ਜੰਗ ਨਾਲ ਨਹੀਂ ਨਿਕਲੇਗਾ ਕਸ਼ਮੀਰ ਮਸਲੇ ਦਾ ਹੱਲ : ਇਮਰਾਨ ਖਾਨ

Kashmir issue will not come out of war: Imran Khan

ਭਾਰਤ ਨਾਲ ਕਿਸੇ ਵੀ ਜੰਗ ਦੀ ਸੰਭਾਵਨਾਂ : ਇਮਰਾਨ

ਇਸਲਾਮਾਬਾਦ| ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਕਸ਼ਮੀਰ ਮਸਲੇ ਦਾ ਹੱਲ ਜੰਗ ਨਾਲ ਨਹੀਂ ਨਿਕਲ ਸਕਦਾ ਤੇ ਸਿਰਫ਼ ਗੱਲਬਾਤ ਰਾਹੀਂ ਹੀ ਇਸ ਦਾ ਹੱਲ ਸੰਭਵ ਹੈ
ਸਥਾਨਕ ਮੀਡੀਆ ਦੇ ਅਨੁਸਾਰ ਖਾਨ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਪਜਾਈ ਦੇ ਨਾਲ ਕਸ਼ਮੀਰ ਮਸਲੇ ‘ਤੇ ਹੋਈ ਗੱਲਬਾਤ ਨੂੰ ਯਾਦ ਕਰਦਿਆਂ ਅੱਜ ਕਿਹਾ, ਵਾਜਪਾਈ ਨੇ ਕਿਹਾ ਸੀ ਕਿ ਜੇਕਰ ਭਾਜਪਾ 2004 ਦੀਆਂ ਲੋਕ ਸਭਾ ਚੋਣਾਂ ‘ਚ ਨਾ ਹਾਰੀ  ਹੁੰਦੀ ਤਾਂ ਕਸ਼ਮੀਰ ਮਸਲਾ ਹੱਲ ਹੋ ਗਿਆ ਹੁੰਦਾ ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਕਸ਼ਮੀਰ ਮਸਲੇ ਦਾ ਹਲ ਹੈ ਤੇ ਦੋਵੇਂ ਦੇਸ਼ ਇਸ ਦੇ ਕਾਫੀ ਕਰੀਬ ਹਨ ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦੇ ਦਾ ਹੱਲ ਜੰਗ ਨਾਲ ਨਹੀਂ ਕੱਢਿਆ ਜਾ ਸਕਦਾ ਤੇ ਇਸ ਨੂੰ ਸਿਰਫ਼ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਟੀਵੀ ਪੱਤਰਕਾਰਾਂ ਦੇ ਇੱਕ ਸਮੂਹ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ਜਦੋਂ ਤੱਕ ਦੋਵੇਂ ਦੇਸ਼ਾਂ ਦਰਮਿਆਨ ਗੱਲਬਾਤ ਸ਼ੁਰੂ ਨਹੀਂ ਹੋਵੇਗੀ, ਕਸ਼ਮੀਰ ਮੁੱਦੇ ਦੇ ਹੱਲ ਲਈ ਵੱਖ-ਵੱਖ ਬਦਲਾਂ ‘ਤੇ ਚਰਚਾ ਨਹੀਂ ਹੋ ਸਕੇਗੀ ਭਾਰਤ ਨਾਲ ਕਿਸੇ ਵੀ ਜੰਗ ਦੀ ਸੰਭਾਵਨਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਦੋ ਪਰਮਾਣੂ ਹਥਿਆਰ ਸੰਪੰਨ ਦੇਸ਼ ਆਪਸ ‘ਚ ਨਹੀਂ ਲੜਨਗੇ ਕਿਉਂਕਿ ਇਸ ਨਾਲ ਕਈ ਗੰਭੀਰ ਨਤੀਜੇ ਸਾਹਮਣੇ ਆਉਣਗੇ Kashmir

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ