ਡੇਰਾ ਸ਼ਰਧਾਲੂਆਂ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ: ਪਵਨ ਗੁਪਤਾ

ਸ਼ਿਵ ਸੈਨਾ ਹਿੰਦੁਸਤਾਨ ਦੇ ਅਹੁਦੇਦਾਰਾਂ ਨੇ ਸਲਾਬਤਪੁਰਾ ਧਰਨੇ ‘ਚ ਕੀਤੀ ਸ਼ਮੂਲੀਅਤ

ਸਲਾਬਤਪੁਰਾ, (ਸੁਰਿੰਦਰਪਾਲ ਭਾਈ ਰੂਪਾ) ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਭਗਤਾ ਭਾਈ ਵਾਸੀ ਮਨੋਹਰ ਲਾਲ ਇੰਸਾਂ ਦੇ ਕਤਲ ਦਾ ਇਨਸਾਫ਼ ਲੈਣ ਖਾਤਰ ਸਾਧ ਸੰਗਤ ਵੱਲੋਂ ਸਲਾਬਤਪੁਰਾ ‘ਚ ਲਾਏ ਧਰਨੇ ‘ਚ ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਸਮੇਤ ਹੋਰ ਵੱਡੀ ਗਿਣਤੀ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ ਇਸ ਸੰਗਠਨ ਦੇ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਡੇਰਾ ਸ਼ਰਧਾਲੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਦੁੱਖ ਦੀ ਘੜੀ ‘ਚ ਸਾਧ ਸੰਗਤ ਦੇ ਨਾਲ ਖੜ੍ਹੇ ਹਨ ਤੇ ਜਿੱਥੇ ਵੀ ਜ਼ਰੂਰਤ ਪਏਗੀ ਤਾਂ ਉਹ ਇਸਨੂੰ ਆਪਣਾ ਸੰਘਰਸ਼ ਸਮਝਕੇ ਮੋਹਰੀ ਹੋ ਕੇ ਲੜਨਗੇ ਇਸ ਮੌਕੇ ਉਹਨਾਂ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ

ਇਸ ਮੌਕੇ ਸੰਬੋਧਨ ਕਰਦਿਆਂ ਪਵਨ ਗੁਪਤਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਮਨ ਪਸੰਦ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨਾਲ ਲਗਾਤਾਰ ਅਨਿਆਂ ਹੋ ਰਿਹਾ ਹੈ ਜਿਸ ਤਹਿਤ ਹੀ ਮਨੋਹਰ ਲਾਲ ਇੰਸਾਂ ਨੂੰ ਚਿੱਟੇ ਦਿਨ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਗੁਪਤਾ ਨੇ ਕਿਹਾ ਕਿ ਡੇਰਾ ਸ਼ਰਧਾਲੂਆਂ ਦਾ ਕੀ ਕਸੂਰ ਹੈ ਕਿ ਉਹ ਇਨਸਾਫ ਲੈਣ ਲਈ ਸੜਕਾਂ ‘ਤੇ ਰੁਲ ਰਹੇ ਹਨ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਰਾਜ ‘ਚ ਅਮਨ ਕਾਨੂੰਨ ਦੀ ਕੀ ਸਥਿਤੀ ਹੈ

ਡੀਜੀਪੀ ਦਿਨਕਰ ਗੁਪਤਾ ਦੇ ਬਠਿੰਡਾ ਦੌਰੇ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਡੀਜੀਪੀ ਨੂੰ ਇਸ ਧਰਨੇ ‘ਚ ਆ ਕੇ ਸਾਧ ਸੰਗਤ ਨੂੰ ਸੰਬੋਧਨ ਕਰਕੇ ਇਹ ਭਰੋਸਾ ਦੇਣਾ ਚਾਹੀਦਾ ਸੀ ਕਿ ਪੁਲਿਸ ਟੀਮਾਂ ਕਤਲ ਮਾਮਲੇ ਦੀ ਜਾਂਚ ‘ਚ ਜੁਟੀਆਂ ਹੋਈਆਂ ਨੇ ਪਰ ਅਫਸੋਸ ਉਹ ਇੱਥੇ ਆਏ ਹੀ ਨਹੀਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦਾ ਜ਼ਿਕਰ ਕਰਦਿਆਂ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਭਾਵੇਂ ਉਹ ਖੁਦ ਡੇਰਾ ਸ਼ਰਧਾਲੂ ਨਹੀਂ ਪਰ ਜਿੰਨ੍ਹਾਂ ਕੁ ਇਸ ਸੰਸਥਾ ਬਾਰੇ ਜਾਣਦੇ ਹਨ ਤਾਂ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਡੇਰਾ ਸ਼ਰਧਾਲੂ ਅਜਿਹਾ ਕਰਨਾ ਤਾਂ ਦੂਰ, ਉਹ ਸੋਚ ਵੀ ਨਹੀਂ ਸਕਦੇ

ਆਪਣੇ ਸੰਬੋਧਨ ਦੌਰਾਨ ਉਨ੍ਹਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਵਿਸ਼ੇਸ਼ ਤੌਰ ‘ਤੇ ਜਿਕਰ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਸਿਆਸੀ ਆਗੂ ਚੋਣਾਂ ਦੇ ਦਿਨਾਂ ਦੌਰਾਨ ਤਾਂ ਡੇਰੇ ‘ਚ ਕਈ-ਕਈ ਘੰਟੇ ਬੈਠੇ ਰਹਿੰਦੇ ਸੀ ਪਰ ਹੁਣ ਇਸ ਦੁੱਖ ਦੀ ਘੜੀ ‘ਚ ਸਾਧ-ਸੰਗਤ ਦੇ ਨਾਲ ਮਿਲਕੇ ਬੈਠਣਾ ਤਾਂ ਦੂਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦਾ ਸਮਾਂ ਵੀ ਨਹੀਂ ਕੱਢਿਆ ਉਨ੍ਹਾਂ ਪੰਜਾਬ ਪੁਲਿਸ ਤੋਂ ਮੰਗ ਕੀਤੀ ਕਿ ਮਨੋਹਰ ਲਾਲ ਇੰਸਾਂ ਦੇ ਕਤਲ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਪਰਿਵਾਰ ਸਮੇਤ ਸਮੁੱਚੀ ਸਾਧ-ਸੰਗਤ ਨੂੰ ਇਨਸਾਫ਼ ਮਿਲ ਸਕੇ

ਆਪਣੇ ਸੰਬੋਧਨ ਦੇ ਅੰਤ ‘ਚ ਉਨ੍ਹਾਂ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾਂਦੇ ਮਾਨਵਤਾ ਭਲਾਈ ਦੇ ਕਾਰਜ਼ਾਂ ਤੋਂ ਇਲਾਵਾ ਇਸ ਦੁੱਖ ਦੀ ਘੜੀ ‘ਚ ਵੀ ਅਮਨ ਸ਼ਾਂਤੀ ਕਾਇਮ ਰੱਖਣ ਦੀ ਸ਼ਲਾਘਾ ਕੀਤੀ ਇਸ ਤੋਂ ਪਹਿਲਾਂ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਮਹਾਂਮੰਤਰੀ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਬੇਗੁਨਾਹਾਂ ਤੇ ਸਮਾਜਸੇਵੀਆਂ ਦੇ ਕਤਲ ਜੰਗਲ ਰਾਜ ਦੀ ਨਿਸ਼ਾਨੀ ਹੈ ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਸੰਗਠਨ ਮੰਤਰੀ ਪੰਜਾਬ ਸੁਸ਼ੀਲ ਜਿੰਦਲ, ਰਾਮ ਬਚਨ ਰਾਏ ਪੰਜਾਬ ਵਾਈਸ ਪ੍ਰਧਾਨ, ਰਜੇਸ਼ ਕੌਸ਼ਿਕ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਵਿਦਿਆਰਥੀ ਸੈੱਲ, ਚੰਦਰਕਾਂਤ ਚੱਢਾ ਵਪਾਰ ਸੈਨਾ ਪੰਜਾਬ ਆਗੂ ਅਤੇ ਪੰਜਾਬ ਸੰਗਠਨ ਮੰਤਰੀ ਚੰਦਰ ਕਾਲੜਾ ਆਦਿ ਹਾਜ਼ਰ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.