ਕਿਸਾਨ ਮੇਲੇ ਮੌਕੇ ਬੈਸਟ ਐਗਰੋ ਲਾਈਫ ਲਿਮਟਿਡ ਕੰਪਨੀ ਦੇ ਚੀਫ ਹੈੱਡ ਵਿਸ਼ੇਸ਼ ਤੌਰ ’ਤੇ ਪਹੁੰਚੇ (Kisan Mela Ghagga)
(ਮਨੋਜ ਗੋਇਲ) ਘੱਗਾ /ਬਾਦਸ਼ਾਹਪੁਰ। ਸ਼ਾਰਦਾ ਐਗਰੋ ਕੈਮੀਕਲ ਘੱਗਾ ਵਿਖੇ ਬੈਸਟ ਐਗਰੋ ਲਾਈਫ ਲਿਮਟਿਡ ਕੰਪਨੀ ਵੱਲੋਂ ਕਿਸਾਨ ਮੇਲਾ (Kisan Mela Ghagga) ਕਰਵਾਇਆ ਗਿਆ । ਇਸ ਕਿਸਾਨ ਮੇਲੇ ਵਿੱਚ ਕਿਸਾਨਾਂ ਦੀਆਂ ਮਿਲਣੀਆਂ ਕੰਪਨੀ ਦੇ ਉੱਚ ਰੈਂਕ ਦੇ ਅਫ਼ਸਰਾਂ ਨਾਲ ਕਰਵਾਈਆਂ ਗਈਆਂ । ਕੰਪਨੀ ਦੇ ਆਲ ਇੰਡੀਆ ਬਿਜ਼ਨਸ ਹੈੱਡ ਧਨਜਗ ਸਿੰਘ,ਜ਼ੈੱਡ ਐੱਸ ਐੱਮ ਰਾਮ ਬਾਬੂ ਰਾਠੌਰ,ਅਤੇ ਏ ਐਸ ਐਮ ਸ੍ਰੀ ਰਾਜ ਕੁਮਾਰ ਵਿਸ਼ੇਸ਼ ਤੌਰ ’ਤੇ ਪਹੁੰਚੇ।
ਇਸ ਮੌਕੇ ਕਿਸਾਨਾਂ ਦੇ ਸਵਾਲ ਜਵਾਬ ਦੁਆਰਾ ਉਨ੍ਹਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦੇ ਹੱਲ ਦੱਸਦਿਆਂ ਕਿਸਾਨਾਂ ਨੂੰ ਸੰਤੁਸ਼ਟ ਕਰਵਾਇਆ ।ਅਤੇ ਕਿਸਾਨਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਬੈਸਟ ਐਗਰੋ ਲਾਈਫ ਲਿਮਿਟਡ ਕੰਪਨੀ ਹੀ ਕਿਸਾਨਾਂ ਲਈ ਭਰੋਸੇਯੋਗ ਹੈ ਅਤੇ ਕਿਸਾਨਾਂ ਦਾ ਅਸਲੀ ਸਾਥੀ ਹੈ।

ਇਸ ਮੌਕੇ 600 ਦੇ ਕਰੀਬ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚੇ। ਉਨ੍ਹਾਂ ਨੂੰ ਕੰਪਨੀ ਦੇ ਪ੍ਰੋਡਕਟਾਂ ਬਾਰੇ ਅਤੇ ਫ਼ਸਲੀ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸ ਮੌਕੇ ਸੰਜੇ ਸਿੰਘ ਮਾਰਕੀਟਿੰਗ ਮੈਨੇਜਰ ਜਤਿੰਦਰ ਚੌਹਾਨ ਪਟਿਆਲਾ ਹੈੱਡਕੁਆਰਟਰ ਅਤੇ ਸੋਮਨਾਥ ਸ਼ਰਮਾ ਚੇਅਰਮੈਨ ਸ਼ਾਰਦਾ ਗਰੁੱਪ ਕੈਮੀਕਲ ਘੱਗਾ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ ।
ਇਹ ਵੀ ਪੜ੍ਹੋ : ਤੇਰਾ ਪੰਥ ਯੁਵਕ ਪ੍ਰੀਸ਼ਦ ਅਮਲੋਹ ਵੱਲੋਂ ਖ਼ੂਨਦਾਨ ਕੈਂਪ ਲਾਇਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ