ਇਨਸਾਫ਼ ਲਈਹਾਈਕੋਰਟ ਜਾਣ ਦੀ ਚਿਤਾਵਨੀ
ਅਸ਼ੋਕ ਵਰਮਾ
ਬਠਿੰਡਾ, 21 ਦਸੰਬਰ
ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਲਾਬਗੜ੍ਹ ਵਿੱਚ ਹੋਏ ਪਿਲਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਪ੍ਰਭਦੀਪ ਸਿੰਘ ਉਰਫ਼ ਦੀਪ ਦੀ ਪਤਨੀ ਅਮਨਦੀਪ ਕੌਰ ਨੇ ਅੱਜ ਬਠਿੰਡਾ ਪੁਲਿਸ ਨੂੰ ਕਟਹਿਰੇ ‘ਚ ਖੜ੍ਹਾਇਆ ਹੈ ਉਸ ਨੇ ਆਖਿਆ ਕਿ ਜਦੋਂ ਪ੍ਰਭਦੀਪ ਕੋਲ ਕੋਈ ਹਥਿਆਰ ਨਹੀਂ ਸੀ ਤਾਂ ਉਸ ਨੂੰ ਜਿੰਦਾ ਫੜ੍ਹਿਆ ਜਾ ਸਕਦਾ ਸੀ
ਅੱਜ ਬਠਿੰਡਾ ਪੱ੍ਰੈਸ ਕਲੱਬ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਮਨਦੀਪ ਕੌਰ ਉਰਫ਼ ਅਵਲੀਨ ਨੇ ਦੱਸਿਆ ਕਿ ਉਸ ਦੇ ਪਤੀ ਖਿਲਾਫ ਸਿਰਫ ਇੱਕ ਕੇਸ ਦਰਜ ਸੀ ਪਰ ਪੁਲਿਸ ਨੇ ਉਸ ਨੂੰ ਖਤਰਨਾਕ ਗੈਂਗਸਟਰ ਕਰਾਰ ਦਿੱਤਾ ਹੈ ਉਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੂੰ ਨਿਆਂ ਨਾ ਮਿਲਿਆ ਤਾਂ ਉਹ ਹਾਈਕੋਰਟ ਜਾਵੇਗੀ ਅਮਨਦੀਪ ਕੌਰ ਨੇ ਪੁਲਿਸ ਤੋਂ ਆਪਣੇ ਪਤੀ ਦੇ ਗੈਂਗਸਟਰ ਹੋਣ ਸਬੰਧੀ ਸਬੂਤ ਮੰਗੇ ਅਤੇ ਨਾਲ ਹੀ ਵਿੱਕੀ ਗੌਂਡਰ ਨਾਲ ਕੋਈ ਵੀ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ ਵੇਰਵਿਆਂ ਮੁਤਾਬਕ ਅਮਨਦੀਪ ਕੌਰ ਦਾ ਵਿਆਹ ਪ੍ਰਭਦੀਪ ਸਿੰਘ ਵਾਸੀ ਮਾਮੂਵਾਲਾ (ਫ਼ਾਜ਼ਿਲਕਾ) ਨਾਲ 16 ਨਵੰਬਰ 2015 ਨੂੰ ਅਬੋਹਰ ਦੇ ਇੱਕ ਗੁਰੂ ਘਰ ਵਿਖੇ ਹੋਇਆ ਸੀ, ਜਿਸ ਦਾ ਉਸ ਕੋਲ ਸਰਟੀਫਿਕੇਟ ਵੀ ਮੌਜੂਦ ਹੈ ਅਮਨਦੀਪ ਦੇ ਮਾਪਿਆਂ ਨੇ ਆਪਣੀ ਮਰਜ਼ੀ ਨਾਲ ਕਰਵਾਏ ਵਿਆਹ ਲਈ ਸਹਿਮਤੀ ਨਹੀਂ ਦਿੱਤੀ ਤਾਂ ਉਸ ਨੇ ਮਾਪਿਆਂ ਨਾਲੋਂ ਤੋੜ ਵਿਛੋੜਾ ਕਰ ਲਿਆ
ਹੁਣ ਪ੍ਰਭਦੀਪ ਦੀ ਮੌਤ ਮਗਰੋਂ ਪ੍ਰਭਦੀਪ ਦੇ ਮਾਪਿਆਂ ਨੇ ਉਸ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਹੈ ਅਮਨਦੀਪ ਕੌਰ ਨੇ ਅੱਜ ਆਪਣੇ ਵਿਆਹ ਨਾਲ ਸਬੰਧਤ ਤਸਵੀਰਾਂ ਵੀ ਸਬੂਤ ਵਜੋਂ ਪੱਤਰਕਾਰਾਂ ਕੋਲ ਪੇਸ਼ ਕੀਤੀਆਂ ਅਮਨਦੀਪ ਕੌਰ ਨੇ ਦੱਸਿਆ ਕਿ 15 ਦਸੰਬਰ ਨੂੰ ਉਸਦੇ ਪਤੀ ਪ੍ਰਭਦੀਪ ਸਿੰਘ ਨੇ ਰਾਜਸਥਾਨ ਤੋਂ ਚੰਡੀਗੜ੍ਹ ਆਉਣ ਬਾਰੇ ਕਿਹਾ ਸੀ ਪਰ ਉਹ ਗੁਲਾਬਗੜ੍ਹ ਵਿਖੇ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ ਜਦੋਂ ਪ੍ਰਭਦੀਪ ਦੀ ਮੌਤ ਦਾ ਪਤਾ ਲੱਗਿਆ ਤਾਂ ਫੌਰੀ ਬੱਸ ਰਾਹੀਂ ਬਠਿੰਡਾ ਪੁੱਜੀ, ਪਰ ਪਿਲਸ ਤੇ ਪ੍ਰਭਦੀਪ ਦੇ ਮਾਪਿਆਂ ਨੇ ਮਿੰਨਤਾਂ ਕਰਨ ਦੇ ਬਾਵਜੂਦ ਲਾਸ਼ ਨੇੜੇ ਨਹੀਂ ਜਾਣ ਦਿੱਤਾ ਜਦੋਂ ਉਹ ਅੱਗੇ ਆਪਣੇ ਸਹੁਰੇ ਪਿੰਡ ਮੰਮੂ ਖੇੜਾ ਪੁੱਜੀ ਤਾਂ ਪ੍ਰਭਦੀਪ ਦਾ ਸਸਕਾਰ ਹੋ ਚੁੱਕਿਆ ਸੀ
ਉਸ ਨੇ ਦੱਸਿਆ ਕਿ ਅਗਲੇ ਦਿਨ ਉਹ ਆਪਣੇ ਭਰਾ ਨੂੰ ਨਾਲ ਲੈਕੇ ਮੰਮੂ ਖੇੜਾ ਗਈ ਪਰ ਸਹੁਰਿਆਂ ਨੇ ਵੀ ਉਸ ਨੂੰ ਘਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਅਮਨਦੀਪ ਕੌਰ ਨੇ ਆਖਿਆ ਕਿ ਪੁਲਿਸ ਨੇ ਉਸ ਕੋਲੋਂ ਵਿਆਹ ਦੇ ਸਬੂਤ ਮੰਗੇ ਸਨ ਜੋ ਉਸ ਵਕਤ ਉਸ ਕੋਲ ਨਹੀਂ ਸਨ ਪਰ ਪੁਲਿਸ ਅਧਿਕਾਰੀ ਇੰਤਜਾਰ ਕਰ ਸਕਦੇ ਸਨ ਉਸ ਨੇ ਸਵਾਲ ਕੀਤਾ ਕਿ ਜੇਕਰ ਪ੍ਰਭਦੀਪ ਨੂੰ ਬੇਦਖਲ ਕੀਤਾ ਸੀ ਤਾਂ ਪ੍ਰਭਦੀਪ ਦੀ ਲਾਸ਼ ਮਾਪਿਆਂ ਨੂੰ ਕਿਉਂ ਦਿੱਤੀ ਗਈ
ਉਸ ਨੇ ਆਖਿਆ ਕਿ ਪਹਿਲਾਂ ਉਸ ਦੇ ਸਹੁਰਿਆਂ ਨੇ ਕਿਹਾ ਸੀ ਕਿ ਅਮਨਦੀਪ, ਪ੍ਰਭਦੀਪ ਦੀ ਜਾਇਦਾਦ ਲਈ ਅਜਿਹਾ ਕਰ ਰਹੀ ਹੈ ਜਦੋਂਕਿ ਉਹ ਆਪਣੀ ਸੱਸ ਦੀ ਸੇਵਾ ਕਰਕੇ ਰਿਸ਼ਤਾ ਨਿਭਾਉਣਾ ਚਾਹੁੰਦੀ ਸੀ ਉਸ ਨੇ ਪ੍ਰਭਦੀਪ ਦੇ ਮਾਮੇ ਕੁਲਰਾਜ ਸਿੰਘ ਵੱਲੋਂ ਉਸ ਖਿਲਾਫ ਕੇਸ ਦਰਜ ਹੋਣ ਦੀ ਗੱਲ ਨੂੰ ਵੀ ਬੇਬੁਨਿਆਦ ਦੱਸਿਆ ਹੈ ਉਸ ਨੇ ਦੱਸਿਆ ਕਿ ਇਨਸਾਫ ਲਈ ਉਸ ਨੇ ਡੀ.ਜੀ.ਪੀ. ਪੰਜਾਬ ਕੋਲ ਵੀ ਪਹੁੰਚ ਕੀਤੀ ਹੈ ਅੱਜ ਬਠਿੰਡਾ ਜੋਨ ਦੇ ਆਈਜੀ ਨੂੰ ਪੁਲਿਸ ਖਿਲਾਫ ਕਾਰਵਾਈ ਲਈ ਪੱਤਰ ਦਿੱਤਾ ਹੈ
ਅਮਨਦੀਪ ਕੌਰ ਨੇ ਕਥਿਤ ਝੂਠੇ ਦੋਸ਼ ਲਾਉਣ ਦੇ ਮਾਮਲੇ ‘ਚ ਪ੍ਰਭਦੀਪ ਦੇ ਮਾਮੇ ਕੁਲਰਾਜ ਸਿੰਘ, ਆਪਣੇ ਪਤੀ ਦੀ ਲਾਸ਼ ਨੂੰ ਦੇਖਣ ਤੋਂ ਰੋਕਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ,ਪੁਲਿਸ ਮੁਕਾਬਲੇ ਨੂੰ ਲੈਕੇ ਕੀਤੀ ਜਾ ਰਹੀ ਪੜਤਾਲ ‘ਚ ਉਸ ਨੂੰ ਸ਼ਾਮਲ ਕਰਨ, ਪ੍ਰਭਦੀਪ ਦੀ ਜਾਇਦਾਦ ‘ਚੋਂ ਬਣਦਾ ਹਿੱਸਾ ਦੇਣ ਅਤੇ ਪਤੀ ਦੀ ਅੰਤਮ ਅਰਦਾਸ ਵਿਚ ਸ਼ਮੂਲੀਅਤ ਸਮੇਂ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ
ਅਮਨਦੀਪ ਕੌਰ ਦੀਆਂ ਮੰਗਾਂ ਮੰਨੀਆਂ: ਆਈ.ਜੀ.
ਬਠਿੰਡਾ ਜੋਨ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਸੀ ਕਿ ਅਮਨਦੀਪ ਕੌਰ ਨੂੰ ਸੁਰੱਖਿਆ ਦੇਣ ਲਈ ਫਾਜਿਲਕਾ ਪੁਲਿਸ ਨੂੰ ਆਦੇਸ਼ ਦੇ ਦਿੱਤੇ ਗਏ ਹਨ ਉਨ੍ਹਾਂ ਆਖਿਆ ਕਿ ਮੁਕਾਬਲੇ ਦੀ ਮੈਜਿਸਟਰੇਟੀ ਜਾਂਚ ਕੀਤੀ ਜਾ ਰਹੀ ਹੈ ਫਿਰ ਵੀ ਪੜਤਾਲ ਨੂੰ ਨਿਰਪੱਖਤਾ ਨਾਲ ਨੇਪਰੇ ਚਾੜ੍ਹਨ ਲਈ ਅਮਨਦੀਪ ਕੌਰ ਨੂੰ ਤਫਤੀਸ਼ ‘ਚ ਸ਼ਾਮਲ ਕਰ ਲਿਆ ਜਾਵੇਗਾ ਆਈ.ਜੀ. ਨੇ ਦੱਸਿਆ ਕਿ ਲਾਸ਼ ਨੂੰ ਨਾ ਦੇਖਣ ਦੇ ਮਾਮਲੇ ਦੀ ਉਹ ਜਾਂਚ ਕਰਵਾਉਣਗੇ ਤੇ ਜੋ ਵੀ ਕਸੂਰਵਾਰ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।