ਕਿਸਾਨ ਯੂਨੀਅਨ ਰਾਜੇਵਾਲਾ, ਕ੍ਰਾਂਤੀਕਾਰੀ ਅਤੇ ਹੋਰ ਜਥੇਬੰਦੀਆਂ ਨੇ ਮੁੱਖ ਚੌਕ ਸ਼ਹੀਦ ਊਧਮ ਸਿੰਘ ਨੂੰ ਕੀਤਾ ਜਾਮ

ਸ਼ਹਿਰ ਅਤੇ ਛਾਉਣੀ ਵਿਚ ਦੁਕਾਨਾਂ ਅਤੇ ਹੋਰ ਅਦਾਰੇ ਮੁਕੰਮਲ ਬੰਦ

ਫਿਰੋਜ਼ਪੁਰ (ਸਤਪਾਲ ਥਿੰਦ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬੀਤੇ ਸਾਲ ਬਣਾਏ ਤਿੰਨ ਖੇਤੀ ਵਿਰੋਧੀ ਬਿਲਾਂ ਨੂੰ ਲੈ ਕੇ ਜਿਥੇ ਦੇਸ਼ ਭਰ ਦਾ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਪਿਛਲੇ ਲਗਭਗ 10 ਮਹੀਨਿਆਂ ਤੋਂ ਧਰਨੇ ਦੇ ਰਿਹਾ ਹੈ, ਉਥੇ ਕੇਂਦਰ ਸਰਕਾਰ ਦੇ ਕਥਿਤ ਅੜੀਅਲ ਰਵੱਈਏ ਤੋਂ ਅੱਕੇ ਸਾਂਝੇ ਕਿਸਾਨ ਮੋਰਚਾ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਭਾਰਤ ਬੰਦ ਦੇ ਇਸ ਸੱਦੇ ਨੂੰ ਫਿਰੋਜ਼ਪੁਰ ਇਸ ਸੰਬੰਧੀ ਭਾਰਤ ਬੰਦ ਦੇ ਸਮਰਥਨ ਵਿੱਚ ਵਿਚ ਭਰਪੂਰ ਹੁੰਗਾਰਾ ਮਿਲਿਆ । ਜਗ੍ਹਾ ਜਗ੍ਹਾ ਬਾਜ਼ਾਰ ਅਤੇ ਹੋਰ ਅਦਾਰੇ ਬੰਦ ਮਿਲੇ। ਇਥੋਂ ਤੱਕ ਕਿ ਪਟਰੋਲ ਪੰਪ ਜਿਹੀਆਂ ਸੇਵਾਵਾਂ ਵੀ ਬੰਦ ਨਜ਼ਰ ਆਈਆਂ।

10 ਦਰਵਾਜਿਆਂ ਵਾਲੇ ਪੁਰਾਣੇ ਸ਼ਹਿਰ ਨੂੰ ਬਾਅਦ ਚ ਵਿੱਕਸਿਤ ਹੋਏ ਇਲਾਕਿਆਂ ਨਾਲ ਜੋੜਣ ਵਾਲੇ ਸ਼ਹਿਰ ਦੇ ਕੇਂਦਰ ਵਿਚ ਸਥਿੱਤ ਸ਼ਹੀਦ ਓੂਧਮ ਸਿੰਘ ਚੋਂਕ ਵਿਖੇ ਕਿਸਾਨ ਯੂਨੀਅਨ ਰਾਜੇਵਾਲ ਦੀ ਮਮਦੋਟ ਇਕਾਈ , ਕਿਸਾਨ ਯੂਨੀਅਨ ਕਰਾਂਤੀਕਾਰੀ ਅਤੇ ਹੋਰ ਜਥੇਬੰਦੀਆਂ ਵੱਲੋਂ ਜਾਮ ਲਗਾ ਕੇ ਰੋਸ ਪ੍ਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਤਰਾਂ ਛਾਉਣੀ ਦੀ 7 ਨੰਬਰ ਚੁੰਗੀ ਵਿਖੇ ਵੀ ਵੱਖ ਵੱਖ ਜਥੇਬੰਦੀਆਂ ਵੱਲੋਂ ਪ੍ਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੋਕੇ ਸ਼ਹਿਰ ਦੇ ਮੁਖ ਚੋੰਕ ਵਿਚ ਕਿਸਾਨ ਯੂਨੀਅਨ ਰਾਜੇਵਾਲ ਦਾ ਬਲਾਕ ਪ੍ਧਾਨ ਹਰਸਿਮਰਨ ਸਿੰਘ ਬਾਵਾ,ਮਨਜਿੰਦਰ ਸਿੰਘ,ਕਮਲਦੀਪ ਸਿੰਘ ,ਗੁਰਵਿੰਦਰ ਸਿੰਘ ਉਪਲ,ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਨਰਿੰਦਰ ਸਿੰਘ,ਬਲਦੇਵ ਸਿੰਘ ,ਬੁੱਧ ਸਿੰਘ,ਲਖਵਿੰਦਰ ਸਿੰਘ ਅਤੇ ਹੋਰ ਵੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ