ਕਿਸਾਨ ਯੂਨੀਅਨ ਦੇ ਬਲਾਕ ਖਜਾਨਚੀ ਦੀ ਕਰੰਟ ਲੱਗਣ ਕਾਰਨ ਮੌਤ

Death, Farmers Union, Peasan

ਮ੍ਰਿਤਕ ਦੇ ਸਸਕਾਰ ਮੌਕੇ ਪਹੁੰਚੇ ਸਮੁੱਚੇ ਸੂਬੇ ਦੇ ਵੱਡੇ ਆਗੂ | Kisan Union

  • ਕਾਰਕੁੰਨਾਂ ਵੱਲੋਂ ਮ੍ਰਿਤਕ ਆਗੂ ਦੀ ਲਾਸ਼ ‘ਤੇ ਯੂਨੀਅਨ ਦਾ ਝੰਡਾ ਪਾ ਕੇ ਦਿੱਤੀ ਸ਼ਰਧਾਂਜਲੀ | Kisan Union

ਸੰਗਤ ਮੰਡੀ (ਮਨਜੀਤ ਨਰੂਆਣਾ/ਪੁਸ਼ਪਿੰਦਰ ਪੱਕਾ)। ਪਿੰਡ ਪੱਕਾ ਕਲਾਂ ਵਿਖੇ ਬੀਤੀ ਸ਼ਾਮ ਮਸ਼ੀਨ ‘ਤੇ ਪਸ਼ੂਆਂ ਲਈ ਪੱਠੇ ਕੁਤਰਦੇ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਲਾਕ ਖਜਾਨਚੀ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਬੰਸ ਸਿੰਘ ਪੁੱਤਰ ਦਿਆਲ ਸਿੰਘ ਬੀਤੀ ਸ਼ਾਮ ਪਸ਼ੂਆਂ ਲਈ ਮਸ਼ੀਨ ‘ਤੇ ਪੱਠੇ ਕੁਤਰ ਰਿਹਾ ਸੀ, ਅਚਾਨਕ ਮੋਟਰ ‘ਚ ਕਰੰਟ ਆਉਣ ਕਾਰਨ ਉਸ ਨੂੰ ਜ਼ੋਰਦਾਰ ਝਟਕਾ ਲੱਗਿਆ। ਗੰਭੀਰ ਹਾਲਤ ਦੌਰਾਨ ਪਿੰਡ ਵਾਸੀਆਂ ਨੇ ਉਸ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਪਹੁੰਚਾਇਆ ਜਿਥੇ ਉਸ ਦੀ ਮੌਤ ਹੋ ਗਈ। (Kisan Union)

ਇਹ ਵੀ ਪੜ੍ਹੋ : IND Vs AUS ODI Series : ਦੂਜਾ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ

ਪਤਾ ਲੱਗਿਆ ਹੈ ਕਿ ਜਿਸ ਸਮੇਂ ਹਰਬੰਸ ਸਿੰਘ ਨੂੰ ਬਿਜਲੀ ਦਾ ਕਰੰਟ ਲੱਗਿਆ ਉਸ ਸਮੇਂ ਘਰ ‘ਚ ਉਹ ਇਕੱਲਾ ਹੀ ਸੀ ਬਾਕੀ ਪਰਿਵਾਰਕ ਮੈਂਬਰ ਰਿਸ਼ਤੇਦਾਰੀ ‘ਚ ਗਏ ਹੋਏ ਸਨ। ਕਿਸਾਨ ਆਗੂ ਦੀ ਮੌਤ ਦੀ ਖਬਰ ਦਾ ਪਤਾ ਲੱਗਦਿਆਂ ਹੀ ਸੂਬੇ ਭਰ ‘ਚੋਂ ਯੂਨੀਅਨ ਦੇ ਮੈਂਬਰ ਆਪਣੇ ਕਿਸਾਨ ਆਗੂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਹੁੰਚੇ। ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਸੀਨੀਅਰ ਉਪ ਪ੍ਰਧਾਨ ਕਾਕਾ ਸਿੰਘ ਕੋਟੜਾ ‘ਤੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਹਰਬੰਸ ਸਿੰਘ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਉਨ੍ਹਾਂ ਦੀ ਅਵਾਜ਼ ਬਣ ਕੇ ਪਿਛਲੇ ਲੰਮੇ ਸਮੇਂ ਤੋਂ ਲੜਦਾ ਆ ਰਿਹਾ ਸੀ। (Kisan Union)

ਉਸ ਦੇ ਚਲੇ ਜਾਣ ਕਾਰਨ ਯੂਨੀਅਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਅਰਜੁਨ ਸਿੰਘ ਨੇ ਮ੍ਰਿਤਕ ਹਰਬੰਸ ਸਿੰਘ ਦੇ ਲੜਕੇ ਅੰਗਰੇਜ ਸਿੰਘ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ। ਹਰਬੰਸ ਸਿੰਘ ਦੇ ਸਸਕਾਰ ਮੌਕੇ ਸੈਂਕੜਿਆਂ ਦੀ ਤਾਦਾਤ ‘ਚ ਸੂਬੇ ਅਤੇ ਬਲਾਕ ਸੰਗਤ ਦੇ ਪਿੰਡਾਂ ‘ਚੋਂ ਕਿਸਾਨ ਕਾਰਕੁੰਨਾਂ ਵੱਲੋਂ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਸਕਾਰ ਤੋਂ ਪਹਿਲਾਂ ਯੂਨੀਅਨ ਦੇ ਆਗੂਆਂ ਵੱਲੋਂ ਹਰਬੰਸ ਸਿੰਘ ਦੇ ਮ੍ਰਿਤਕ ਸਰੀਰ ‘ਤੇ ਯੂਨੀਅਨ ਦਾ ਝੰਡਾ ਪਾ ਕੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਗਈ। (Kisan Union)