ਸੋਨੀਆ ਲਈ ਭੱਦੀ ਟਿੱਪਣੀ ਲਈ ਮਾਫ਼ੀ ਮੰਗਣ ਖੱਟਰ : ਕਾਂਗਰਸ Sonia
ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇ ਕਿਹਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਖਿਲਫਾ ਕੀਤੀ ਗਈ ਟਿੱਪਣੀ ਭੱਦੀ, ਨਿੰਦਣਯੋਗ ਅਤੇ ਦੇਸ਼ ਦੀਆਂ ਔਰਤਾਂ ਦਾ ਅਪਮਾਨ ਹੈ ਅਤੇ ਇਸ ਲਈ ਉਨ੍ਹਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਕਾਂਗਰਸ ਨੇ ਸੋਮਵਾਰ ਨੂੰ ਆਪਣੇ ਅਧਿਕਾਰਿਕ ਟਵੀਟ ‘ਤੇ ਕਿਹਾ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਖਿਲਾਫ਼ ਆਪਣੇ ਤੁੱਛ ਬਿਆਨ, ਔਰਤਾਂ ਦੇ ਅਪਮਾਨ ਅਤੇ ਅਸਮਾਜਿਕ ਸੋਚ ਲਈ ਮੁੱਖ ਮੰਤਰੀ ਖੱਟਰ ਨੂੰ ਦੇਸ਼ ਦੀਆਂ ਸਮੂਹ ਮਹਿਲਾਵਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।
ਪਾਰਟੀ ਨੇ ਕਿਹਾ ਕਿ ਸ੍ਰੀ ਖੱਟਰ ਦੀ ਅਗਵਾਈ ‘ਚ ਹਰਰਿਆਣਾ ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜ ਸਾਲਾਂ ‘ਚ ਔਰਤ ਵਿਰੋਧੀ ਕੰਮ ਕੀਤੇ ਹਨ। ਔਰਤਾਂ ਲਈ ਕੁਝ ਬਿਹਤਰ ਕਰਨ ਦੀ ਭਾਜਪਾ ਦੀ ਨੀਅਤ ਹੀ ਨਹੀਂ ਹੈ। ਭਾਜਪਾ ਨੇ ਹਰਿਆਣਾ ਨੂੰ ਗੌਰਵਸ਼ਾਲੀ ਸੂਬੇ ਤੋਂ ਅਪਰਾਧ ਯੁਕਤ ਸੂਬਾ ਬਣਾ ਦਿੱਤਾ ਗਿਆ। ਔਰਤਾਂ ਦੇ ਖਿਲਾਫ਼ ਅਪਰਾਧ ਦਾ ਗਰਾਫ਼ ਭਾਜਪਾ ਦੀ ਸੋਚ ਦਾ ਪ੍ਰਤੀਕ ਹੈ।
ਇਸ ਦਰਮਿਆਨ ਮਹਿਲਾ ਕਾਂਗਰਸ ਪ੍ਰਧਾਨ ਸੁਮਿੱਤਰਾ ਦੇਵ ਨੇ ਇੱਥੇ ਜਾਰੀ ਇੱਕ ਬਿਆਨ ‘ਚ ਸ੍ਰੀ ਖੱਟਰ ਦੀ ਟਿੱਪਣੀ ਨੂੰ ਨਿੰਦਣਯੋਗ ਤੇ ਸ਼ਰਮਨਾਕ ਦੱਸਿਆ ਅਤੇ ਕਿਹਾ ਕਿ ਕਾਂਗਰਸ ਪ੍ਰਧਾਨ ਲਈ ਸ੍ਰੀ ਖੱਟਰ ਦੀ ਗੈਰ ਮਰਿਆਦਾ ਪੂਰਨ ਤੇ ਗੈਰ ਸੰਸਦੀ ਸ਼ਬਦਾਂ ਦੀ ਵਰਤੋਂ ਨਾਲ ਸਾਬਤ ਹੰਦਾ ਹੈ ਕਿ ਉਨ੍ਹਾਂ ‘ਚ ਤੇ ਭਾਰਤੀ ਜਨਤਾ ਪਾਰਟੀ ‘ਚ ਔਰਤਾਂ ਲਈ ਕੋਈ ਸਨਮਾਨ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।