ਓਡ-ਈਵਨ ਵਧਾਉਣ ‘ਤੇ ਸੋਮਵਾਰ ਨੂੰ ਹੋਵੇਗਾ ਅੰਤਿਮ ਫੈਸਲਾ : ਕੇਜਰੀਵਾਲ

Delhi Violence

ਓਡ-ਈਵਨ ਵਧਾਉਣ ‘ਤੇ ਸੋਮਵਾਰ ਨੂੰ ਹੋਵੇਗਾ ਅੰਤਿਮ ਫੈਸਲਾ : ਕੇਜਰੀਵਾਲ

ਨਵੀਂ ਦਿੱਲੀ (ਏਜੰਸੀ)। ਰਾਜਧਾਨੀ ਦਿੱਲੀ ਜ਼ਹਿਰੀਲੀ ਧੁੰਦ ਦੀ ਮਾਰ ਝੱਲ ਰਹੀ ਹੈ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ‘ਚ ਓਡ-ਈਵਨ ਸਕੀਮ ਵਧਾਉਣੀ ਹੈ ਜਾਂ ਨਹੀਂ, ਇਸ ‘ਤੇ ਅੰਤਿਮ ਫੈਸਲਾ ਸੋਮਵਾਰ ਨੂੰ ਲਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਹਾਲੇ ਸ਼ਨਿੱਚਰਵਾਰ ਤੇ ਐਤਵਾਰ ਨੂੰ ਉਹ ਹਵਾ ਦੀ ਕਵਾਲਿਟੀ ਦੀ ਜਾਂਚ ਕਰਨਗੇ, ਜਿਸ ਤੋਂ ਬਾਅਦ ਇਸ ‘ਤੇ ਫੈਸਲਾ ਲਿਆ ਜਾਵੇਗਾ।

ਪਰਾਲੀ ਨੂੰ ਦੱਸਿਆ ਪ੍ਰਦੂਸ਼ਣ ਦਾ ਕਾਰਨ

ਦੱਸਣਯੋਗ ਹੈ ਕਿ ਓਡ-ਈਵਨ ਨੂੰ 4 ਤੋਂ 15 ਨਵੰਬਰ ਤੱਕ ਲਈ ਦਿੱਲੀ ‘ਚ ਲਾਗੂ ਕੀਤਾ ਜਾਵੇਗਾ। ਦਿੱਲੀ ‘ਚ ਫੈਲੇ ਪ੍ਰਦੂਸ਼ਣ ‘ਤੇ ਕੇਜਰੀਵਾਲ ਨੇ ਕਿਹਾ ਕਿ ਰਾਜਧਾਨੀ ‘ਚ ਜੋ ਜ਼ਿਆਦਾਤਰ ਪ੍ਰਦੂਸ਼ਣ ਆਉਂਦਾ ਹੈ, ਉਹ ਨਾਲ ਦੇ ਰਾਜਾਂ ‘ਚ ਜੋ ਪਰਾਲੀ ਸਾੜੀ ਜਾ ਰਹੀ ਹੈ, ਉਸ ਕਾਰਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ‘ਚ ਪਰਾਲੀ ਸਾੜਨ ਦੀ ਘਟਨਾ ‘ਚ ਥੋੜ੍ਹੀ ਕਮੀ ਆਈ ਹੈ ਪਰ ਪੰਜਾਬ ‘ਚ ਹਾਲੇ ਵੀ ਇਹ ਗਿਣਤੀ ਜ਼ਿਆਦਾ ਹੈ।

ਕੂੜਾ ਸਾੜਨ ਵਾਲੇ ‘ਤੇ ਰੱਖੀ ਜਾ ਰਹੀ ਨਜ਼ਰ

ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਸਾਡੀਆਂ 300 ਤੋਂ ਵਧ ਟੀਮਾਂ ਐਕਟਿਵ ਹਨ, ਜੋ ਖੁੱਲ੍ਹੇ ‘ਚ ਕੂੜਾ ਸਾੜਨ ਵਾਲਿਆਂ ‘ਤੇ ਨਜ਼ਰ ਬਣਾਏ ਹੋਏ ਹਨ।।ਜੋ ਵੀ ਕੂੜਾ ਸਾੜ ਰਿਹਾ ਹੈ, ਉਸ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਪ੍ਰਦੂਸ਼ਣ ਨੂੰ ਲੈ ਕੇ ਅਸੀਂ ਕਾਫ਼ੀ ਚਿੰਤਤ ਹਾਂ। ਓਡ-ਈਵਨ ਦੇ ਮਾਮਲੇ ‘ਤੇ ਦਿੱਲੀ ਦੇ ਲੋਕਾਂ ਨੇ ਵਧ-ਚੜ੍ਹ ਕੇ ਉਨ੍ਹਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਏਜੰਸੀਆਂ ਦਾ ਮੰਨਣਾ ਹੈ ਕਿ ਅਗਲੇ ਕੁਝ ਦਿਨਾਂ ‘ਚ ਮੌਸਮ ਸੁਧਰੇਗਾ, ਇਸ ਲਈ ਅਸੀਂ 2 ਦਿਨ ਇੰਤਜ਼ਾਰ ਕਰ ਰਹੇ ਹਾਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here