ਸਾਡੇ ਨਾਲ ਸ਼ਾਮਲ

Follow us

13.2 C
Chandigarh
Monday, January 19, 2026
More
    Home Breaking News CBSE Board Re...

    CBSE Board Results: ਬਾਰ੍ਹਵੀਂ ਜਮਾਤ ’ਚੋਂ 95 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ’ਚੋਂ ਪਹਿਲੀ ਪੂਜੀਸ਼ਨ ਕੀਤੀ ਹਾਸਿਲ

    CBSE Board Results
    ਅਮਲੋਹ :ਵਿਦਿਆਰਥਣ ਕਾਸਮੀਨ ਮਦਾਨ ਆਪਣੇ ਪਿਤਾ ਜਸਮੀਤ ਰਾਜਾ ਅਤੇ ਮਾਤਾ ਹਰਨੀਤ ਕੌਰ ਨਾਲ। ਤਸਵੀਰ: ਅਨਿਲ ਲੁਟਾਵਾ

    CBSE Board Results: ਮਿਹਨਤ ਦੇ ਨਾਲ ਹਰ ਸੁਪਨੇ ਨੂੰ ਕੀਤਾ ਜਾ ਸਕਦਾ ਹੈ ਪੂਰਾ : ਕਾਸਮੀਨ ਮਦਾਨ

    CBSE Board Results: (ਅਨਿਲ ਲੁਟਾਵਾ) ਅਮਲੋਹ। ਸੀਬੀਐਸਈ ਬੋਰਡ ਵੱਲੋਂ ਅੱਜ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਹਨ। ਜਿਸ ਵਿੱਚ ਮਾਰਕਿਟ ਕਮੇਟੀ ਅਮਲੋਹ ਦੇ ਸਾਬਕਾ ਚੇਅਰਮੈਨ ਜਸਮੀਤ ਸਿੰਘ ਰਾਜਾ ਦੀ ਸਪੁੱਤਰੀ ਕਾਸਮੀਨ ਕੌਰ ਮਦਾਨ ਨੇ ਬਾਰ੍ਹਵੀਂ ਕਲਾਸ ਦੇ ਹਿਊਮੇਨਟੀ ਗਰੁੱਪ ਵਿਚੋਂ 95 ਪ੍ਰਤੀਸ਼ਤ ਅੰਕ ਹਾਸਲ ਕਰਕੇ ਆਪਣੇ ਪਰਿਵਾਰ ਤੇ ਇਲਾਕੇ ਦਾ ਮਾਣ ਵਧਾਇਆ ਹੈ।

    ਕਾਸਮੀਨ ਦਿੱਲੀ ਪਬਲਿਕ ਸਕੂਲ ਚੰਡੀਗੜ੍ਹ ਵਿਖੇ ਪੜ੍ਹਦੀ ਹੈ ਅਤੇ ਉਸਦਾ ਸੁਪਨਾ ਜੱਜ ਬਣਨਾ ਹੈ। ਇਸ ਮੌਕੇ ਪਿਤਾ ਜਸਮੀਤ ਸਿੰਘ ਰਾਜਾ, ਮਾਤਾ ਹਰਨੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਕਾਸਮੀਨ ਕੌਰ ਦਾ ਮੂੰਹ ਮਿੱਠਾ ਕਰਵਾਕੇ ਵਧਾਈ ਦਿੱਤੀ ਗਈ। ਇਸ ਮੌਕੇ ਜਸਮੀਤ ਰਾਜਾ ਅਤੇ ਹਰਨੀਤ ਕੌਰ ਨੇ ਕਿਹਾ ਕਿ ਸਾਨੂੰ ਆਪਣੀ ਧੀ ’ਤੇ ਮਾਣ ਹੈ ਅਤੇ ਧੀਆਂ ਹਮੇਸ਼ਾ ਹੀ ਮਾਪਿਆਂ ਦਾ ਨਾਂਅ ਰੌਸ਼ਨ ਕਰਦੀਆਂ ਹਨ ਜਿਸਦਾ ਸਬੂਤ ਅੱਜ ਸਾਡੀ ਬੇਟੀ ਨੇ ਚੰਗੇ ਅੰਕ ਹਾਸਲ ਕਰਕੇ ਦਿੱਤਾ ਹੈ।

    CBSE Board Results
    ਅਮਲੋਹ : ਵਿਦਿਆਰਥਣ ਕਾਸਮੀਨ ਮਦਾਨ। ਤਸਵੀਰ: ਅਨਿਲ ਲੁਟਾਵਾ

    ਇਹ ਵੀ ਪੜ੍ਹੋ: Justice BR Gavai: ਭਾਰਤ ਦੇ 52ਵੇਂ ਸੀਜੀਆਈ ਬਣੇ ਜਸਟਿਸ ਬੀਆਰ ਗਵਈ, ਰਾਸ਼ਟਰਪਤੀ ਨੇ ਚੁਕਾਈ ਸਹੁੰ

    ਇਸ ਮੌਕੇ ਵਿਦਿਆਰਥਣ ਕਾਸਮੀਨ ਕੌਰ ਨੇ ਕਿਹਾ ਕਿ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ ਅਤੇ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਜੇਕਰ ਤੁਸੀਂ ਮਿਹਨਤ ਕਰਦੇ ਰਹੋਗੇ ਤਾਂ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਲਈ ਮੇਰੇ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਮਿਹਨਤ ਇਸੇ ਤਰ੍ਹਾਂ ਜਾਰੀ ਰਹੇਗੀ।

    ਅੱਜ ਅਹਿਮ ਪੂਜੀਸਨ ਹਾਸਿਲ ਕਰਨ ਦਾ ਸਿਹਰਾ ਮੇਰੇ ਮਾਤਾ, ਪਿਤਾ ਨੂੰ ਜਾਂਦਾ ਹੈ ਜਿਹਨਾਂ ਨੇ ਹਮੇਸ਼ਾ ਮੈਨੂੰ ਪੜ੍ਹਾਈ ਲਈ ਹਰ ਸਹੂਲਤ ਮੁਹੱਈਆ ਕਰਵਾਈ ਗਈ ਅਤੇ ਉਹਨਾਂ ਦੇ ਮਿਲੇ ਸਹਿਯੋਗ ਸਦਕਾ ਅੱਜ ਚੰਗੇ ਅੰਕ ਮਿਲਣ ਦਾ ਮਾਣ ਮਹਿਸੂਸ ਹੋਇਆ ਹੈ ਉਥੇ ਹੀ ਮਾਪਿਆਂ ਦੇ ਸਹਿਯੋਗ ਸਦਕਾ ਮੇਰਾ ਜੱਜ ਬਣਨ ਦਾ ਸੁਪਨਾ ਵੀ ਪੂਰਾ ਹੋਵੇਗਾ। ਇਸ ਮੌਕੇ ਕਾਸਮੀਨ ਮਦਾਨ ਨੂੰ ਉਹਨਾਂ ਦੇ ਨਜ਼ਦੀਕੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ।