Athletics: ਭਾਰਤ ਦੀ ਇੱਕੋ-ਇੱਕ ਉਮੀਦ ‘ਨੀਰਜ ਚੋਪੜਾ’

India, Athlete, Neeraj Chopra, Sports, World Championship

10 ਤੇ 12 ਅਗਸਤ ਦੇ ਪ੍ਰਦਰਸ਼ਨ ‘ਤੇ ਹੋਣਗੀਆਂ ਸਾਰਿਆਂ ਦੀਆਂ ਨਜ਼ਰਾਂ

ਲੰਦਨ: ‘ਫਰਾਟਾ ਕਿੰਗ’ ਯੂਸੇਨ ਬੋਲਟ ਦੇ ਸੰਨਿਆਸ ਤੋਂ ਐਥਲੈਟਿਕਸ ਵਿੱਚ ਇੱਕ ਯੁੱਗ ਦਾ ਅੰਤ ਹੋ ਜਾਵੇਗਾ ਪਰ ਭਾਰਤੀਆਂ ਲਈ ਇੱਥੇ ਸ਼ੁਰੂ ਹੋਣ ਵਾਲੀ ਆਈ ਏ ਐਫ਼ ਵਿਸ਼ਵ ਚੈਂਪੀਅਨਸ਼ਿਪ ਵਿੱਚ ਕੋਈ ਚੰਗੀ ਸ਼ੁਰੂਆਤ ਦੀ ਉਮੀਦ ਨਹੀਂ ਹੈ

ਇਸ ਮੁਕਾਬਲੇ ਵਿੱਚ 25 ਭਾਰਤੀ ਐਥਲੀਟ ਸ਼ਿਰਕਤ ਕਰਨਗੇ ਪਰ ਉਨ੍ਹਾਂ ਦੇ ਪ੍ਰਭਾਵਿਤ ਕਰਨ ਦੀ ਉਮੀਦ ਨਹੀਂ ਹੈ, ਬਸ ਇਨ੍ਹਾਂ ਵਿਸ਼ਵ ਜੂਨੀਅਰ ਰਿਕਾਰਡਧਾਰੀ ਜੈਵਲਿੰਗ ਥ੍ਰੋ ਨੀਰਜ ਚੋਪੜਾ ਦੇ ਕੋਲ ਤਮਗਾ ਜਿੱਤਣ ਦਾ ਮੌਕਾ ਹੋ ਸਕਦਾ ਹੈ ਸਭ ਕੁਝ ਹਰਿਆਣਾ ਦੇ ਇਸ 19 ਸਾਲਾ ਦੇ 10 ਤੇ 12 ਅਗਸਤ (ਕਵਾਲੀਫਿਕੇਸ਼ਨ ਤੇ ਫਾਈਨਲ ਦੌਰ) ਦੇ ਪ੍ਰਦਰਸ਼ਨ ‘ਤੇ ਨਿਰਭਰ ਕਰੇਗਾ ਕਿ ਭਾਰਤ 2003 ਦੇ ਬਾਅਦ ਆਏ ਸੋਕੇ ਨੂੰ ਖਤਮ ਕਰ ਸਕੇਗਾ ਜਾਂ ਨਹੀਂ  ਸਾਲ 1983 ‘ਚ ਪਹਿਲੀ ਚੈਂਪੀਅਨਸ਼ਿਪ ਦੇ ਬਾਅਦ ਤੋਂ ਹੀ ਭਾਰਤ ਇਸ ਪ੍ਰਤੀਯੋਗਿਤਾ ਵਿੱਚ ਭਾਗ ਲੈਂਦਾ ਰਿਹਾ ਹੈ ਪਰ 2003 ਵਿੱਚ ਲੰਬੀ ਛਾਲ ਦੀ ਮਹਾਨ ਐਥਲੀਟ ਅੰਜੂ ਬਾਬੀ ਜਾਰਜ ਦੇ ਕਾਂਸੀ ਤਮਗੇ ਦੇ ਇਲਾਵਾ ਉਸਨੇ ਕੋਈ ਤਮਗਾ ਹਾਸਲ ਨਹੀਂ ਕੀਤਾ ਹੈ

ਹਾਲ ਹੀ ‘ਚ ਭੁਵਨੇਸ਼ਵਰ ਵਿੱਚ ਹੋਈ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਭਾਰਤੀ ਐਥਲੀਟਾਂ ਦੁਆਰਾ ਜਿੱਤੇ ਗਏ ਤਮਗੇ ਸ਼ਾਨਦਾਰ ਹਨ ਪਰ ਮਹਾਂਦੀਪ ਮੁਕਾਬਲੇ ਵਿਚ ਮਿਲੀ ਸਫਲਤਾ ਦਾ ਇਸ ਵਿਸ਼ਵੀ ਟੂਰਨਾਮੈਂਟ ਵਿੱਚ ਕੋਈ ਪ੍ਰਭਾਵ ਨਹੀਂ ਪਵੇਗਾ , ਏਸ਼ਿਆਈ ਚੈਂਪਿਅਨਸ਼ਿਪ ਵਿੱਚ ਮੁਕਾਬਲਾ ਕਾਫੀ ਘੱਟ ਸੀ ਕਿਉਂਕਿ ਚੀਨ, ਜਾਪਾਨ, ਕਤਰ ਅਤੇ ਬਹਿਰੀਨ ਦੇ ਕਈ ਚੋਟੀ ਦੇ ਐਥਲੀਟਾਂ ਨੇ ਇਸ ਵਿੱਚ ਭਾਗ ਨਹੀਂ ਲੈਣ ਦਾ ਫੈਸਲਾ ਕੀਤਾ ਸੀ

ਵਿਸ਼ਵ ਚੈਂਪੀਅਨਸ਼ਿਪ ਵਿੱਚ ਹੁਣ ਤੱਕ ਭਾਰਤ ਦੇ ਇਤਿਹਾਸ ਵਿੱਚ ਇੱਕਮਾਤਰ ਤਮਗੇ ਨੂੰ ਦੇਖਦਿਆਂ ਹੋਇਆਂ ਕਿਸੇ ਦੇ ਫਾਈਨਲ ਦੌਰ ਵਿੱਚ ਪਹੁੰਚਣ ਦੀ ਵੀ ਕੋਈ ਉਪਲੱਬਧੀ ਨਹੀਂ ਮੰਨੀ ਜਾਵੇਗੀ  ਸ਼ੁਰੂਆਤੀ ਦਿਨ ਕੋਈ ਭਾਰਤੀ ਹਿੱਸਾ ਨਹੀਂ ਲਵੇਗਾ ਕਿਉਂਕਿ ਏਸ਼ਿਆਈ ਚੈਂਪੀਅਨਸ਼ਿਪ ਗੋਵਿੰਦਨ ਲਸ਼ਮਣ 1000 ਮੀਟਰ ਫਾਈਨਲ ਵਿੱਚ ਭਾਗ ਨਹੀਂ ਲੈਣਗੇ ਉਹ ਭੁਵਨੇਸ਼ਵਰ ਵਿੱਚ ਸੋਨੇ ਦਾ ਤਮਗਾ ਜਿੱਤਣ ਦੇ ਬਾਵਜੂਦ ਇਸ ਦੇ ਲਈ ਕੁਆਲੀਫਾਈ ਨਹੀਂ ਕਰ ਸਕੇ

ਭਾਰਤੀਆਂ ਲਈ ਪਹਿਲਾ ਮੁਕਾਬਲਾ 5 ਅਗਸਤ ਨੂੰ

ਭਾਰਤੀਆਂ ਦੇ ਲਈ ਪਹਿਲਾ ਮੁਕਾਬਲਾ ਪੰਜ ਅਗਸਤ ਨੂੰ ਹੇਪਟਾਥਲਨ 100 ਮੀਟਰ ਅੜਿੱਕਾ ਦੌੜ ਹੋਵੇਗੀ ਜਿਸ ਵਿੱਚ ਸਵਪਨਾ ਬਰਮਨ ਦੇਸ਼ ਦੀ ਅਗਵਾਈ ਕਰੇਗੀ ਜਿਸਤੋਂ ਬਾਅਦ ਪੁਰਸ਼ 400 ਮੀਟਰ ਹੀਟ ਹੋਵੇਗੀ ਜਿਸ ਵਿੱਚ ਮੁਹੰਮਦ ਅਨਸ ਭਾਗ ਲੈਣਗੇ ਭਾਰਤ ਦੇ ਲਈ ਸਭ ਤੋਂ ਚੰਗਾ ਦਾਅਵੇਦਾਰ ਯੁਵਾ ਨੀਰਜ ਹੋ ਸਕਦਾ ਹੈ ਜਿਸਦਾ ਸੈਸ਼ਨ ਦਾ ਸਰਵਸ੍ਰੇਸ਼ਟ ਪ੍ਰਦਰਸ਼ਨ 85.63 ਮੀਟਰ ਦਾ ਰਿਹਾ ਹੈ ਜਿਸ ਤਂੋ ਉਹ ਆਈ ਐਫ ਰੈਂਕਿੰਗ ਵਿੱਚ 14 ਵੇਂ ਸਥਾਨ ‘ਤੇ ਹੈ ਉਸਦਾ ਵਿਅਕਤੀਗਤ ਸਰਵਸ੍ਰੇਸ਼ਟ ਪ੍ਰਦਰਸ਼ਨ 86.48 ਮੀਟਰ ਦਾ ਰਿਹਾ ਹੈ ਜੋ ਉਨ੍ਹਾਂ ਨੇ ਪਿਛਲੇ ਸਾਲ ਜੂਨੀਅਰ ਵਿਸ਼ਵ ਰਿਕਾਰਡ ਬਣਾਕੇ ਕੀਤਾ ਹਾਲਾਂਕਿ ਉਨ੍ਹਾਂ ਤਮਗੇ ਦੀ ਦੌੜ ਵਿੱਚ ਬਣੇ ਰਹਿਣ ਦੇ ਲਈ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਤੋਂ ਕੁਝ ਹੋਰ ਮੀਟਰ ਸੁਧਾਰ ਦੀ ਜਰੂਰਤ ਹੈ

ਦੋ ਜੈਵਲਿਨ ਥ੍ਰੋ ਐਥਲੀਟ ਜੋਹਾਨੇਸ ਵੇਟਰ ਅਤੇ ਮੌਜੂਦਾ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਥਾਮਸ ਰੋਹਾਲੇਰ ਨੇ ਇਸ ਸਾਲ 90 ਮੀਟਰ ਦੀ ਦੂਰੀ ਤੈਅ ਕੀਤੀ ਹੈ ਜਦੋਂ ਅੱਠ ਹੋਰ ਐਥਲੀਟ 87.64 ਮੀਟਰ ਤੱਕ ਜੈਵਲਿਨ ਸੁੱਟ ਚੁੱਕੇ ਹਨ ਜੋ ਬੀਜਿੰਗ ਵਿੱਚ ਕਾਂਸੇ ਦਾ ਤਮਗਾ ਹਾਸਲ ਕੀਤਾ ਸੀ  ਇਸ ਭਾਰਤੀ ਨੇ ਇਸ ਸੈਸ਼ਨ ਵਿੱਚ ਤਿੰਨ ਵਾਰ 85 ਮੀਟਰ ਦੀ ਦੂਰੀ ਤੈਅ ਕੀਤੀ ਹੈ ਅਤੇ ਪੈਰਿਸ ਅਤੇ ਮੋਨਾਕਾ ਵਿੱਚ ਦੋ ਡਾਇਮੰਡ ਲੀਗ ਵਿੱਚ ਪੰਜਵੇਂ ਅਤੇ ਸੱਤਵੇਂ ਸਥਾਨ ‘ਤੇ ਰਹਿ ਚੁੱਕੇ ਸਨ

ਇਸ ਭਾਰਤੀ ਲਈ ਸੌਖਾ ਨਹੀਂ

ਇਸ ਤੋਂ ਉਨ੍ਹਾਂ ਦੇ ਆਤਮਵਿਸ਼ਵਾਸ ਵਿੱਚ ਹਾਲਾਂਕਿ ਵਾਧਾ ਹੋਵੇਗਾ ਨੀਰਜ ਤੋਂ ਇਲਾਵਾ ਕਿਸੇ ਹੋਰ ਭਾਰਤੀ ਦੇ ਕੋਲ ਲਗਭਗ ਕੋਈ ਮੌਕਾ ਨਹੀਂ ਦਿਖ ਰਿਹਾ ਹੈ   ਲੰਦਨ ਵਿੱਚ ਭਾਗ ਲੈਣ ਵਾਲੇ 16 ਦੌੜਾਕ ਇਸ ਸੈਸ਼ਨ ਵਿੱਚ 45 ਸੈਕਿੰਡ ਕੱਢ ਚੁੱਕੇ ਹਨ ਜਿਸ ਵਿੱਚ ਇਸ ਭਾਰਤੀ ਦੇ ਲਈ ਚੀਜਾਂ ਆਸਾਨ ਨਹੀਂ ਹੋਣਗੀਆਂ ਮਹਿਲਾਵਾਂ ਦੇ 400 ਮੀਟਰ ਮੁਕਾਬਲੇ ਵਿੱਚ ਨਿਰਮਲਾ ਸ਼ੇਰਾਨ 51.28 ਸੈਂਕਿੰਡ ਵਿੱਚ ਸੈਸ਼ਨ ਦੇ ਸਰਵੋਤਮ ਸਮੇਂ ‘ਤੇ ਆਈਏਐਫ ਸੂਚੀ ਵਿੱਚ ਦੂਜੇ ਸਥਾਨ ‘ਤੇ ਹੈ ਉਨ੍ਹਾਂ ਦੇ ਕੋਲ ਹਾਲਾਂਕਿ ਸੈਮੀਫਾਈਨਲ ਤੋਂ ਅੱਗੇ ਜਾਣ ਦਾ ਕੋਈ ਮੌਕਾ ਨਹੀਂ ਹੈ, ਜੇਕਰ ਉਹ ਹੀਟ ਤੋਂ ਅੱਗੇ ਵਧਦੀ ਹੈ ਸਿਧਾਂਤ ਥਿਗਾਲਿਆ ਪੁਰਸ਼ਾਂ ਦੀ ਉੱਚੀ ਅੜਿੱਕਾ ਦੌੜ ਵਿੱਚ ਲਗਾਤਾਰ ਪ੍ਰਦਰਸ਼ਨ ਕਰਦੇ ਰਹੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।