ਟ੍ਰਾਈਸਿਟੀ ਦੇ ਲੋਕ ਮੀਂਹ ਨੂੰ ਤਰਸੇ, ਜਾਣੋ ਅੱਗੇ ਕਿਵੇਂ ਰਹੇਗਾ ਮੌਸਮ

Weather Update

ਅਗਲੇ ਦੋ ਦਿਨਾਂ ਤੱਕ ਵੀ ਗਰਮੀ ਤੋਂ ਨਹੀਂ ਮਿਲੇਗੀ ਰਾਹਤ | Weather Update

  • 17 ਜੁਲਾਈ ਤੋਂ ਮੌਸਮ ’ਚ ਬਦਲਾਅ ਆਉਣ ਦੀ ਸੰਭਾਵਨਾ | Weather Update

ਮੋਹਾਲੀ (ਐੱਮਕੇ ਸ਼ਾਇਨਾ)। ਮਾਨਸੂਨ ਦੇ ਮੌਸਮ ਦੌਰਾਨ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ ਦੇ ਲੋਕ ਬੇਸਬਰੀ ਨਾਲ ਮੀਂਹ ਦਾ ਇੰਤਜਾਰ ਕਰ ਰਹੇ ਹਨ ਪਰ ਮਾਨਸੂਨ ਟਰਾਈ ਸਿਟੀ ਤੋਂ ਖਫਾ ਚਲ ਰਿਹਾ ਹੈ। ਸੋਮਵਾਰ ਨੂੰ ਵੀ ਦਿਨ ਭਰ ਧੁੱਪ ਛਾਈ ਰਹੀ ਜਿਸ ਕਾਰਨ ਹੁੰਮਸ ਤੇ ਗਰਮੀ ਕਾਰਨ ਲੋਕ ਪਰੇਸ਼ਾਨ ਨਜਰ ਆਏ। ਮੀਂਹ ਨਾ ਪੈਣ ਕਾਰਨ ਪਿਛਲੇ ਕਈ ਦਿਨਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਦਰਜ ਕੀਤਾ ਜਾ ਰਿਹਾ ਹੈ। ਅਗਲੇ ਦੋ-ਤਿੰਨ ਦਿਨਾਂ ’ਚ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ 17 ਜੁਲਾਈ ਤੋਂ ਮੌਸਮ ਬਦਲ ਦੇ ਬਦਲਣ ਦੀ ਸੰਭਾਵਨਾ ਹੈ ਤੇ 18 ਜੁਲਾਈ ਨੂੰ ਮੀਂਹ ਪੈ ਸਕਦਾ ਹੈ। (Weather Update)

Read This : Abohar News: ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ਼੍ਰੀ ਕਿੱਕਰਖੇੜਾ ਵਿਖੇ ਕੈਂਪ ਇਸ ਦਿਨ, ਪੜ੍ਹੋ…

ਇਸ ਵਾਰ ਅਜੇ ਉਮੀਦਾਂ ਮੁਤਾਬਕ ਮੀਂਹ ਨਹੀਂ ਪੈ ਰਿਹਾ, ਜਦਕਿ ਚੰਡੀਗੜ੍ਹ ਮੌਸਮ ਕੇਂਦਰ ਨੇ ਇਸ ਵਾਰ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਭਵਿੱਖਬਾਣੀ ਜਾਰੀ ਕੀਤੀ ਸੀ। ਮੌਸਮ ਕੇਂਦਰ ਅਨੁਸਾਰ ਸੋਮਵਾਰ ਨੂੰ ਸ਼ਹਿਰ ਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 36.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਸੈਲਸੀਅਸ ਜ਼ਿਆਦਾ ਸੀ। ਘੱਟੋ ਤੋਂ ਘੱਟ ਤਾਪਮਾਨ 27.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇੱਕ ਡਿਗਰੀ ਸੈਲਸੀਅਸ ਜ਼ਿਆਦਾ ਰਿਹਾ ਹੈ। ਸ਼ਹਿਰ ’ਚ 1 ਜੂਨ ਤੋਂ ਸੋਮਵਾਰ ਤੱਕ ਕੁੱਲ 138.7 ਮਿਲੀਮੀਟਰ ਮੀਂਹ ਪਿਆ ਹੈ। ਇਹ ਆਮ ਨਾਲੋਂ 48 ਫੀਸਦੀ ਘੱਟ ਹੈ। (Weather Update)

ਆਉਣ ਵਾਲੇ ਦਿਨਾਂ ’ਚ ਮੌਸਮ ਦਾ ਅਨੁਮਾਨ |

  • 16 ਜੁਲਾਈ 36 28
  • 17 ਜੁਲਾਈ 34 29
  • 18 ਜੁਲਾਈ 35 28
  • 19 ਜੁਲਾਈ 35 28

LEAVE A REPLY

Please enter your comment!
Please enter your name here