ਕੁਲਭੂਸ਼ਨ ਜਾਧਵ ਨੂੰ ਮਿਲੇਗਾ ਨਿਆਂ ਜਾਂ ਸਰਬਜੀਤ ਵਾਂਗ ਪਾਕਿ ਦੀ ਜੇਲ੍ਹ ‘ਚ ਹੀ ਪੂਰੀ ਹੋ ਜਾਵੇਗੀ ਜ਼ਿੰਦਗੀ!

India, Navy Officer, kulbhushan Jadhav,Waiting, Justice

ਕੁਲਭੂਸ਼ਨ ਜਾਧਵ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦੀ ਹੈ। ਪਾਕਿਸਤਾਨੀ ਫੌਜ ਨੇ ਭਾਰਤੀ ਨੇਵੀ ਅਧਿਕਾਰੀ ਕੁਲਭੂਸ਼ਨ ਨੂੰ ਗ੍ਰਿਫ਼ਤਾਰ ਕਰ ਦਿੱਾ। ਫੌਜ ਨੇ ਜਾਧਵ ‘ਤੇ ਜਾਸੂਸੀ ਕਰਨ ਦਾ ਦੋਸ਼ ਲਾਇਆ ਸੀ। 2016 ਵਿੱਚ ਜਾਧਵ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਪਾਕਿਸਤਾਨ ਦੀ ਫਾਸਟ ਟਰੈਕ ਅਦਾਲਤ ਨੇ ਤੁਰੰਤ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਵਿਦੇਸ਼ ਮੰਤਰਾਲੇ ਨੇ ਸੰਯੁਕਤ ਰਾਸ਼ਟਰ ਵਿੱਚ ਕੌਮਾਂਤਰੀ ਅਦਾਲਤ ਬੁਲਾ ਕੇ ਫਾਂਸੀ ਨੂੰ ਰੁਕਵਾ ਦਿੱਤਾ ਹੈ। ਸੁਸ਼ਮਾ ਸਵਰਾਜ ਨੇ ਭਾਰਤ ਦੀ ਤਾਕਤ ਦੱਸਦੇ ਹੋਏ ਕੁਲਭੂਸ਼ਨ ਜਾਧਵ ਨੂੰ ਨਿਆਂ ਦਿਵਾਇਆ। ਆਉਂਦੀ 25 ਦਸੰਬਰ ਨੂੰ ਜਾਧਵ ਦੀ ਮਾਂ ਅਤੇ ਉਸ ਦੀਪ ਤਨੀ ਨੂੰ ਵੀਜ਼ਾ ਜਾਰੀ ਕੀਤਾ ਹੈ। ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਹੋਵੇਗੀ। ਪਾਕਿਸਤਾਨ ਵਿਦੇਸ਼ ਮੰਤਰਾਲੇ ਦਾ ਸ਼ਲਾਘਾਯੋਗ ਕੰਮ ਹੈ। ਇਨ੍ਹਾਂ ਸਾਰੇ ਤੱਥਾਂ ਦੇ ਬਾਵਜ਼ੂਦ ਜਾਧਵ ਨੂੰ ਨਿਰਦੋਸ਼ ਸਾਬਤ ਕਰਕੇ ਪਾਕਿਸਤਾਨ ਤੋਂ ਅਜ਼ਾਦ ਕਰਨ ਲਈ ਭਾਰਤ ਸਰਕਾਰ ਅਗਲੀ ਕਾਰਵਾਈ ਕਦੋਂ ਕਰੇਗੀ? ਜਾਧਵ ਦਾ ਜ਼ਿਕਰ ਵੀ ਨਹੀਂ ਹੈ। (Kulbhushan Jadhav)

ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਜਾਧਵ ਨੂੰ ਨਿਆਂ ਮਿਲ ਸਕੇਗਾ ਜਾਂ ਉਸ ਦਾ ਜੀਵਨ ਪਾਕਿਸਤਾਨ ਦੀ ਜੇਲ੍ਹ ਵਿੱਚ ਹੀ ਪੂਰਾ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਪਾਕਿਸਤਾਨ ਦੀ ਜੇਲ੍ਹ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਵਿਧਾਨ ਸਭਾ ਵਿੱਚ ਸਰਬਜੀਤ ਸਿੰਘ ਨੂੰ ਰਾਸ਼ਟਰੀ ਸ਼ਹੀਦ ਐਲਾਨ ਕੀਤਾ ਸੀ। ਸਰਬਜੀਤ ਸਿੰਘ ਨੂੰ ਮਾਰ ਦਿੱਤਾ ਗਿਆ ਸੀ। ਦੇਸ਼ ਵਿੱਚ ਸ਼ੰਕਾ-ਕੁਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਕੁਲਭੂਸ਼ਨ ਜਾਧਵ ਦੇ ਨਾਲ ਹੀ ਸਰਬਜੀਤ ਸਿੰਘ ਵਰਗੀ ਘਟਨਾ ਹੀ ਵਾਪਰੇਗੀ ਕਿਉਂਕਿ ਪਾਕਿਸਤਾਨ ਦਾ ਕੋਈ ਭਰੋਸਾ ਨਹੀਂ ਹੈ। ਵਿਦੇਸ਼ ਮੰਤਰਾਲੇ ਨੂੰ ਕੁਲਭੂਸ਼ਨ ਬਾਰੇ ਮੁੜ ਜਾਣਕਾਰੀ ਲੈਣੀ ਚਾਹੀਦੀ ਹੈ। ਪਾਕਿਸਤਾਨ ਭਾਰਤ ਨਾਲ ਸਿੱਧਾ ਮੁਕਾਬਲਾ ਨਹੀਂ ਕਰ ਸਕਦਾ ਉਸ ਲਈ ਨਾਗਰਿਕਾਂ ਨੂੰ ਫੜ ਕੇ ਅੱਤਿਆਚਾਰ ਕਰ ਰਿਹਾ ਹੈ। (Kulbhushan Jadhav)