹੇਠਲਾ ਪਾਣੀ ਅਸਾਨੀ ਨਾਲ ਮੁਹੱਈਆ ਸੀ। (Population)

ਉੱਥੇ ਟਿਊਬਵੈਲ ਲਾਏ ਗਏ ਪੰਜਾਬ ਅਤੇ ਹਰਿਆਣਾ ’ਚ 70 ਫੀਸਦੀ ਸਿੰਚਾਈ ਜ਼ਮੀਨ ਹੇਠਲੇ ਪਾਣੀ ’ਤੇ ਆਧਾਰਿਤ ਹੈ 1960 ’ਚ ਪੰਜਾਬ ’ਚ ਸਿਰਫ਼ 5 ਹਜ਼ਾਰ ਟਿਊਬਵੈਲ ਸਨ ਜਦੋਂ ਕਿ ਵਰਤਮਾਨ ’ਚ ਇਨ੍ਹਾਂ ਦੀ ਗਿਣਤੀ 14 ਲੱਖ ਤੋਂ ਜ਼ਿਆਦਾ ਹੈ ਜਿਨ੍ਹਾਂ ਜ਼ਰੀਏ ਦਿਨ-ਰਾਤ ਪਾਣੀ ਕੱਢਿਆ ਜਾ ਰਿਹਾ ਹੈ ਅਤੇ ਜ਼ਿਆਦਾਤਰ ਖੇਤਰਾਂ ’ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ 150 ਫੁੱਟ ਤੋਂ ਹੇਠਾਂ ਪਹੁੰਚ ਗਿਆ ਹੈ ਜ਼ਮੀਨ ਹੇਠਲੇ ਪਾਣੀ ’ਚ ਰਸਾਇਣਾਂ ਦੀ ਵਰਤੋਂ ਕਾਰਨ ਕੁਝ ਖੇਤਰਾਂ ’ਚ ਪਾਣੀ ਪੀਣਯੋਗ ਨਹੀਂ ਰਿਹਾ ਹੈ ਅਤੇ ਕਈ ਪਸ਼ੂ ਪ੍ਰਜਾਤੀਆਂ ਅਲੋਪ ਹੋ ਗਈਆਂ ਹਨ। ਜੋ ਧਰਤੀ ’ਤੇ ਮਾਈਕ੍ਰੋ ਪੈਦਾਵਾਰ ਲਈ ਬਹੁਤ ਉਪਯੋਗੀ ਸਨ। (Population)

ਜਿਸ ਦੇ ਚੱਲਦਿਆਂ ਜ਼ਮੀਨ ਦੀ ਪੈਦਾਵਾਰ ਵੀ ਵਧਦੀ ਸੀ ਮੀਂਹ ਦਾ ਪੈਟਰਨ ਵੀ ਅਸੰਤੁਲਿਤ ਹੋ ਗਿਆ ਹੈ ਅਤੇ ਹੁਣ ਬੇਵਕਤੇ ਅਤੇ ਬੇਮੌਸਮੇ ਮੀਂਹ ਕਾਰਨ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ। ਭਾਰਤ ਨੇ 1950 ’ਚ ਵਿਕਾਸ ਲਈ ਯੋਜਨਾ ਅਪਣਾਈ ਅਤੇ ਉਦਯੋਗ ਦੀ ਬਜਾਇ ਖੇਤੀ ਨੂੰ ਸਿਖ਼ਰਲੀ ਪਹਿਲ ਦਿੱਤੀ ਗਈ ਜਦੋਂਕਿ ਦੇਸ਼ ਉਦਯੋਗਿਕੀਕਰਨ ਵਿਚ ਬਹੁਤ ਪਛੜਿਆ ਹੋਇਆ ਸੀ ਅਤੇ ਇਸ ਦਾ ਮੁੱਖ ਕਾਰਨ ਅਨਾਜ ਦੀ ਘਾਟ ਅਤੇ ਜ਼ਿਆਦਾ ਜਨਸੰਖਿਆ ਸੀ ਜਿਸ ਦੇ ਚੱਲਦਿਆਂ ਉਦਯੋਗਿਕੀਕਰਨ ਦੇ ਖੇਤਰ ’ਚ ਭਾਰਤ ਕਾਫ਼ੀ ਪਿੱਛੇ ਰਿਹਾ ਅਤੇ ਉਦਯੋਗਿਕ ਵਸਤੂਆਂ ਦਾ ਆਯਾਤ ਕੀਤਾ ਜਾਣ ਲੱਗਾ। ਜਿਸ ਕਾਰਨ ਉਦਯੋਗਾਂ ਦਾ ਵਿਕਾਸ ਮੱਠਾ ਰਿਹਾ ਨਤੀਜੇ ਵਜੋਂ ਰੁਜ਼ਗਾਰ ਪ੍ਰਭਾਵਿਤ ਹੋਏ ਅੱਜ ਦੇਸ਼ ’ਚ ਲਗਭਗ 8 ਕਰੋੜ ਤੋਂ ਜ਼ਿਆਦਾ ਲੋਕ ਬੇਰੁਜ਼ਗਾਰ ਹਨ। (Population)

ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਤਿਆਰੀਆਂ ਦਾ ਡੀਸੀ ਤੇ ਐਸਪੀ ਨੇ ਲਿਆ ਜਾਇਜ਼ਾ

ਰੁਜ਼ਗਾਰ ਪੈਦਾ ਲਈ ਉਦਯੋਗਿਕ ਵਸਤੂਆਂ ਅਤੇ ਸੇਵਾਵਾਂ, ਸਮਾਜਿਕ ਸੁਰੱਖਿਆ ਅਤੇ ਖੇਤੀ ਤੋਂ ਗੈਰ-ਖੇਤੀ ਕਾਰੋਬਾਰਾਂ ’ਚ ਜਨਸੰਖਿਆ ਦੇ ਫਰਕ ਦੀ ਇਸ ਲਈ ਅਣਦੇਖੀ ਹੋਈ ਕਿਉਂਕਿ 100 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਭੋੋਜਨ ਮੁਹੱਈਆ ਕਰਵਾਉਣਾ ਸੀ ਇਸ ਲਈ ਖੇਤੀ ਨੂੰ ਪਹਿਲ ਦਿੱਤੀ ਗਈ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਣ ਦੇ ਮਾਮਲੇ ’ਚ ਵੀ ਦੇਸ਼ ਕਾਫ਼ੀ ਪਿੱਛੇ ਹੈ। ਕਿਉਂਕਿ ਅਨਾਜ ’ਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੋਰ ਸਮਾਜਿਕ ਬੁਰਾਈਆਂ ਜਿਵੇਂ ਬਾਲ ਮਜ਼ਦੂਰੀ ਵਰਗੀਆਂ ਬੁਰਾਈਆਂ ਪੈਦਾ ਹੋਈਆਂ ਕਿਉਂਕਿ ਬੇਰੁਜ਼ਗਾਰੀ ਅਤੇ ਅਰਧ-ਬੇਰੁਜ਼ਗਾਰੀ ਕਾਰਨ ਪਰਿਵਾਰਾਂ ਨੂੰ ਜ਼ਿਆਦਾ ਕਮਾਉਣ ਵਾਲੇ ਹੱਥ ਚਾਹੀਦੇ ਸਨ ਜਨਸੰਖਿਆ ਕਿਸੇ ਵੀ ਦੇਸ਼ ਦਾ ਇੱਕ ਕੁਦਰਤੀ ਵਸੀਲਾ ਹੈ। ਬਸ਼ਰਤੇ ਕਿ ਉਤਪਾਦਕ ਹੋਵੇ। ਪਰ ਇਹ ਜੇਕਰ ਉਤਪਾਦਕ ਨਾ ਹੋਵੇ ਤਾਂ ਇਹ ਇੱਕ ਬੋਝ ਬਣ ਜਾਂਦਾ ਹੈ ਬੇਰੁਜ਼ਗਾਰ ਲੋਕਾਂ ਨੂੰ ਵੀ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਨੂੰ ਪੂਰਾ ਕਰਨਾ ਹੁੰਦਾ ਹੈ। (Population)

ਇਸ ਲਈ ਦੇਸ਼ ਨੂੰ ਆਪਣੀਆਂ ਜ਼ਿਆਦਾਤਰ ਜਰੂਰਤਾਂ ਨੂੰ ਆਯਾਤ ਕਰਨਾ ਪੈਂਦਾ ਹੈ ਬੇਰੁਜ਼ਗਾਰੀ, ਭੀੜ-ਭੜੱਕਾ, ਰਿਹਾਇਸ਼ਾਂ ਦੀ ਕਮੀ, ਬਾਲ ਮਜ਼ਦੂਰੀ ਅਤੇ ਸਮਾਜ ’ਚ ਹੋਰ ਸਮਾਜਿਕ ਬੁਰਾਈਆਂ ਵੀ ਜਨਸੰਖਿਆ ’ਚ ਵਾਧੇ ਦਾ ਅਸਰ ਹੈ ਜਨਸੰਖਿਆ ਦੇ ਸਬੰਧ ’ਚ ਦੋ ਹਰਮਨਪਿਆਰੇ ਸਿਧਾਂਤ ਹਨ ਪਹਿਲਾ, ਜਨਸੰਖਿਆ ਸਿਧਾਂਤ ਜਿਸ ’ਚ ਕਿਹਾ ਗਿਆ ਹੈ। ਕਿ ਜੇਕਰ ਜਨਸੰਖਿਆ ਨੂੰ ਬਨਾਉਟੀ ਵਸੀਲਿਆਂ ਨਾਲ ਕੰਟਰੋਲ ਨਹੀਂ ਕੀਤਾ ਗਿਆ ਤਾਂ ਫਿਰ ਅਕਾਲ, ਮਹਾਂਮਾਰੀ, ਹੜ੍ਹ ਆਦਿ ਵਰਗੇ ਕੁਦਰਤੀ ਸਾਧਨਾਂ ਨਾਲ ਇਸ ’ਤੇ ਕੰਟਰੋਲ ਹੋਵੇਗਾ ਇਸ ਤਰ੍ਹਾਂ ਜਨਸੰਖਿਆ ਦਾ ਦੂਜਾ ਸਿਧਾਂਤ ਦੱਸਦਾ ਹੈ ਕਿ ਕਿਸੇ ਵੀ ਦੇਸ਼ ਲਈ ਜਨਸੰਖਿਆ ਦਾ ਉਹ ਆਕਾਰ ਚੰਗਾ ਹੈ ਜਿੱਥੇ ਪ੍ਰਤੀ ਵਿਅਕਤੀ ਪੈਦਾਵਾਰ ਵਧੇਰੇ ਹੋਵੇ ਇਨ੍ਹਾਂ ਦੋਵਾਂ ਸਿਧਾਂਤਾਂ ਅਨੁਸਾਰ ਭਾਰਤ ’ਚ ਜਨਸੰਖਿਆ ਦਾ ਆਕਾਰ ਚੰਗੇ ਤੋਂ ਕਾਫ਼ੀ ਜਿਆਦਾ ਹੈ ਅਤੇ ਇਸ ’ਤੇ ਪਹਿਲ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। (Population)

LEAVE A REPLY

Please enter your comment!
Please enter your name here