ਕੇਜਰੀਵਾਲ ਨੇ 150 ਇਲੈਕਟ੍ਰਿਕ ਬੱਸਾਂ ਨੂੰ ਦਿੱਤੀ ਹਰੀ ਝੰਡੀ, ਤਿੰਨ ਦਿਨ ਸਫ਼ਰ ਮੁਫ਼ਤ

Electric-Bus

ਕੇਜਰੀਵਾਲ ਨੇ 150 ਇਲੈਕਟ੍ਰਿਕ ਬੱਸਾਂ ਨੂੰ ਦਿੱਤੀ ਹਰੀ ਝੰਡੀ, ਤਿੰਨ ਦਿਨ ਸਫ਼ਰ ਮੁਫ਼ਤ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ 150 ਇਲੈਕਟ੍ਰਿਕ ਬੱਸਾਂ  (Electric Buses) ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ, ਜਿਸ ’ਚ ਲੋਕ ਤਿੰਨ ਦਿਨਾਂ ਤੱਕ ਮੁਫ਼ਤ ਸਫਰ ਕਰ ਸਕਦੇ ਹਨ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਪ੍ਰਦੂਸ਼ਣ ਦੇ ਖਿਲਾਫ ਜੰਗ ’ਚ ਦਿੱਲੀ ਨੇ ਅੱਜ ਨਵਾਂ ਇਤਿਹਾਸ ਲਿਖ ਦਿੱਤਾ ਹੈ।

 

ਅੱਜ ਤੋਂ ਦਿੱਲੀ ਦੀਆਂ ਸੜਕਾਂ ’ਤੇ ਇਕੱਠੀਆਂ 150 ਇਲੈਕਟ੍ਰਿਕ ਏਸੀ ਬੱਸਾਂ ਸ਼ੁਰੂ ਹੋ ਗਈਆਂ ਹਨ। ਮੈਂ ਵੀ ਬੱਸ ’ਚ ਬੈਠ ਕੇ ਸਫ਼ਰ ਕੀਤਾ ਹੀ, ਇਸ ’ਚ ਸਾਰੀਆਂ ਆਧੁਨਿਕ ਸਹੂਲਤਾਂ ਹਨ। ਦਿੱਲੀ ਦੀ ਸ਼ਾਨਦਾਰ ਇਲੈਕਟ੍ਰਿਕ ਬੱਸਾਂ ’ਚ ਇੱਕ ਵਾਰ ਤੁਸੀਂ ਵੀ ਸਫ਼ਰ ਜ਼ਰੂਰ ਕਰੋ। ਉਨ੍ਹਾਂ ਬੱਸ ’ਚ ਸਫ਼ਰ ਕਰਨ ਤੋਂ ਬਾਅਦ ਲੋਕਾਂ ਨੂੰ ਕਿਹਾ, ਇਹ ਤੁਹਾਡੀਆਂ ਬੱਸਾਂ ਹਨ। ਕਿਰਪਾ ਇਨ੍ਹਾਂ ਦਾ ਧਿਆਨ ਰੱਖੋ, ਉਨ੍ਹਾਂ ਨੂੰ ਗੰਦਾ ਨਾ ਕਰੋ। ਦਿੱਲੀ ਸਰਕਾਰ ਨੇ ਅਗਲੇ 10 ਸਾਲਾਂ ’ਚ ਇਲੈਕਟ੍ਰਿਕ ਬੱਸਾਂ ਪ੍ਰਾਪਤ ਕਰਨ ਲਈ 1862 ਕਰੋੜ ਰੁਪਏ ਅਲਾਟ ਕੀਤੇ ਹਨ। ਜਦੋਂਕਿ ਕੇਂਦਰ ਨੇ ਇਸ ਲਈ 150 ਕਰੋੜ ਰੁਪਏ ਦਿੱਤੇ ਹਨ। ਸਰਕਾਰ ਨੇ ਇੱਕ ਸਾਲ ’ਚ ਦੋ ਹਜ਼ਾਰ ਇਲੈਕਟ੍ਰਿਕ ਬੱਸਾਂ ਲਿਆਉਣ ਦਾ ਟੀਚਾ ਮਿੱਥਿਆ ਹੈ। ਦਿੱਲੀ ਸਰਕਾਰ ਨੇ ਲੋਕਾਂ ਨੂੰ ਤਿੰਨ ਦਿਨਾਂ ਤੱਕ ਇਨ੍ਹਾਂ ਬੱਸਾਂ ’ਚ ਮੁਫ਼ਤ ਬੱਸਾਂ ਦੀ ਸਹੂਲਤ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ