ਸਿੰਧੂ ਤੇ ਕਿਦਾਂਬੀ ਇੰਡੋਨੇਸ਼ੀਆ ਓਪਨ ਦੇ ਦੂਜੇ ਗੇੜ ‘ਚ

Kidambi, Sindhu, Enters, Second, Round

ਸਿੰਧੂ ਤੇ ਕਿਦਾਂਬੀ ਇੰਡੋਨੇਸ਼ੀਆ ਓਪਨ ਦੇ ਦੂਜੇ ਗੇੜ ‘ਚ

ਜਕਾਰਤਾ, ਏਜੰਸੀ । ਭਾਰਤ ਦੀ ਸਟਾਰ ਖਿਡਾਰੀ ਅਤੇ ਪੰਜਵਾਂ ਦਰਜਾ ਪੀਵੀ ਸਿੰਧੂ ਅਤੇ ਕਿਦਾਂਬੀ ਸ੍ਰੀਕਾਂਤ ਨੇ ਮਹਿਲਾ ਅਤੇ ਪੁਰਸ਼ ਵਰਗ ਦੇ ਸਿੰਗਲ ਮੁਕਾਬਲੇ ਜਿੱਤ ਕੇ ਇੰਡੋਨੇਸ਼ੀਆ ਓਪਨ ਬੀਡਬਲਯੂਐਫ ਵਰਲਡ ਟੂਰ ਸੁਪਰ-1000 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ‘ਚ ਜਗ੍ਹਾ ਬਣਾ ਲਈ। ਮਹਿਲਾ ਸਿੰਗਲ ਦੇ ਪਹਿਲੇ ਗੇੜ ‘ਚ ਸਿੰਧੂ ਲਈ ਹਾਲਾਂਕਿ ਗੈਰ ਦਰਜਾ ਆਯਾ ਓਹੋਰੀ ਖਿਲਾਫ ਜਿੱਤ ਅਸਾਨ ਨਹੀਂ ਰਹੀ ਅਤੇ ਉਨ੍ਹਾਂ ਨੇ ਇੱਕ ਘੰਟੇ ਤੱਕ ਚੱਲੇ ਤਿੰਨ ਸੈੱਟਾਂ ‘ਚ ਜਾ ਕੇ 11-21, 21-15, 21-15 ਨਾਲ ਜਿੱਤ ਯਕੀਨੀ ਕੀਤੀ। ਵਿਸ਼ਵ ‘ਚ ਪੰਜਵੇਂ ਨੰਬਰ ਦੀ ਖਿਡਾਰੀ ਸਿੰਧੂ ਨੇ ਇਸ ਦੇ ਨਾਲ 21ਵਾਂ ਦਰਜਾ ਪ੍ਰਾਪਤ ਓਹੋਰੀ ਖਿਲਾਫ ਆਪਣਾ ਕਰੀਅਰ ਰਿਕਾਰਡ 7-0 ਪਹੁੰਚਾ ਦਿੱਤਾ ਹੈ।

ਇਸ ਸਾਲ ਮਲੇਸ਼ੀਆ ਓਪਨ ਤੋਂ ਬਾਅਦ ਇਹ ਸਿੰਧੂ ਦੀ ਲਗਾਤਾਰ ਦੂਜੀ ਜਿੱਤ ਵੀ ਹੈ। ਭਾਰਤੀ ਮਹਿਲਾ ਖਿਡਾਰੀ ਹੁਣ ਦੂਜੇ ਗੇੜ ‘ਚ ਡੈਨਮਾਰਕ ਦੀ ਮੀਆ ਬਿਲਸੇਫਲਡ ਨਾਲ ਭਿੜੇਗੀ ਜਿਨ੍ਹਾਂ ਖਿਲਾਫ ਉਨ੍ਹਾਂ ਦਾ 2-0 ਦਾ ਕਰੀਅਰ ਰਿਕਾਰਡ ਹੈ। ਉਥੇ ਪੁਰਸ਼ ਸਿੰਗਲ ‘ਚ ਵਿਸ਼ਵ ਦੇ ਨੌਵੇਂ ਨੰਬਰ ਦੇ ਭਾਰਤੀ ਖਿਡਾਰੀ ਸ੍ਰੀਕਾਂਤ ਨੇ ਜਪਾਨ ਦੇ ਕੇਂਤਾ ਨਿਸ਼ੀਮੋਤੋ ਖਿਲਾਫ 38 ਮਿੰਟਾਂ ‘ਚ ਲਗਾਤਾਰ ਸੈੱਟਾਂ ‘ਚ 21-14, 21-13 ਨਾਲ ਅਸਾਨ ਜਿੱਤ ਹਾਸਲ ਕੀਤੀ। ਹਾਲਾਂਕਿ ਬੀ ਸਾਈ ਪ੍ਰਨੀਤ ਅਤੇ ਐਚ ਐਸ ਪ੍ਰਣਅ ਨੂੰ ਪੁਰਸ਼ ਸਿੰਗਲ ਦੇ ਪਹਿਲੇ ਹੀ ਗੇੜ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਨੀਤ ਨੂੰ ਹਾਂਗਕਾਂਗ ਦੇ ਵਾਂਗ ਵਿੰਗ ਦੀ ਵਿਸੇਟ ਨੇ 55 ਮਿੰਟ ਤੱਕ ਚੱਲੇ ਸੰਘਰਸ਼ ‘ਚ 21-15, 13-21, 21-10 ਨਾਲ ਹਰਾਇਆ।

ਪ੍ਰਣਅ ਨੂੰ ਚੀਨੀ ਖਿਡਾਰੀ ਸ਼ੀ ਯੂ ਕੀ ਨੇ ਹਰਾਇਆ

ਜਦੋਂਕਿ ਪ੍ਰਣਅ ਨੂੰ ਦੂਜਾ ਦਰਜਾ ਚੀਨੀ ਖਿਡਾਰੀ ਸ਼ੀ ਯੂ ਕੀ ਨੇ ਇੱਕ ਘੰਟੇ 11 ਮਿੰਟ ‘ਚ 19-21, 21-18, 22-20 ਨਾਲ ਹਰਾਇਆ। ਦਿਨ ਦੇ ਹੋਰ ਮੁਕਾਬਲਿਆਂ ‘ਚ ਮਿਕਸਡ ਡਬਲਜ਼ ‘ਚ ਸਾਤਿਵਕਸੇਰਾਜ ਰੈਂਕੀਰੇੱਡੀ ਅਤੇ ਅਸ਼ਵਨੀ ਪੋਨੱਪਾ ਨੂੰ ਮੇਜ਼ਬਾਨ ਇੰਡੋਨੇਸ਼ੀਆ ਦੇ ਟੋਂਟੋਵੀ ਅਹਿਮਦ ਅਤੇ ਬਿੰਨੀ ਆਕਟਾਵਿਨਾ ਕਾਂਡੋ ਹੱਥੋਂ 28 ਮਿੰਟਾਂ ‘ਚ ਲਗਾਤਾਰ ਸੈੱਟਾਂ ‘ਚ 13-21, 11-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਪੁਰਸ਼ ਸਿੰਗਲ ‘ਚ ਸਾਤਿਵਕਸੇਰਾ ਅਤੇ ਚਿਰਾਗ ਸ਼ੇਟੀ ਨੇ ਪਹਿਲੇ ਗੇੜ ‘ਚ ਗੋਹ ਜੇ ਫੇਈ ਅਤੇ ਨੂਰ ਇਜਦੁਨੀ ਨੂੰ 21-19, 18-21, 21-19 ਨਾਲ ਹਰਾ ਕੇ ਦੂਜੇ ਗੇੜ ‘ਚ ਜਗ੍ਹਾ ਬਣਾ ਲਈ ਸੀ। ਵਿਸ਼ਵ ਦੇ 20ਵੇਂ ਨੰਬਰ ਦੀ ਭਾਰਤੀ ਜੋੜੀ ਦਾ ਹੁਣ ਦੂਜੇ ਗੇੜ ‘ਚ ਇੰਡੋਨੇਸ਼ੀਆ ਦੀ ਟਾਪ ਦਰਜਾ ਮਾਕਰਸ ਫੇਰਨਾਦੀ ਗਿਡੀਯੋਨ ਅਤੇ ਕੇਵਿਨ ਸੰਜਾਇਆ ਸੁਕਾਮੁਲਜੋ ਦੀ ਜੋੜੀ ਨਾਲ ਮੁਕਾਬਲਾ ਹੋਵੇਗਾ।

ਮਿਕਸਡ ਡਬਲਜ਼ ‘ਚ ਪ੍ਰਣਵ ਜੈਰੀ ਚੋਪੜਾ ਅਤੇ ਐਨ ਸਿੱਕੀ ਰੇੱਡੀ ਨੇ ਪਹਿਲੇ ਗੇੜ ‘ਚ ਹਾਲੈਂਡ ਦੇ ਰਾਬਿਨ ਤਾਬੇਲਿੰਗ ਅਤੇ ਸੇਲੇਨਾ ਪਿਏਕ ਨੂੰ 25-23, 16-21, 21-19 ਨਾਲ ਹਰਾ ਕੇ ਦੂਜੇ ਗੇੜ ‘ਚ ਜਗ੍ਹਾ ਬਣਾਈ। ਉਹ ਹੁਣ ਚੀਨ ਦੇ ਝੇਂਗ ਸੀ ਵੇਈ ਅਤੇ ਹੁਆਂਗ ਯਾ ਕਿਓਂਗ ਦੀ ਟਾਪ ਦਰਜਾ ਜੋੜੀ ਨਾਲ ਮੁਕਾਬਲਾ ਕਰਨਗੇ ਹਾਲਾਂਕਿ ਪਹਿਲਾ ਡਬਲਜ਼ ‘ਚ ਪੋਨੱਪਾ ਅਤੇ ਅਨੈ ਸਿੱਕੀ ਰੇੱਡੀ ਨੂੰ ਪਹਿਲੇ ਹੀ ਗੇੜ ‘ਚ ਮਲੇਸ਼ੀਆ ਦੀ ਵਿਵਿਅਨ ਹੂ ਅਤੇ ਯਾਪ ਚੇਂਗਵੇਨ ਤੋਂ 20-22, 22-20, 20-22 ਨਾਲ ਹਰਾ ਝੱਲਣੀ ਪਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।