ਕਿਸਾਨ ਸੁਯੰਕਤ ਮੋਰਚੇ ਨੇ ਕੇਂਦਰ ਦੇ ਪੁਤਲੇ ਫੂਕੇ, ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ

Suyankat Kisan Morcha

ਗੁਰੂਹਰਸਹਾਏ (ਸਤਪਾਲ ਥਿੰਦ)। ਸਥਾਨਕ ਤਹਿਸੀਲ ਕੰਪੈਲਕਸ ਵਿਖੇ ਕਿਸਾਨ ਸੁਯੰਕਤ ਮੋਰਚੇ (Suyankat Kisan Morcha) ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜੱਥੇਬੰਦੀਆ ਨੇ ਨਰਿੰਦਰ ਮੋਦੀ ਤੇ ਬਿ੍ਰਜ ਭੂਸ਼ਨ ਦਾ ਪੁਤਲਾ ਫੂਕ ਕੇਦਰ ਸਰਕਾਰ ਖਿਲਾਫ ਨਆਰੇਬਾਜ਼ੀ ਕੀਤੀ ਅਤੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਸੌਪਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਆਗੂ ਮਹਿਲਾ ਪ੍ਰਵੀਨ ਬਾਜੇ ਕੇ ਨੇ ਦੱਸਿਆ ਕਿ ਪਹਿਲਵਾਨਾਂ ਨੂੰ ਜਿਸ ਤਰੀਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਉਹ ਕਿਸਾਨ ਜੱਥੇਬੰਦੀਆਂ ਸਹਿਣ ਨਹੀਂ ਕਰਨਗੀਆਂ। ਅਸੀਂ ਜਦ ਦਿੱਲੀ ਨਵੀਂ ਸੰਸਦ ਦਾ ਘਿਰਾਓ ਕਰਨ ਦੇ ਸਬੰਧ ਵਿੱਚ ਦਿੱਲੀ ਪੁਜੇ ਤਾਂ ਸਾਨੂੰ ਵੀ ਰੇਲਵੇ ਸਟੇਸ਼ਨ ’ਤੇ ਹੀ ਗਿ੍ਰਫਤਾਰ ਕਰ ਲਿਆ ਗਿਆ। ਇਸ ਤਰ੍ਹਾਂ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਨੂੰ ਘੇਰਿਆ ਤੇ ਪੁਤਲਾ ਫੂਕਿਆ। (Suyankat Kisan Morcha)

ਇਹ ਵੀ ਪੜ੍ਹੋ : 28 ਸਾਲਾਂ ਦੇ ਲੰਮੇ ਵਕਫੇ ਮਗਰੋਂ ਲੰਬੀ ’ਚੋਂ ਕੋਈ ਗੈਰ-ਅਕਾਲੀ ਮੰਤਰੀ

LEAVE A REPLY

Please enter your comment!
Please enter your name here