ਮੋਦੀ ਦੇ ਕਾਂਗਰਸ ਤੇ ਰਾਹੁਲ ਦੇ ਮੋਦੀ ‘ਤੇ ਸ਼ਬਦੀ ਹਮਲੇ

New India, Construction, Looks, Poor, Modi

ਹਰਿਆਣਾ ਵਿਧਾਨ ਸਭਾ ਚੋਣਾਂ : ਬਲਭਗੜ੍ਹ ‘ਚ ਪੀਐਮ ਮੋਦੀ ਤੇ ਨੂੰਹ ‘ਚ ਰਾਹੁਲ ਗਾਂਧੀ ਨੇ ਰੈਲੀ ਨੂੰ ਕੀਤਾ ਸੰਬੋਧਨ

ਰਾਫ਼ੇਲ ਸੌਦੇ ਨੂੰ ਰੱਦ ਕਰਾਉਣਾ ਚਾਹੁੰਦੀ ਸੀ ਕਾਂਗਰਸ :  ਮੋਦੀ

ਸੱਚ ਕਹੂੰ ਨਿਊਜ਼/ਬਲਭਗੜ੍ਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ‘ਤੇ ਦੋਸ਼ ਲਾਇਆ ਕਿ ਉਹ ਫਰਾਂਸ ਨਾਲ ਰਾਫੇਲ ਜੰਗੀ ਜਹਾਜ਼ ਦੇ ਸੌਦੇ ਨੂੰ ਰੱਦ ਕਰਵਾਉਣਾ ਚਾਹੁੰਦੀ ਸੀ ਪਰ ਕੌਮੀ ਸੁਰੱਖਿਆ ਲਈ ਵਚਨਬੱਧਤਾ ਕੌਮੀ ਜ਼ਮਹੂਰੀ ਗਠਜੋੜ ਸਰਕਾਰ ਨੇ ਉਸ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਮੋਦੀ ਨੇ ਇੱਕ ਚੁਣਾਵੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਫ਼ੇਲ ਜਹਾਜ਼ ਦੇ ਸੌਦੇ ਸਬੰਧੀ ਇਸ ਪਾਰਟੀ ਨੇ ਲੋਕ ਸਭਾ ਚੋਣਾਂ ਦੌਰਾਨ ਬਹੁਤ ਹਾਏਤੌਬਾ ਮਚਾਈ ਸੀ ਉਨ੍ਹਾਂ ਕਿਹਾ, ਇਨ੍ਹਾਂ ਲੋਕਾਂ ਨੇ ਪੂਰਾ ਜ਼ੋਰ ਲਾ ਦਿੱਤਾ ਸੀ ਕਿ ਇਹ ਜਹਾਜ਼ ਸਮਝੌਤਾ ਰੱਦ ਹੋ ਜਾਵੇ, ਭਾਰਤ ‘ਚ ਨਵਾਂ ਜੰਗੀ ਜਹਾਜ਼ ਨਾ ਆ ਸਕੇ ਪਰ ਇਨ੍ਹਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜ਼ੂਦ ਭਾਰਤ ਨੂੰ ਪਹਿਲਾ ਰਾਫੇਲ ਜਹਾਜ਼ ਸੌਂਪਿਆ ਜਾ ਚੁੱਕਿਆ ਹੈ।

ਜੰਮੂ ਕਸ਼ਮੀਰ ਤੋਂ ਧਾਰਾ 370 ‘ਤੇ ਕਾਂਗਰਸ ਤੇ ਹੋਰ ਪਾਰਟੀਆਂ ਦੇ ਵਿਰੋਧ ਨੂੰ ਵੋਟ ਬੈਂਕ ਦੀ ਸਿਆਸਤ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਇਸ ਸਿਆਸਤ ਨੂੰ ਜਿੰਦਾ ਰੱਖਣ ਦੀ ਨਾਕਾਮ ਕੋਸ਼ਿਸ਼ ਹੈ ਉਨ੍ਹਾਂ ਕਿਹਾ, ਸਿਰਫ਼ ਵਿਰੋਧੀ ਇਨ੍ਹਾਂ ਦੀ ਆਦਤ ਬਣ ਗਈ ਹੈ, ਇਹ ਇਨ੍ਹਾਂ ਦੀ ਪਰੰਪਰਾ ਤੇ ਤਰੀਕੇ ਹਨ

ਹਰਿਆਣਾ ਸਰਕਾਰ ਦੀ ਪਿੱਠ ਥਾਪੜੀ

ਸੂਬੇ ਦੀਆਂ ਉਸ ਸਮੇਂ ਦੀਆਂ ਸਰਕਾਰਾਂ ‘ਤੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦਾ ਦੋਸ਼ ਲਾਉਂਦਿਆਂ ਮੋਦੀ ਨੇ ਕਿਹਾ ਕਿ ਪਹਿਲਾਂ ਇੱਥੇ ਸਰਕਾਰੀ ਭਰਤੀ ਦਾ ਮਤਲਬ ਹੁੰਦਾ ਸੀ ਰਿਸ਼ਵਤਖੋਰੀ ਤੇ ਨੌਜਵਾਨਾਂ ਨੂੰ ਲੁੱਟੋ ਨੌਕਰੀਆਂ ਲਈ ਜਿੰਨੇ ਤਰ੍ਹਾਂ ਦੇ ਖੇਡ ਹੁੰਦੇ ਸਨ, ਉਨ੍ਹਾਂ ਇੱਥੋਂ ਦੇ ਕਈ ਆਗੂਆਂ ਨੂੰ ਜੇਲ੍ਹ ਤੱਕ ਪਹੁੰਚਾਇਆ ਹੈ ਪਰ ਇਹ ਸਥਿਤੀ ਹੁਣ ਬਦਲ ਚੁੱਕੀ ਹੈ ਸਰਕਾਰ ਕਿਰਤ ਵਰਗ ਦੇ ਕਲਿਆਣ ਲਈ ਵਚਨਬੱਧ ਹੈ ਤੇ ਇਸ ਦਿਸ਼ਾ ‘ਚ ਸਾਰਥਕ ਕੰਮ ਕਰ ਰਹੀ ਹੈ ਸੱਠ ਸਾਲ ਦੀ ਉਮਰ ਤੋਂ ਬਾਅਦ 3 ਹਜ਼ਾਰ ਰੁਪਏ ਦੀ ਨਿਯਮਿਤ ਪੈਨਸ਼ਨ ਇਸ ਸੁਰੱਖਿਆ ਚੱਕਰ ਦਾ ਹਿੱਸਾ ਹੈ ਛੋਟੇ ਕਿਸਾਨਾਂ, ਖੇਤ ਮਜ਼ਦੂਰਾਂ, ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਹਰ ਮਹੀਨਾ ਪੈਨਸ਼ਨ ਦੀ ਸਹੂਲਤ ਦਿੱਤੀ ਗਈ ਹੈ

15 ਅਮੀਰਾਂ ਦੇ 5.5 ਲੱਖ ਕਰੋੜ ਮਾਫ਼ : ਰਾਹੁਲ ਗਾਂਧੀ

ਜੀਐਸਟੀ ਦੇ ਰਾਹੀਂ ਗਰੀਬਾਂ ਦਾ ਪੈਸਾ ਧਨਾਢਾਂ ਦੀ ਜੇਬ੍ਹ ‘ਚ ਪਾਇਆ

ਸੰਜੈ ਕੁਮਾਰ ਮਹਿਰਾ/ਗੁਰੂਗ੍ਰਾਮ/ਨੂੰਹ । ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਤਾਂ ਕਰਦੇ ਹਨ ਪਰ ਕਦੇ ਕੰਮ ਦੀ ਗੱਲ ਨਹੀਂ ਕਰਦੇ ਕਿਸਾਨਾਂ ਦੇ ਸੰਕਟ ਤੇ ਰੁਜ਼ਗਾਰ ਦੀ ਕਮੀ ‘ਤੇ ਪ੍ਰਧਾਨ ਮੰਤਰੀ ਤੇ ਮੀਡੀਆ ਦੋਵਾਂ ਨੇ ਚੁੱਪ ਧਾਰ ਰੱਖੀ ਹੈ ਸਿੱਧੇ ਤੌਰ ‘ਤੇ ਜਨਤਾ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸੋਮਵਾਰ ਨੂੰ ਨੂੰਹ ‘ਚ ਪਾਰਟੀ ਉਮੀਦਵਾਰਾਂ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ 15 ਅਮੀਰ ਲੋਕਾਂ ਦਾ 5.5 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਨੋਟਬੰਦੀ, ਜੀਐਸਟੀ ਦਾ ਉਦੇਸ਼ ਗਰੀਬਾਂ ਦੀਆਂ ਜੇਬ੍ਹਾਂ ‘ਚੋਂ ਪੈਸਾ ਕੱਢ ਕੇ ਅਮੀਰਾਂ ਨੂੰ ਦੇਣਾ ਸੀ।

ਜਦੋਂ ਦੇਸ਼ ਦਾ ਨੌਜਵਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨੌਕਰੀ ਮੰਗਦੇ ਹਨ ਤਾਂ ਉਹ ਉਨ੍ਹਾਂ ਨੂੰ ਚੰਨ ਦੇਖਣ ਲਈ ਕਹਿੰਦੇ ਹਨ ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਡਾਵਾਂਡੋਲ ਹੋਈ ਹੈ ਤੇ ਜੇਕਰ ਇਹ ਪਟੜੀ ‘ਤੇ ਨਾ ਲਿਆਂਦੀ ਗਈ ਤਾਂ ਮਹੀਨੇ-ਮਹੀਨੇ ਬਾਅਦ ਲੋਕ ਸੜਕਾਂ ‘ਤੇ ਆ ਜਾਣਗੇ ਉਨ੍ਹਾਂ ਰਾਫੇਲ, ਚੀਨੀ ਰਾਸ਼ਟਰਪਤੀ ਨਾਲ ਹਾਲ ਹੀ ‘ਚ ਹੋਈ ਮੀਟਿੰਗ ਤੇ ਹੋਰ ਮੁੱਦਿਆਂ ‘ਤੇ ਵੀ ਸਰਕਾਰ ‘ਤੇ ਹਮਲੇ ਕੀਤੇ ਉਨ੍ਹ੍ਹਾਂ ਦੱਸਿਆ ਕਿ ਜਿਨ੍ਹਾਂ ਪ੍ਰਦੇਸ਼ਾਂ ‘ਚ ਕਾਂਗਰਸ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ।

ਉੱਥੋਂ ਦੇ ਲੋਕਾਂ ਨੂੰ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਉਨ੍ਹਾਂ ਮੇਵਾਤੀਆਂ ਨੂੰ ਪ੍ਰਦੇਸ਼ ‘ਚ ਕਾਂਗਰਸ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਪਾਰਟੀ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ‘ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ‘ਤੇ ਮੇਵਾਤ ਕੈਨਾਲ, ਰੇਲਵੇ ਲਾਈਨ, ਯੂਨੀਵਰਸਿਟੀ, ਕੋਟਲਾ ਝੀਲ, ਗੁਰੂਗ੍ਰਾਮ-ਅਲਵਰ ਰੋਡ ਆਦਿ ਅਹਿਮ ਮੁੱਦਿਆਂ ‘ਤੇ ਪਹਿਲ ਦੇ ਆਧਾਰ ‘ਤੇ ਕੰਮ ਕੀਤਾ ਜਾਵੇਗਾ ÎਿÂਸ ਰੈਲੀ ‘ਚ ਜੰਮੂ ਐਂਡ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਹਰਿਆਣਾ ਦੇ ਇੰਚਾਰਜ਼ ਗੁਲਾਮ ਨਬੀ ਅਜ਼ਾਦ, ਸੂਬਾ ਪ੍ਰਧਾਨ ਕੁਮਾਰੀ ਸੈਲਜਾ, ਸਾਬਕਾ ਸਾਂਸਦ ਦੀਪੇਂਦਰ ਹੁੱਡਾ ਆਦਿ ਨੇ ਵੀ ਸੰਬੋਧਨ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।