ਨਹੀਂ ਦਿੱਤਾ ਖਹਿਰਾ ਨੇ ਦੂਜੇ ਨੋਟਿਸ ਦਾ ਵੀ ਕੋਈ ਜੁਆਬ, ਵਾਪਸ ਆਇਆ ਨੋਟਿਸ 

Khaira, Notice, Returned

ਵਿਧਾਨ ਸਭਾ ਵੱਲੋਂ 15 ਦਿਨ ਪਹਿਲਾਂ ਭੇਜਿਆ ਗਿਆ ਨੋਟਿਸ ਮੁੜ ਤੋਂ ਆਇਆ ਵਾਪਸ

ਚੰਡੀਗੜ੍ਹ(ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਵੱਲੋਂ ਸੁਖਪਾਲ ਖਹਿਰਾ ਨੂੰ ਜਾਰੀ ਕੀਤਾ ਗਿਆ ਦੂਜਾ ਨੋਟਿਸ ਵੀ ਬੇਰੰਗ ਵਾਪਸ ਪਰਤ ਆਇਆ ਹੈ।  ਖਹਿਰਾ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰਾਂ ਨੇ ਨੋਟਿਸ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਖਹਿਰਾ ਵੱਲੋਂ ਕਾਰਨ ਦੱਸੋ ਨੋਟਿਸ ਦਾ ਵੀ ਕੋਈ ਜੁਆਬ ਨਹੀਂ ਦਿੱਤਾ ਗਿਆ ਹੈ, ਜਿਹੜਾ ਕਿ 30 ਦਿਨ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸੁਖਪਾਲ ਖਹਿਰਾ ਨੂੰ ਭੇਜਿਆ ਗਿਆ ਸੀ। ਇਹ ਦੂਜਾ ਮੌਕਾ ਹੈ ਜਦੋਂ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਹੁਣ ਵਿਧਾਨ ਸਭਾ ਦੇ ਸਪੀਕਰ ਬੁੱਧਵਾਰ ਨੂੰ ਅਗਲੀ ਕਾਰਵਾਈ ਲਈ ਆਦੇਸ਼ ਜਾਰੀ ਕਰਨਗੇ। ਸੁਖਪਾਲ ਖਹਿਰਾ ਵੱਲੋਂ ਵਾਰ ਵਾਰ ਨੋਟਿਸ ਨਹੀਂ ਲੈਣ ਦੇ ਚਲਦੇ ਹੁਣ ਅਗਲੀ ਕਾਰਵਾਈ ਲਈ ਵਿਧਾਨ ਸਭਾ ਵੱਲੋਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣ ਜਾਂ ਫਿਰ ਖਹਿਰਾ ਦੇ ਘਰ ਦੇ ਬਾਹਰ ਨੋਟਿਸ ਚਿਪਕਾਉਣ ਲਈ ਫੈਸਲਾ ਲਿਆ ਜਾ ਸਕਦਾ ਹੈ।

ਇੱਥੇ ਦੱਸਣਯੋਗ ਹੈ ਕਿ ਸੁਖਪਾਲ ਖਹਿਰਾ ਵਲੋਂ ਆਮ ਆਦਮੀ ਪਾਰਟੀ ਤੋਂ ਆਪਣਾ ਅਸਤੀਫ਼ਾ ਦਿੰਦੇ ਹੋਏ ਖ਼ੁਦ ਦੀ ਨਵੀਂ ਪਾਰਟੀ ਬਣਾ ਲਈ ਗਈ ਸੀ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਭੁਲੱਥ ਦੇ ਇੱਕ ਵੋਟਰ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਦਿੰਦੇ ਹੋਏ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਸੀ।

ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਇਸ ਸਬੰਧੀ ਕਾਰਵਾਈ ਕਰਦੇ ਹੋਏ ਪਿਛਲੀ 21 ਜਨਵਰੀ ਨੂੰ 15 ਦਿਨ ਦਾ ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਸੀ ਪਰ ਡਾਕ ਰਾਹੀਂ ਭੇਜੇ ਗਏ ਇਸ ਨੋਟਿਸ ਨੂੰ ਲਿਆ ਹੀ ਨਹੀਂ ਗਿਆ

ਕਾਰਨ ਦੱਸੋ ਨੋਟਿਸ ਵਾਪਸ ਆਉਣ ਤੋਂ ਬਾਅਦ ਮੁੜ ਤੋਂ 4 ਫਰਵਰੀ ਨੂੰ ਨੋਟਿਸ ਜਾਰੀ ਕਰਦੇ ਹੋਏ ਸੁਖਪਾਲ ਖਹਿਰਾ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ, ਉਨ੍ਹਾਂ ਵੱਲੋਂ 19 ਫਰਵਰੀ ਨੂੰ ਖ਼ਤਮ ਹੋਏ 15 ਦਿਨਾਂ ਦੇ ਸਮੇਂ ਅੰਦਰ ਕੋਈ ਵੀ ਜੁਆਬ ਵਿਧਾਨ ਸਭਾ ਨੂੰ ਨਹੀਂ ਭੇਜਿਆ ਹੈ।

ਇਸ ਸਬੰਧੀ ਸੁਖਪਾਲ ਖਹਿਰਾ ਨੇ ਕਿਹਾ ਕਿ ਉਨਾਂ ਕੋਲ ਕੋਈ ਵੀ ਵਿਧਾਨ ਸਭਾ ਦਾ ਨੋਟਿਸ ਆਇਆ ਹੀ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੇ ਕੋਈ ਜੁਆਬ ਨਹੀਂ ਭੇਜਿਆ ਹੈ। ਉਨਾਂ ਕਿਹਾ ਜੇਕਰ ਕੋਈ ਨੋਟਿਸ ਆਏਗਾ ਤਾਂ ਜੁਆਬ ਵੀ ਭੇਜਿਆ ਜਾਏਗਾ ਪਰ ਹੁਣ ਤੱਕ ਕੋਈ ਵੀ ਨੋਟਿਸ ਡਾਕ ਰਾਹੀਂ ਜਾਂ ਫਿਰ ਹੱਥ ਦਸਤੀ ਨਹੀਂ ਪੁੱਜਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here