2nd Test:ਚੇਤੇਸ਼ਵਰ ਪੁਜਾਰਾ ਤੇ ਅਜਿੰਕਿਆ ਰਹਾਣੇ ਨੇ ਲਾਏ ਸੈਂਕੜੇ

2nd Test, Srilanka, India, Sports, Team India, Sports

 ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ  344 ਦੌੜਾਂ ਦਾ ਮਜ਼ਬੂਤ ਸਕੋਰ

ਕੋਲੰਬੋ: ਚੇਤੇਸ਼ਵਰ ਪੁਜਾਰਾ (ਨਾਬਾਦ 128) ਤੇ ਅਜਿੰਕਿਆ ਰਹਾਣੇ (ਨਾਬਾਦ 103) ਦੇ ਸ਼ਾਨਦਾਰ ਸੈਂਕੜਿਆਂ ਤੇ ਉਨ੍ਹਾਂ ਵਿਚਕਾਰ ਚੌਥੇ ਵਿਕਟ ਲਈ 211 ਦੌੜਾਂ ਦੀ ਜੇਤੂ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਸ੍ਰੀਲੰਕਾ ਖਿਲਾਫ਼ ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਤਿੰਨ ਵਿਕਟਾਂ ‘ਤੇ 344 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਿੰਘਲੀਜ਼ ਸਪੋਰਟਸ ਕਲੱਬ ਮੈਦਾਨ ‘ਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਦਿਨ ਦੀ ਸਮਾਪਤੀ ‘ਤੇ ਵਿਰਾਟ ਦਾ ਇਹ ਫੈਸਲਾ ਸਹੀ ਸਾਬਿਤ ਹੋਇਆ ਪੁਜਾਰਾ ਨੇ ਆਪਣੇ ਲਈ ਇਸ ਦਿਨ ਨੂੰ ਖਾਸ ਬਣਾ ਲਿਆ ਉਨ੍ਹਾਂ ਦਾ ਇਹ 50ਵਾਂ ਟੈਸਟ

ਪੁਜ਼ਾਰਾ ਨੇ 13ਵਾਂ, ਰਹਾਨੇ ਨੇ 9ਵਾਂ ਸੈਂਕੜਾ ਲਾਇਆ

ਮੈਚ ਸੀ ਜਿਸਦਾ ਜਸ਼ਨ ਉਨ੍ਹਾਂ ਨੇ ਨਾਬਾਦ ਸੈਂਕੜਾ ਜੜ ਕੇ ਮਨਾਇਆ ਪੁਜਾਰਾ ਦੇ ਕਰੀਅਰ ਦਾ ਇਹ 13ਵਾਂ ਸੈਂਕੜਾ ਸੀ ਪੁਜਾਰਾ ਨੇ ਪਿਛਲੇ ਗਾਲੇ ਟੈਸਟ ‘ਚ ਸੈਂਕੜਾ ਜੜਿਆ ਸੀ
ਰਹਾਣੇ ਨੇ ਆਪਣੇ 39ਵੇਂ ਟੈਸਟ ‘ਚ 9ਵਾਂ ਸੈਂਕੜਾ ਬਣਾਇਆ ਰਹਾਣੇ ਨੂੰ ਲੰਬੇ ਸਮੇਂ ਤੋਂ ਇੱਕ ਅਰਧ ਸੈਂਕੜੇ ਦਾ ਇੰਤਜਾਰ ਸੀ ਕਿਉਂਕਿ ਉਨ੍ਹਾਂ ਦਾ ਪਿਛਲਾ ਸੈਂਕੜਾ 8 ਅਕਤੂਬਰ 2016 ਨੂੰ ਇੰਦੌਰ ‘ਚ ਨਿਊਜ਼ੀਲੈਂਡ ਖਿਲਾਫ਼ ਬਣਿਆ ਸੀ ਪੁਜਾਰਾ ਤੇ ਰਹਾਣੇ ਨੇ ਚੌਥੇ ਵਿਕਟ ਲਈ 51.1 ਓਵਰਾਂ ‘ਚ 211 ਦੌੜਾਂ ਦੀ ਨਾਜ਼ੁਕ ਸਥਿਤੀ ‘ਚੋਂ ਕੱਢ ਲਿਆ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲੰਚ ਤੱਕ 28 ਓਵਰ ਦੇ ਖੇਡ ‘ਚ ਇੱਕ ਵਿਕਟ ‘ਤੇ 101 ਦੌੜਾਂ ਬਣਾ ਲਈਆਂ ਸਨ

ਓਪਨਿੰਗ ‘ਚ ਪਹਿਲਾਂ ਤੋਂ ਉਮੀਦ ਮੁਤਾਬਕ ਅਭਿਨਵ ਮੁਕੰਦ ਨੂੰ ਬਾਹਰ ਰੱਖਿਆ ਗਿਆ ਤੇ ਓਪÎਨਿੰਗ ‘ਚ ਸਿਖਰ ਧਵਨ ਤੇ ਲੋਕੇਸ਼ ਰਾਹੁਲ ਨੂੰ ਉਤਾਰਿਆ ਗਿਆ ਪਿਛਲੀ ਪਾਰੀ ‘ਚ ਦੋਹਰੇ ਸੈਂਕੜੇ ਤੋਂ ਕੇਵਲ 10 ਦੌੜਾਂ ਦੂਰ ਰਹੇ ਧਵਨ ਇਸ ਵਾਰ ਕੇਵਲ 35 ਦੌੜਾਂ ਹੀ ਬਣਾ ਸਕੇ ਜਦੋਂ ਕਿ ਦੂਜੇ ਪਾਸੇ ‘ਤੇ ਬਿਮਾਰੀ ਤੋਂ ਠੀਕ ਹੋ ਕੇ ਵਾਪਸ ਆਏ ਰਾਹੁਲ ਲੰਚ ਤੱਕ 73 ਗੇਂਦਾਂ ‘ਚ 7 ਚੌਕੇ ਤੇ ਇੱਕ ਛੱਕਾ ਲਾ ਕੇ 52 ਦੌੜਾਂ ਬਣਾ ਕੇ ਕਰੀਜ਼ ‘ਤੇ ਸਨ

ਵਿਰਾਟ ਸਸਤੇ ‘ਚ ਸਿਮਟਿਆ, ਰਾਹੁਲ ਨੇ ਅਰਥ ਸੈਂਕੜਾ ਜੜਿਆ

ਧਵਨ ਤੇ ਰਾਹੁਲ ਨੇ ਪਹਿਲੀ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਕੀਤੀ ਲੰਚ ਤੱਕ ਪੁਜਾਰਾ ਨੇ 14 ਦੌੜਾਂ ਬਣਾਈਆਂ ਸੀ ਧਵਨ ਨੇ 37 ਗੇਂਦਾਂ ‘ਚ ਪੰਜ ਚੌਕੇ ਤੇ ਇੱਕ ਛੱਕਾ ਲਾ ਕੇ 35 ਦੌੜਾਂ ਦੀ ਪਾਰੀ ਖੇਡੀ ਪਰ 10ਵੇਂ ਓਵਰ ‘ਚ ਦਿਲਰੁਵਾਨ ਪਰੇਰਾ ਨੇ ਉਨ੍ਹਾਂ ਨੂੰ ਲੱਤ ਅੜਿੱਕਾ ਆਊਟ ਕਰਕੇ ਭਾਰਤ ਦਾ ਪਹਿਲਾ ਅਹਿਮ ਵਿਕਟ ਕੱਢ ਦਿੱਤਾ ਹਾਲਾਂਕਿ ਇਸਦੇ ਬਾਦ ਅਗਲੇ 18ਓਵਰ ਤੱਕ ਰਾਹੁਲ ਤੇ ਪੁਜਾਰਾ ਨੇ ਟਿਕ ਕੇ ਬੱਲੇਬਾਜ਼ੀ ਕੀਤੀ ਅਤੇ ਕੋਈ ਹੋਰ ਵਿਕਟ ਨਹੀਂ ਡਿੱਗਣ ਦਿੱਤੀ ਤੇ ਲੰਚ ਤੱਕ ਦੂਜੇ ਵਿਕਟ ਲਈ ਨਾਬਾਦ 45 ਦੌੜਾਂ ਜੋੜੀਆਂ

ਲੰਚ ਦੇ ਬਾਦ ਭਾਰਤੀ ਪਾਰੀ ਕੁਝ ਦੇਰ ਲਈ ਲੜਖੜਾਈ ਪਰ ਫਿਰ ਪੁਜਾਰਾ ਤੇ ਰਹਾਣੇ ਨੇ ਟੀਮ ਨੂੰ ਸੰਭਾਲ ਲਿਆ ਚਾਹ ਟਾਈਮ ਤੱਕ ਭਾਰਤ ਦਾ ਸਕੋਰ 58 ਓਵਰ ਦੇ ਖੇਡ ‘ਚ ਤਿੰਨ ਵਿਕਟਾਂ ‘ਤੇ 238 ਦੌੜਾਂ ਸੀ ਪੁਜਾਰਾ 89 ਦੌੜਾਂ ਤੇ ਅਜਿੰਕਿਆ ਰਹਾਣੇ 41 ਦੌੜਾਂ ਬਣਾ ਕੇ ਕਰੀਜ਼ ‘ਤੇ ਸਨ ਲੰਚ ਦੇ ਬਾਦ ਭਾਰਤ ਨੇ 24 ਦੌੜਾਂ ਦੇ ਫਰਕ ‘ਚ ਰਾਹੁਲ ਤੇ ਵਿਰਾਟ ਦੀਆਂ ਵਿਕਟਾਂ ਗੁਆਈਆਂ ਰਾਹੁਲ 82 ਗੇਂਦਾਂ ‘ਚ ਸੱਤ ਚੌਕਿਆਂ ਦੀ ਮੱਦਦ ਨਾਲ 57 ਦੌੜਾਂ ਬਣਾ ਕੇ ਰਨਆਉੂਟ ਹੋ ਗਏ

ਦੂਜਾ ਸੈਸ਼ਨ ਦੌੜਾਂ ਦੇ ਲਿਹਾਜ ਨਾਲ ਕਾਫ਼ੀ ਤੇਜ਼

ਰਾਹੁਲ ਦਾ ਵਿਕਟ ਲੰਚ ਦੇ ਤੁਰੰਤ ਬਾਦ ਹੀ 109 ਦੇ ਸਕੋਰ ‘ਤੇ ਡਿੱਗ ਗਿਆ ਭਾਰਤ ਨੂੰ ਤੀਜਾ ਝਟਕਾ 133 ਦੇ ਸਕੋਰ ‘ਤੇ ਲੱਗਿਆ ਜਦੋਂ ਵਿਰਾਟ ਆਉੂਟ ਹੋ ਗਏ ਸ੍ਰੀਲੰਕਾ ਵੱਲੋਂ ਖੱਬ ਹੱਥ ਦੇ ਸਪਿੱਨਰ ਰੰਗਨਾ ਹੇਰਾਤ ਨੇ ਫਿਟਨਸ ਦੀ ਚਿੰਤਾ ਨੂੰ ਦੂਰ ਕਰਦੇ ਹੋਏ ਕਪਤਾਨ ਵਿਰਾਟ ਨੂੰ ਸਸਤੇ ‘ਚ ਆਊਟ ਕਰ ਦਿੱਤਾ ਵਿਰਾਟ 29 ਗੇਂਦਾਂ ‘ਚ 2 ਚੌਕੇ ਲਾ ਕੇ ਬੱਲੇਬਾਜ਼ ਦੇ ਰੂਪ ‘ਚ ਲੰਚ ਦੇ ਕਰੀਬ 10 ਓਵਰ ਬਾਦ 133 ਦੇ ਸਕੋਰ ‘ਤੇ ਆਊਟ ਹੋ ਗਏ ਪਰ ਇਸਦੇ ਬਾਅਦ ਪੁਜਾਰਾ ਤੇ ਰਹਾਣੇ ਨੇ ਪਾਰੀ ਸੰਭਾਲਦੇ ਹੋਏ ਚਾਹ ਤੱਕ ਭਾਰਤ ਨੂੰ ਹੋਰ ਨੁਕਸਾਨ ਨਹੀਂ ਹੋਣ ਦਿੱਤਾ ਪੁਜਾਰਾ ਨੇ ਲਗਾਤਾਰ ਦੂਜੇ ਟੈਸਟ ‘ਚ ਸੈਂਕੜਾ ਬਣਾਇਆ

ਉਨ੍ਹਾਂ ਨੇ ਆਪਣੀਆਂ 50 ਦੌੜਾਂ 112 ਗੇਂਦਾਂ ‘ਚ ਪੂਰੀਆਂ ਕੀਤੀਆਂ ਤੇ ਫਿਰ ਅਗਲੀਆਂ 50 ਦੌੜਾਂ ਲਈ ਕੇਵਲ 52 ਗੇਂਦਾਂ ਖੇਡੀਆਂ ਰਹਾਣੇ ਨੇ ਤੇਜ਼ ਤਰਾਰ ਖੇਡਦੇ ਹੋਏ 50 ਦੌੜਾਂ 83 ਗੇਂਦਾਂ ‘ਚ ਤੇ 100 ਦੌੜਾਂ 151 ਗੇਂਦਾਂ ‘ਚ ਪੂਰੀਆਂ ਕੀਤੀਆਂ ਸ੍ਰੀਲੰਕਾ ਨੇ 81ਵਾਂ ਓਵਰ ਸ਼ੁਰੂ ਹੁੰਦੇ ਦੂਜੀ ਨਵੀਂ ਗੇਂਦ ਲਈ ਪਰ ਇਸਦਾ ਦੋਵੇਂ ਬੱਲੇਬਾਜਾਂ ‘ਤੇ ਕੋਈ ਅਸਰ ਨਹੀਂ ਹੋਇਆ ਤੇ ਉਨ੍ਹਾਂ ਨੇ ਬਾਕੀ ਖੇਡ ਵੀ ਸੁਰੱਖਿਅਤ ਕੱਢ ਲਿਆ  ਭਾਰਤ ਨੇ ਪਹਿਲੇ ਸ਼ੈਸਨ ‘ਚ 101 ਦੌੜਾਂ, ਦੂਜੇ ਸ਼ੈਸਨ ‘ਚ 106 ਦੌੜਾਂ ਬਟੋਰੀਆਂ

 ਦੂਜਾ ਸ਼ੈਸਨ ਦੌੜਾਂ ਦੇ ਲਿਹਾਜ ‘ਚ ਕਾਫ਼ੀ ਤੇਜ਼ ਰਿਹਾ ਜਿਸ ‘ਚ ਦਿਨ ਦੀ ਸਮਾਪਤੀ ਤੱਕ ਭਾਰਤ ਦਾ ਸਕੋਰ 344 ਤੱਕ ਪਹੁੰਚ ਗਿਆ  ਪਹਿਲੇ ਦਿਨ ਸ੍ਰੀਲੰਕਾ ਦੇ ਦੋ ਗੇਂਦਬਾਜ਼ ਹੀ ਵਿਕਟ ਕੱਢ ਸਕੇ ਹੇਰਾਤ ਨੇ 24 ਓਵਰਾਂ ‘ਚ 83 ਦੌੜਾਂ ਦੇ ਕੇ 1 ਵਿਕਟ ਤੇ ਪਰੇਰਾ ਨੇ 18 ਓਵਰਾਂ ‘ਚ 68 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ

ਇੱਕੋ ਦਿਨ ‘ਚ ਤਿੰਨ ਖੁਸ਼ਖਬਰੀਆਂ

ਟੀਮ ਇੰਡੀਆ ਦੇ ਸ੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ ਲਈ ਤਿੰਨ ਅਸਗਤ ਦਾ ਦਿਨ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਯਾਦਗਾਰ ਦਿਨ ਬਣ ਗਿਆ ਹੈ ਇਸ ਇੱਕ ਹੀ ਦਿਨ ‘ਚ ਪੁਜਾਰਾ ਨੇ ਤਿੰਨ-ਤਿੰਨ ਖੁਸ਼ਖਬਰੀਆਂ ਹਾਸਲ ਕੀਤੀਆਂ ਪੁਜਾਰਾ ਵੀਰਵਾਰ ਨੂੰ ਸ੍ਰੀਲੰਕਾ ਖਿਲਾਫ ਦੂਜੇ ਟੈਸਟ ਦੇ ਪਹਿਲੇ ਦਿਨ ਜਦੋਂ ਬੱਲੇਬਾਜ਼ੀ ਕਰਨ ਉੱਤਰੇ ਤਾਂ ਇਹ ਉਨ੍ਹਾਂ ਦਾ 50ਵਾਂ ਟੇਸਟ ਸੀ ਪੁਜਾਰਾ ਨੇ ਆਪਣੇ 50ਵੇਂ ਟੈਸਟ ਦਾ ਜਸ਼ਨ ਆਪਣਾ 13ਵਾਂ ਸੈਂਕੜਾ ਬਣਾ ਕੇ ਮਨਾਇਆ ਉਨ੍ਹਾਂ ਦੀ ਇਸ ਦੂਜੀ ਖੁਸ਼ੀ ‘ਚ ਤੀਜੀ ਖੁਸ਼ੀ ਉਸ ਸਮੇਂ ਜੁੜ ਗਈ ਜਦੋਂ ਦਿੱਲੀ ‘ਚ ਅਰਜੁਨ ਐਵਾਰਡ ਕਮੇਟੀ ਨੇ ਉਨ੍ਹਾਂ ਦਾ ਨਾਂਅ ਸਨਮਾਨਿਤ ਅਰਜੁਨ ਪੁਰਸਕਾਰ ਲਈ ਨਾਮਿਤ ਕਰ ਦਿੱਤਾ

ਇੱਕ ਖਿਡਾਰੀ ਲਈ ਇਸ ਤੋਂ ਵਧ ਕੇ ਕੀ ਹੋ ਸਕਦਾ ਹੈ ਕਿ ਉਸ ਨੂੰ ਇੱਕ ਹੀ ਦਿਨ ‘ਚ ਤਿੰਨ ਖੁਸ਼ੀਆਂ ਹਾਸਲ ਹੋ ਜਾਣ ਪੁਜਾਰਾ ਨੇ ਆਪਣੇ 50ਵੇਂ ਟੈਸਟ ਦੀ 84ਵੀਂ ਪਾਰੀ ‘ਚ 4000 ਦੌੜਾਂ ਬਣਾਉਣ ਦੀ ਉਪਲੱਬਧੀ ਹਾਸਲ ਕਰ ਲਈ ਪੁਜਾਰਾ ਨੇ ਇਸ ਮੈਚ ਤੋਂ ਪਹਿਲਾਂ ਤੱਕ 49 ਟੈਸਟਾਂ ‘ਚ 52.18 ਦੇ ਔਸਤ ਅਤੇ 12 ਸੈਂਕੜਿਆਂ ਅਤੇ 15 ਅਰਧ ਸੈਂਕੜਿਆਂ ਸਮੇਤ 3966 ਦੌੜਾਂ ਬਣਾਈਆਂ ਸਨ ਪੁਜਾਰਾ ਨੇ ਗਾਲੇ ‘ਚ ਪਹਿਲੇ ਟੈਸਟ ‘ਚ 153 ਦੌੜਾਂ ਬਣਾਈਆਂ ਸਨ

ਜੋ ਉਨ੍ਹਾਂ ਦੇ ਕਰੀਅਰ ਦਾ 12ਵਾਂ ਸੈਂਕੜਾ ਸੀ ਅਤੇ ਹੁਣ ਉਨ੍ਹਾਂ ਨੇ ਲਗਾਤਾਰ ਦੂਜਾ ਸੈਂਕੜਾ ਜੜ ਦਿੱਤਾ ਅਤੇ 4000 ਦੌੜਾਂ ਪਾਰ ਕਰ ਲਈਆਂ 29 ਸਾਲਾ ਪੁਜਾਰਾ ਇਸ ਕੀਰਤੀਮਾਨ ਤੱਕ ਪਹੁੰਚਣ ਵਾਲੇ 15ਵੇਂ ਭਾਰਤੀ ਖਿਡਾਰੀ ਬਣ ਗਏ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।