Border Gavaskar Trophy: ਵਿਰਾਟ ਦੀ ਖਰਾਬ ਫਾਰਮ…. ਜਾਣੋ ਟੀਮ ਇੰਡੀਆ ਦੀਆਂ 5 ਵੱਡੀਆਂ ਮੁਸ਼ਕਲਾਂ…..

Border Gavaskar Trophy 2024

ਗੰਭੀਰ ਦੀ ਖਰਾਬ ਕੋਚਿੰਗ | Border Gavaskar Trophy

ਸਪੋਰਟਸ ਡੈਸਕ। Border Gavaskar Trophy: ਭਾਰਤ ਤੇ ਅਸਟਰੇਲੀਆ ਵਿਚਕਾਰ 5 ਮੈਚਾਂ ਦੀ ਬਾਰਡਰ-ਗਾਵਸਕਰ ਟਰਾਫੀ ਸ਼ੁਰੂ ਹੋ ਰਹੀ ਹੈ, ਇਸ ਸੀਰੀਜ ਦਾ ਪਹਿਲਾ ਮੈਚ 22 ਨਵੰਬਰ ਤੋਂ ਸ਼ੁਰੂ ਹੋਵੇਗਾ। ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਟੀਮ ਇੰਡੀਆ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਸੀਰੀਜ਼ ਹਾਰਨ ਦਾ ਖਤਰਾ ਵਧਦਾ ਨਜ਼ਰ ਆ ਰਿਹਾ ਹੈ। ਆਓ ਜਾਣਦੇ ਹਾਂ ਭਾਰਤੀ ਟੀਮ ਦੀਆਂ 5 ਵੱਡੀਆਂ ਮੁਸ਼ਕਲਾਂ। ਜਿਸ ’ਚ ਵਿਰਾਟ ਕੋਹਲੀ ਦੀ ਖਰਾਬ ਫਾਰਮ ਤੇ ਗੌਤਮ ਗੰਭੀਰ ਦੀ ਫਲਾਪ ਕੋਚਿੰਗ ਵੀ ਸ਼ਾਮਲ ਹੈ। Border Gavaskar Trophy

ਇਹ ਖਬਰ ਵੀ ਪੜ੍ਹੋ : SL vs NZ: ਸ਼੍ਰੀਲੰਕਾ ਨੇ ਨਿਊਜੀਲੈਂਡ ਨੂੰ ਇੱਕ ਰੋਜ਼ਾ ਲੜੀ ’ਚ ਵੀ ਹਰਾਇਆ

ਵਿਰਾਟ ਕੋਹਲੀ ਦੀ ਖਰਾਬ ਫਾਰਮ

ਵਿਰਾਟ ਕੋਹਲੀ ਲੰਬੇ ਸਮੇਂ ਤੋਂ ਖਰਾਬ ਫਾਰਮ ਤੋਂ ਜੂਝ ਰਹੇ ਹਨ। ਸਿਰਫ ਟੈਸਟ ’ਚ ਹੀ ਨਹੀਂ, ਸਗੋਂ ਸਫੇਦ ਗੇਂਦ ਦੀ ਕ੍ਰਿਕੇਟ ’ਚ ਵੀ ਕੋਹਲੀ ਨੇ ਪਿਛਲੇ ਕੱੁਝ ਸਮੇਂ ਤੋਂ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਨਿਊਜ਼ੀਲੈਂਡ ਖਿਲਾਫ ਘਰੇਲੂ ਧਰਤੀ ’ਤੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਸੀ। ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ’ਚ ਕੋਹਲੀ ਨੇ 00, 70, 01, 17, 04 ਤੇ 01 ਦੌੜਾਂ ਦੀਆਂ ਪਾਰੀਆਂ ਹੀ ਖੇਡੀਆਂ ਸਨ। ਹੁਣ ਬਾਰਡਰ-ਗਾਵਸਕਰ ਟਰਾਫੀ ’ਚ ਕੋਹਲੀ ਤੋਂ ਚੰਗੀ ਪਾਰੀ ਦੀ ਉਮੀਦ ਕੀਤੀ ਜਾਵੇਗੀ।

ਕਪਤਾਨ ਰੋਹਿਤ ਸ਼ਰਮਾ ਦੀ ਖਰਾਬ ਫਾਰਮ

ਵਿਰਾਟ ਕੋਹਲੀ ਹੀ ਨਹੀਂ ਬਲਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ ਵੀ ਖਰਾਬ ਫਾਰਮ ਨਾਲ ਜੂਝ ਰਹੇ ਹਨ। ਨਿਊਜ਼ੀਲੈਂਡ ਖਿਲਾਫ ਘਰੇਲੂ ਟੈਸਟ ਸੀਰੀਜ਼ ’ਚ ਭਾਰਤੀ ਕਪਤਾਨ ਦਾ ਬੱਲਾ ਬਿਲਕੁਲ ਖਾਮੋਸ਼ ਨਜ਼ਰ ਆਇਆ। ਰੋਹਿਤ ਸ਼ਰਮਾ ਨੇ ਤਿੰਨ ਟੈਸਟ ਮੈਚਾਂ ਦੀਆਂ 6 ਪਾਰੀਆਂ ’ਚ ਸਿਰਫ 1 ਅਰਧ ਸੈਂਕੜਾ ਹੀ ਜੜਿਆ ਸੀ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਬੰਗਲਾਦੇਸ਼ ਸੀਰੀਜ਼ ’ਚ ਵੀ ਫਲਾਪ ਰਹੇ ਸਨ।

ਗੌਤਮ ਗੰਭੀਰ ਦੀ ਖਰਾਬ ਕੋਚਿੰਗ | Border Gavaskar Trophy 2024

ਹੁਣ ਤੱਕ ਗੌਤਮ ਗੰਭੀਰ ਦੀ ਕੋਚਿੰਗ ਟੀਮ ਇੰਡੀਆ ਲਈ ਫਲਾਪ ਸਾਬਤ ਹੋਈ ਹੈ। ਗੰਭੀਰ ਦੀ ਕੋਚਿੰਗ ’ਚ ਭਾਰਤੀ ਟੀਮ ਨੇ ਕਈ ਸ਼ਰਮਨਾਕ ਰਿਕਾਰਡ ਆਪਣੇ ਨਾਂਅ ਕੀਤੇ ਹਨ। ਗੰਭੀਰ ਦੀ ਕੋਚਿੰਗ ’ਚ ਹੀ ਟੀਮ ਇੰਡੀਆ ਨੂੰ ਘਰੇਲੂ ਜ਼ਮੀਨ ’ਤੇ ਪਹਿਲੀ ਵਾਰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ’ਚ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਗੰਭੀਰ ਦੀ ਕੋਚਿੰਗ ਕਈ ਤਰ੍ਹਾਂ ਨਾਲ ਟੀਮ ਇੰਡੀਆ ਲਈ ਖਰਾਬ ਰਹੀ ਹੈ। ਗੰਭੀਰ ਦੀ ਕੋਚਿੰਗ ’ਚ ਟੀਮ ਇੰਡੀਆ ਸ਼੍ਰੀਲੰਕਾ ’ਚ ਲੰਬੇ ਸਮੇਂ ਬਾਅਦ ਸੀਰੀਜ਼ ਹਾਰ ਗਈ ਸੀ।

ਓਪਨਿੰਗ ਦੀ ਚਿੰਤਾ | Border Gavaskar Trophy

ਰੋਹਿਤ ਸ਼ਰਮਾ ਦੀ ਖਰਾਬ ਫਾਰਮ ਟੀਮ ਇੰਡੀਆ ਦੀ ਓਪਨਿੰਗ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਰੋਹਿਤ ਸ਼ਰਮਾ ਦੀ ਜਗ੍ਹਾ ਕੇਐੱਲ ਰਾਹੁਲ ਨੂੰ ਸਲਾਮੀ ਬੱਲੇਬਾਜ਼ ਦੇ ਰੂਪ ’ਚ ਵੇਖਿਆ ਜਾ ਸਕਦਾ ਹੈ ਪਰ ਇਨ੍ਹੀਂ ਦਿਨੀਂ ਰਾਹੁਲ ਵੀ ਖਰਾਬ ਫਾਰਮ ’ਚੋਂ ਲੰਘ ਰਹੇ ਹਨ। ਅਜਿਹੇ ’ਚ ਟੀਮ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਸੁਝਾਅ ਦਿੱਤਾ ਕਿ ਸ਼ੁਭਮਨ ਗਿੱਲ ਓਪਨਿੰਗ ਲਈ ਅੱਗੇ ਆ ਸਕਦੇ ਹਨ। ਹਾਲਾਂਕਿ ਮਿਲੀ ਜਾਣਕਾਰੀ ਮੁਤਾਬਕ ਸ਼ੁਭਮਨ ਗਿੱਲ ਅੰਗੂਠੇ ਦੀ ਸੱਟ ਕਾਰਨ ਪਹਿਲੇ ਟੈਸਟ ਮੈਚ ਵਿੱਚੋਂ ਬਾਹਰ ਹੋ ਗਏ ਹਨ।

ਬੁਮਰਾਹ ’ਤੇ ਬਹੁਤ ਜ਼ਿਆਦਾ ਜਿਮੇਵਾਰੀ

ਟੀਮ ਇੰਡੀਆ ਦੇ ਉਪ ਕਪਤਾਨ ਜਸਪ੍ਰੀਤ ਬੁਮਰਾਹ ’ਤੇ ਤੇਜ਼ ਗੇਂਦਬਾਜ਼ੀ ਦੀ ਬਹੁਤ ਜ਼ਿੰਮੇਵਾਰੀ ਹੋਵੇਗੀ। ਬੁਮਰਾਹ ਦੇ ਨਾਲ ਟੀਮ ’ਚ ਮੁਹੰਮਦ ਸਿਰਾਜ ਮੌਜ਼ੂਦ ਹਨ। ਸਿਰਾਜ ਪਿਛਲੇ ਕੁੱਝ ਮੈਚਾਂ ’ਚ ਵਿਕਟਾਂ ਲੈਣ ’ਚ ਅਸਫਲ ਸਾਬਤ ਹੋ ਰਹੇ ਹਨ ਤੇ ਉਹ ਵੀ ਖਰਾਬ ਫਾਰਮ ਤੋਂ ਲੰਘ ਰਹੇ ਹਨ। ਅਜਿਹੇ ’ਚ ਤੇਜ਼ ਗੇਂਦਬਾਜ਼ ਤੇ ਉਪ ਕਪਤਾਨ ਜਸਪ੍ਰੀਤ ਬੁਮਰਾਹ ’ਤੇ ਤੇਜ਼ ਗੇਂਦਬਾਜ਼ੀ ਦੀ ਬਹੁਤ ਜਿਆਦਾ ਜ਼ਿੰਮੇਵਾਰੀ ਹੈ। ਬਾਕੀ ਜੇਕਰ ਕਪਤਾਨ ਰੋਹਿਤ ਪਹਿਲੇ ਟੈਸਟ ’ਚ ਨਾ ਖੇਡੇ ਤਾਂ ਜਸਪ੍ਰੀਤ ਬੁਮਰਾਹ ਪਹਿਲੇ ਟੈਸਟ ਮੈਚ ’ਚ ਕਪਤਾਨੀ ਵੀ ਕਰਨਗੇ।