ਵਿਰਾਟ ਦਾ ਕ੍ਰਿਕਟ ਫੈਨ ਬੋਲਟ ਦੇ ਨਾਂਅ ਸੰਦੇਸ਼

Final Race, Massage, Sports, Usain Bolt, Virat Kohli

ਨਵੀਂ ਦਿੱਲੀ: ਦੁਨੀਆ ਦੇ ਫਰਾਟਾ ਦੌੜਾਕ ਯੂਸੇਨ ਬੋਲਟ ਦੀ ਆਖਰੀ ਰੇਸ ਤੋਂ ਪਹਿਲਾਂ ਦੁਨੀਆ ਭਰ ਦੀਆਂ ਨਜ਼ਰਾਂ ਉਨ੍ਹਾਂ ‘ਤੇ ਲੱਗੀਆਂ ਹੋਈਆਂ ਹਨ ਅਤੇ ਲੰਦਨ ‘ਚ ਉਨ੍ਹਾਂ ਦੀ ਰੇਸ ਤੋਂ ਪਹਿਲਾਂ ਕ੍ਰਿਕਟ ਦੇ ਵੱਡੇ ਪ੍ਰਸੰਸਕ ਮੰਨੇ ਜਾਣ ਵਾਲੇ ਜਮੈਕਨ ਖਿਡਾਰੀ ਦੇ ਨਾਂਅ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਨੇ ਵੀ ਆਪਣਾ ਵੀਡੀਓ ਸੰਦੇਸ਼ ਭੇਜਿਆ ਹੈ

ਲੰਦਨ ‘ਚ ਆਈਏਏਐੱਫ ਵਿਸ਼ਵ ਚੈਂਪੀਅਨਸ਼ਿਪ ‘ਚ ਅੱਠ ਵਾਰ ਦੇ ਓਲੰਪਿਕ ਸੋਨ ਜੇਤੂ ਬੋਲਟ ਆਪਣੇ ਕਰੀਅਰ ਦੀ ਆਖਰੀ ਰੇਸ ਲਈ ਉੱਤਰਨਗੇ ਜਿਸ ਤੋਂ ਬਾਅਦ ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਦਾ ਨਾਂਅ ਇਤਿਹਾਸ ਦੇ ਪੰਨਿਆਂ ‘ਚ ਦਰਜ ਹੋ ਜਾਵੇਗਾ ਸਗੋਂ ਬੋਲਟ ਕਈ ਵਾਰ ਇਹ ਕਹਿ ਚੁੱਕੇ ਹਨ ਕਿ ਟ੍ਰੈਕ ਐਂਡ ਫੀਲਡ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਹ ਆਪਣੀ ਨਵੀਂ ਪਾਰੀ ਕ੍ਰਿਕਟ ਦੇ ਮੈਦਾਨ ਤੋਂ ਸ਼ੁਰੂ ਕਰ ਸਕਦੇ ਹਨ

ਵਿਰੋਟ ਬੋਲੇ

ਦੁਨੀਆ ਦੇ ਸਟਾਰ ਬੱਲੇਬਾਜ਼ ਅਤੇ ਭਾਰਤੀ ਕਪਤਾਨ ਵਿਰਾਟ ਵੀ ਬੋਲਟ ਦੇ ਪ੍ਰਸੰਸਕਾਂ ਦੀ ਸੂਚੀ ‘ਚ ਸ਼ਾਮਲ ਹਨ ਜਿਨ੍ਹਾਂ ਨੇ ਦਿੱਗਜ਼ ਐਥਲੀਟ ਦੀ ਰੇਸ ਤੋਂ ਪਹਿਲਾਂ ਆਪਣਾ ਇੱਕ ਵੀਡੀਓ ਸੰਦੇਸ਼ ਟਵਿੱਟਰ ‘ਤੇ ਸਾਂਝਾ ਕਰਕੇ ਉਨ੍ਹਾਂ ਨੂੰ ਆਪਣਾ ਸੰਦੇਸ਼ ਦਿੱਤਾ ਵਿਰਾਟ ਨੇ ਕਿਹਾ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਤੁਹਾਡੀ ਆਖਰੀ ਰੇਸ ਹੋਵੇਗੀ, ਪਰ ਤੁਸੀਂ ਹਮੇਸ਼ਾ ਸਾਡੇ ਲਈ ਟ੍ਰੈਕ ਅਤੇ ਟ੍ਰੈਕ ਦੇ ਬਾਹਰ ਸਭ ਤੋਂ ਤੇਜ ਦੌੜਾਕ ਰਹੋਗੇ

ਵਿਸ਼ਵ ਚੈਂਪੀਅਨਸ਼ਿਪ ਲੰਦਨ ‘ਚ ਸ਼ੁਰੂ ਹੋਵੇਗੀ ਜਿੱਥੇ ਬੋਲਟ 100 ਮੀਟਰ ਅਤੇ ਚਾਰ ਗੁਣਾ 100 ਮੀਟਰ ਰਿਲੇ ਰੇਸ ‘ਚ ਹਿੱਸਾ ਲੈਣਗੇ ਬੋਲਟ ਦੇ ਨਾਂਅ 11 ਵਿਸ਼ਵ ਰਿਕਾਰਡ ਅਤੇ ਅੱਠ ਓਲੰਪਿਕ ਸੋਨ ਦਰਜ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।