ਕਿਤੇ ਕਸ਼ਮੀਰ ਨਾ ਬਣ ਜਾਏ ਕਰਨਾਟਕ

Kashmir,Grow, Anywhere, Karnataka, Article

ਕਰਨਾਟਕ ਦੀ ਕਾਂਗਰਸ ਸਰਕਾਰ ਨੇ ਰਾਜ ਲਈ ਵੱਖਰੇ ਝੰਡੇ ਦੀ ਮੰਗ ਨਾਲ ਇੱਕ ਨਵੀਂ ਸਿਆਸੀ ਚਾਲ ਚੱਲੀ ਹੈ ਅਸਲ ‘ਚ ਇਹ ਪੂਰਾ ਕਦਮ ਅੰਗਰੇਜਾਂ ਦੀ ‘ਫੁੱਟ ਪਾਓ ਅਤੇ ਰਾਜ ਕਰੋ’ ਦੀ ਨੀਤੀ ਤਹਿਤ ਚੁੱਕਿਆ ਗਿਆ ਦਿਖਾਈ ਦੇ ਰਿਹਾ ਹੈ

ਕਾਂਗਰਸ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਣੀ ਚਾਹੀਦੀ ਹੈ ਕਿ ਰਾਜ ਹਿੱਤ ਤੋਂ ਵੱਡਾ ਦੇਸ਼ ਹਿੱਤ ਹੁੰਦਾ ਹੈ ਅਤੇ ਦੇਸ਼ ਅੰਦਰ ਪਹਿਲਾਂ ਹੀ ਰਾਸ਼ਟਰੀ ਝੰਡੇ ਦੇ ਰੂਪ ਵਿੱਚ  ‘ਤਿਰੰਗਾ’ ਬਹੁਤ ਹੀ ਆਦਰ ਦਾ ਪ੍ਰਤੀਕ ਹੈ ਜਦੋਂ ਪੂਰਾ ਦੇਸ਼ ਰਾਸ਼ਟਰੀ ਮਹੱਤਵ ਦੇ ਵਿਸ਼ੇ ‘ਤੇ ਇੱਕ ਭਾਵ ਦਾ ਪ੍ਰਦਰਸ਼ਨ ਕਰਦਾ ਹੈ ਤਾਂ ਕਰਨਾਟਕ ਦੀ ਕਾਂਗਰਸ ਸਰਕਾਰ  ਨੇ ਰਾਜ ਦੇ ਰਾਜ ਦੇ ਵੱਖਰੇ ਝੰਡੇ ਦਾ ਡਰਾਮਾ ਕਿਉਂ ਕੀਤਾ ਹੈ, ਇਹ ਸਮਝ ਤੋਂ ਪਰ੍ਹੇ ਹੈ ਰਾਸ਼ਟਰੀ ਮਹੱਤਵ ਨੂੰ ਉਜਾਗਰ ਕਰਨ ਵਾਲੇ ਵਿਸ਼ਿਆਂ ਨੂੰ  ਲਾਗੂ ਕਰਨ ਵਾਲੇ ਵਿਸ਼ਿਆਂ ਨੂੰ ਮਹੱਤਵਹੀਣ ਬਣਾਉਣ ਲਈ ਇਹ

ਖੇਡ ਯਕੀਨਨ ਰਾਸ਼ਟਰਵਾਦ ‘ਤੇ ਕਰਾਰਾ ਹਮਲਾ ਕਿਹਾ ਜਾ ਸਕਦਾ ਹੈ ਸਾਡਾ ਹਰੇਕ ਰਾਜ ਰਾਸ਼ਟਰੀ ਮਹੱਤਵ ਦਾ ਹਿੱਸਾ ਹੈ ਉਸ ਦਾ ਸੱਭਿਆਚਾਰ ਰਾਸ਼ਟਰੀ ਸੱਭਿਆਚਾਰ ਹੈ ਇਸੇ ਕਾਰਨ ਹੀ ਅਸੀਂ ਵਿਭਿੰਨਤਾ ‘ਚ ਏਕਤਾ ਦੇ ਭਾਵ  ਨੂੰ ਵਿਸ਼ਵ ਸਾਹਮਣੇ ਪੇਸ਼  ਕਰ ਰਹੇ ਹਾਂ ਅਤੇ ਇਹੀ ਭਾਵ ਸਾਡੇ ਦੇਸ਼ ਦੀ ਵਿਸ਼ੇਸ਼ਤਾ ਹੈ

ਦੇਸ਼ ‘ਚ ਸੁਤੰਤਰਤਾ ਸੰਗਰਾਮ ‘ਚ ਜਾਨ ਦੇਣ ਵਾਲੇ ਸ਼ਹੀਦ ਕਰਾਂਤੀਕਾਰੀਆਂ ਦੇ ਦਿਲਾਂ ਅੰਦਰ ਭਾਰਤ ਪ੍ਰਤੀ ਇਹੀ ਭਾਵ ਰਿਹਾ ਹੋਵੇਗਾ ਕਿ ‘ਭਾਰਤ ਇੱਕ ਦੇਸ਼ ਰਹੇ, ਉੱਤਰ ਤੋਂ ਦੱਖਣ ਤੱਕ ਅਤੇ ਪੂਰਵ ਤੋਂ ਪੱਛਮ ਤੱਕ ਇੱਕ ਹੀ ਸੰਸਕਾਰ ਰਹੇ ਉਨ੍ਹਾਂ ਪੂਰੇ ਭਾਰਤ ਲਈ ਅਜ਼ਾਦੀ ਦੀ ਲੜਾਈ ਲੜੀ, ਨਾ ਕਿ  ਆਪੋ-ਆਪਣੇ ਸੂਬਿਆਂ , ਖੇਤਰ, ਜਾਤੀਆਂ , ਧਰਮ ਲਈ ਉਨ੍ਹਾਂ ਦੇ ਮਨਾਂ ਅੰਦਰ ਕੋਈ ਭੇਦ ਭਾਵ ਨਹੀਂ ਸੀ ਜ਼ਮੀਨ ਦੇ ਟੁਕੜੇ ਦਾ ਕੋਈ ਮੋਹ ਨਹੀਂ ਸੀ ਉਨ੍ਹਾਂ ਦੇ ਭਾਵ ਇਹੀ ਪ੍ਰਦਰਸ਼ਿਤ ਕਰਦੇ ਸਨ ਕਿ ਸਮੁੱਚਾ ਭਾਰਤ ਇੱਕ ਹੈ ਪਰੰਤੂ ਅੱਜ ਅਸੀਂ ਕੀ ਦੇਖਦੇ ਹਾਂ ਭਾਰਤੀ ਸਮਾਜ ਅੰਦਰ ਈਰਖਾ ਅਤੇ ਵੈਰ ਵਿਰੋਧ ਦੀ ਭਾਵਨਾ ਪੈਦਾ ਕਰਕੇ ਮੌਜ਼ੂਦਾ ਰਾਜਨੀਤਿਕ ਪਾਰਟੀਆਂ ਫ਼ੁੱਟ ਪਾ ਕੇ ਆਪਣਾ ਵੋਟ ਬੈਂਕ ਸੁਰੱਖਿਅਤ ਕਰ ਰਹੀਆਂ ਹਨ

ਅੱਜ ਜੇਕਰ ਅਜ਼ਾਦੀ ਦੀ ਲੜਾਈ ‘ਚ ਜਾਨਾਂ ਵਾਰਨ ਵਾਲੇ ਸਾਡੇ ਕ੍ਰਾਂਤੀਕਾਰੀ ਜਿਉਂਦੇ ਹੁੰਦੇ ਤਾਂ ਸਾਡੀਆਂ ਰਾਜਨੀਤਿਕ ਪਾਰਟੀਆਂ ਦੀ ਕਾਰਜ ਪ੍ਰਣਾਲੀ ਨੂੰ ਕੋਸ ਰਹੇ ਹੁੰਦੇ ਕਾਂਗਰਸ ‘ਤੇ ਹਮੇਸ਼ਾ ਦੋਸ਼ ਲੱਗਦੇ ਰਹੇ ਹਨ ਕਿ ਉਸ ਨੇ  ਸ਼ਹੀਦਾਂ ਦੇ ਭਾਵ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ ਹੈ ਕਸ਼ਮੀਰ ਨੂੰ ਵੱਖਰੇ ਰਾਜ ਦਾ ਦਰਜ਼ਾ ਦੇਣਾ ਅਤੇ ਹੁਣ ਕਰਨਾਟਕ ‘ਚ ਵੱਖਰੀ ਪਛਾਣ ਸਥਾਪਤ ਕਰਨ ਦੀ ਲਾਲਸਾ ਨਾਲ ਵੱਖਰਾ ਝੰਡਾ ਬਣਾਉਣਾ ਕੀ ਸੰਦੇਸ਼ ਦੇ ਰਿਹਾ ਹੈ ਕਿਤੇ ਅਸੀਂ ਗਲਤ ਰਾਹ ਤਾਂ ਨਹੀ ਪੈ ਗਏ ਅਜਿਹੇ ਕਦਮ  ਰਾਸ਼ਟਰੀ ਏਕਤਾ ਲਈ ਖਤਰਾ ਵੀ  ਸਾਬਤ ਹੋ ਸਕਦੇ ਹਨ ਦਰਅਸਲ ਇਹ ਕਦਮ ਫ਼ੁੱਟ ਪਾਉ ਤੇ ਰਾਜ ਕਰੋ ਵਰਗਾ ਹੀ ਕਿਹਾ ਜਾਵੇਗਾ

ਇੱਥੇ ਸਵਾਲ ਇਹ ਉੱਠਦਾ ਹੈ ਕਿ ਕਾਂਗਰਸ ਰਾਸ਼ਟਰੀ ਮਹੱਤਵ ਦੇ ਵਿਸ਼ਿਆਂ ਨੂੰ ਹਮੇਸ਼ਾ ਬੌਨਾ ਕਰਨ ਦਾ ਕੰਮ ਕਿਉਂ ਕਰਦੀ ਹੈ ਅਸੀਂ ਜਾਣਦੇ ਹਾਂ ਕਿ ਜੰਮੂ ਕਸ਼ਮੀਰ ਰਾਜ ‘ਚ ਵੱਖਰਾ ਝੰਡਾ ਹੈ, ਉਸਨੂੰ ਕਾਂਗਰਸ ਨੇ ਵਿਸ਼ੇਸ਼ ਦਰਜਾ ਦਿੱਤਾ ਹੈ ਮੌਜ਼ੂਦਾ ਸਮੇਂ ਕਸ਼ਮੀਰ ਦੇ ਹਾਲਾਤ ਕਿਸੇ ਤੋਂ ਲੁਕੇ ਹੋਏ ਨਹੀਂ ਹਨ ਕੀ ਕਾਂਗਰਸ ਸਰਕਾਰ ਕਰਨਾਕਟਰ ਨੂੰ ਵੱਖਰੀ ਪਛਾਣ ਦੇ ਕੇ ਕਸ਼ਮੀਰ ਵਰਗਾ  ਬਣਾਉਣ ਦੀ ਰਾਜਨੀਤੀ ਕਰ ਰਹੀ ਹੈ

ਜੇਕਰ ਇਹ ਸੱਚ ਹੈ ਤਾਂ ਇਹ ਕਦਮ ਦੇਸ਼ ਦੀ ਖੁਦਮੁਖ਼ਤਿਆਰੀ ਨਾਲ ਬਹੁਤ ਵੱਡਾ ਖਿਲਵਾੜ ਹੀ ਮੰਨਿਆ ਜਾਵੇਗਾ ਸਮਝਿਆ ਜਾ ਰਿਹਾ ਹੈ ਕਿ ਕਰਨਾਟਕ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਸਰਕਾਰ ਨੇ ਇਹ ਸਿਆਸੀ ਸਾਜਿਸ਼ ਰਚੀ ਹੈ ਇਸ ਲਈ ਸਰਕਾਰ ਨੇ ਨੌ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਹੈ, ਜੋ ਰਾਜ ਦੇ ਵੱਖਰੇ ਝੰਡੇ ਦਾ ਸਵਰੂਪ ਤੈਅ ਕਰੇਗੀ, ਇਸ ਦੇ ਨਾਲ ਹੀ ਉਸਨੂੰ ਕਾਨੂੰਨੀ ਮਾਨਤਾ ਦਿਵਾਉਣ ਦੀਆਂ ਸੰਭਾਨਾਵਾਂ ਦਾ ਅਧਿਅਨ ਕਰੇਗੀ

ਹਾਲਾਂਕਿ ਕੇਂਦਰ ਸਰਕਾਰ ਨੇ ਇਸ ਮੰਗ ਨੂੰ ਦੇਸ਼ ਵਿਰੋਧੀ ਮੰਨਦਿਆਂ ਖਾਰਜ ਕਰ ਦਿੱਤਾ ਹੈ ਪਰੰਤੂ ਕਾਂਗਰਸ ਸਰਕਾਰ ਨੇ ਵੱਖਰਾ ਝੰਡਾ ਬਣਾਉਣ ਦੀਆਂ ਤਿਆਰੀਆਂ ਜਾਰੀ ਰੱਖੀਆਂ ਹਨ ਇਸ ਨਾਲ ਕਾਂਗਰਸ ਦੀ ਇਸ ਮਾਨਸਿਕਤਾ ਦਾ ਪਤਾ ਲੱਗਦਾ ਹੈ ਕਿ ਉਹ ਕਰਨਾਟਕ ਨੂੰ ਕਿਸ ਦਿਸ਼ਾ ਵੱਲ  ਲਿਜਾਣ ਦਾ ਰਾਹ ਪੱਧਰਾ ਕਰ ਰਹੀ ਹੈ

ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਕਾਰਨ ਹੀ ਉੱਥੇ ਵਰ੍ਹਿਆਂ ਤੋਂ ਰਹਿ ਰਹੇ ਹਿੰਦੂਆਂ ‘ਤੇ ਬੇਸ਼ੁਮਾਰ ਅਣਮਨੁੱਖੀ ਜ਼ੁਲਮ ਢਾਹੇ ਗਏ ਤੇ ਉਨ੍ਹਾਂ ਨੂੰ ਉੱਥੋਂ ਭੱਜਣ ਲਈ ਮਜ਼ਬੂਰ ਕਰ ਦਿੱਤਾ ਗਿਆ ਮੌਜ਼ੂਦਾ ਸਮੇਂ ਕਸ਼ਮੀਰ ਘਾਟੀ ਪਾਕਿਸਤਾਨੀ ਮਾਨਸਿਕਤਾ ਦੇ ਡੰਗ ਤੋਂ ਪੀੜਤ ਹੈ ਕਸ਼ਮੀਰ ਦੇ ਮੌਜ਼ੂਦਾ ਹਾਲਾਤਾਂ ਨੂੰ ਦੇਖ ਕੇ ਕਰਨਾਟਕ ‘ਚ ਵੱਖਰਾ ਝੰਡਾ ਬਣਾਉਣ ਦੀ ਮੰਸ਼ਾ ਕੀ ਇੱਕ ਹੋਰ ਕਸ਼ਮੀਰ ਬਣਾਉਣ ਦਾ ਰਾਹ ਪੱਧਰਾ ਕਰ ਰਹੀ ਹੈ?

ਸਰਕਾਰ ਦਾ ਇਹ ਕਦਮ ਕਰਨਾਟਕ ਨੂੰ ਭਾਰਤ ਤੋਂ ਕੱਟਣ ਵਰਗਾ ਹੀ ਕਿਹਾ ਜਾਵੇਗਾ, ਕਿਉਂਕਿ ਜਦੋਂ ਭਾਰਤ ਦਾ ਆਪਣਾ ਇੱਕ ਰਾਸ਼ਟਰੀ ਝੰਡਾ ਮੌਜ਼ੂਦ ਹੈ ਤਾਂ ਇਸ ਤਰ੍ਹਾਂ ਦੀ ਮੰਗ ਕਰਨਾ ਪੂਰੀ ਤਰ੍ਹਾਂ ਬੇਤੁਕਾ ਹੈ ਦੇਸ਼ ਅੰਦਰ ਅੱਜ ਜਿਸ ਤਰ੍ਹਾਂ ਅਰਾਜਕਤਾਵਾਦੀ  ਦੀ ਭਾਵਨਾ ਪੈਦਾ ਹੋ ਰਹੀ ਹੈ ਜਾਂ ਕੀਤੀ ਜਾ ਰਹੀ ਹੈ, ਉਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੇ ਮਨਾਂ ਅੰਦਰ ਦੇਸ਼ ਪ੍ਰਤੀ ਵੱਖਵਾਦੀ ਦੇ ਹਾਲਾਤ ਪੈਦਾ ਹੋਣ ਦੇ ਹਾਲਾਤ ਵੀ ਬਣ ਰਹੇ ਹਨ

ਕਰਨਾਟਕ ਨੂੰ ਵੱਖਰੀ ਪਛਾਣ ਬਣਾਉਣ ਵਾਲੀ ਵਾਹ-ਵਾਹ  ਕਰਨਾਟਕ ਦੇ ਲੋਕਾਂ ਦੇ ਮਨਾਂ ਅੰਦਰ ਦੇਸ਼ ਦੇ ਪ੍ਰਤੀ ਵੱਖਵਾਦ ਹੀ ਪੈਦਾ ਕਰੇਗੀ ਜਿਵੇਂ ਕਿ ਕਸ਼ਮੀਰ ‘ਚ ਦਿਖਾਈ ਦੇ ਰਿਹਾ ਹੈ,ਉਥੇ ਭਾਰਤ ਪ੍ਰਤੀ ਵੱਖਵਾਦ ਦੇ ਹਾਲਾਤ ਬਣੇ ਹੋਏ ਹਨ ਵੱਖਵਾਦ ਦੇ ਨਾਂਅ ‘ਤੇ ਕਈ ਨੇਤਾ ਪਾਕਿਸਤਾਨ ਦੇ ਇਸ਼ਾਰੇ ‘ਤੇ ਉਥੋਂ ਦੀ ਜਨਤਾ ਨੂੰ ਗੁਮਰਾਹ ਕਰ ਰਹੇ ਹਨ ਕਰਨਾਟਕ ਰਾਜ ਲਈ ਕਾਂਗਰਸ ਸਰਕਾਰ ਵੱਖਰੇ ਝੰਡੇ ਦੀ ਮੰਗ ਨੂੰ ਸਿਅਸੀ ਚਾਲ ਵਜੋਂ ਵੀ ਦੇਖਿਆ ਜਾ ਰਿਹਾ ਹੈ

ਸਿਆਸੀ ਫ਼ਾਇਦਿਆਂ ਲਈ ਇਸ ਤਰ੍ਹਾਂ ਦੀ ਵੰਡ ਪੈਦਾ ਕਰਨ ਵਾਲੀ ਮਾਨਸਿਕਤਾ ਦੇਸ਼ ਲਈ ਖਤਰਨਾਕ ਹੈ ਕਰਨਾਟਕ ਰਾਜ ਲਈ ਵੱਖਰੇ ਝੰਡੇ ਦੀ ਮੰਗ ਨੂੰ ਜੇਕਰ ਕੇਂਦਰ ਸਰਕਾਰ ਨਕਾਰਦੀ ਹੈ ਤਾਂ ਰਾਜ ਦੀ ਕਾਂਗਰਸ ਸਰਕਾਰ ਨੂੰ ਪ੍ਰਚਾਰ ਕਰਨ ਦਾ ਇੱਕ ਨਵਾਂ ਤਰੀਕਾ ਮਿਲ ਜਾਵੇਗਾ ਨਾਲ ਹੀ ਰਾਜ ਦੀ ਖੁਦਮੁਖਤਿਆਰੀ ਅਤੇ ਮੁੱਦੇ ਦੇ ਭਾਵਨਾਤਮਕ ਸਵਰੂਪ ਨੂੰ ਦੇਖਦਿਆਂ ਵਿਰੋਧੀ ਪਾਰਟੀਆਂ ਭਾਜਪਾ ਤੇ ਜਨਤਾ ਦਲ ਐਸ ਵੀ ਖੁੱਲ੍ਹ ਕੇ ਇਸ ਦਾ ਵਿਰੋਧ ਨਹੀਂ ਕਰਨਗੀਆਂ, ਕਿਉਂਕਿ ਇਸ ਨਾਲ ਕੰਨੜ ਅਤੇ ਕਰਨਾਟਕ ਵਿਰੋਧੀ ਹੋਣ ਦਾ ਠੱਪਾ ਲੱਗ ਜਾਵੇਗਾ

ਪਿਛਲੇ ਦਿਨੀਂ ਬੰਗਲੌਰ ਮੈਟਰੋ ‘ਚ ਕੰਨੜ ਅਤੇ ਅੰਗਰੇਜ਼ੀ ਦੇ ਨਾਲ ਹਿੰਦੀ ‘ਚ ਲਿਖੇ ਨਾਂਅ ਦੇਖ ਕੇ ਕੁਝ ਲੋਕਾਂ ਨੇ ਰਾਜ ‘ਤੇ ਹਿੰਦੀ ਥੋਪਣ ਦਾ ਦੋਸ਼ ਲਾਇਆ ਹਿੰਦੀ ਦੇ ਪ੍ਰਤੀ ਨਫ਼ਰਤ ਵੀ ਅਜਿਹੇ ਸਿਆਸੀ ਕਾਰਨਾਂ ਦੀ ਦੇਣ ਹੈ ਇਸ ਤੋਂ ਬਾਦ ਕਾਂਗਰਸ ਸਰਕਾਰ ਦੇ ਇਸ ਕਦਮ ਨੂੰ ਅਗਲਾ ਪੜਾਅ ਦੱਸਿਆ ਜਾ ਰਿਹਾ ਹੈ

ਕਸ਼ਮੀਰ ਨੂੰ ਛੱਡ ਕੇ ਦੇਸ਼ ਦੇ ਕਿਸੇ ਵੀ ਹੋਰ ਰਾਜ ਲਈ ਕਾਨੂੰਨੀ ਰੂਪ ‘ਚ ਮਾਨਤਾ ਪ੍ਰਾਪਤ ਕੋਈ ਵੀ ਰਾਸ਼ਟਰੀ ਝੰਡਾ ਨਹੀਂ ਹੈ ਸੱਭਿਆਚਾਰਕ ਤੇ ਖੇਤਰੀ ਨਜ਼ਰੀਏ ਨਾਲ ਝੰਡੇ ਝੁਲਾਏ ਜਾਂਦੇ ਹਨ, ਪਰੰਤੂ ਅਜਿਹੇ ਝੰਡੇ ਕਿਸੇ ਰਾਜ ਜਾਂ ਖੇਤਰ ਦੀ ਕਾਨੂੰਨੀ ਰੂਪ ‘ਚ ਅਗਵਾਈ ਨਹੀਂ ਕਰਦੇ  ਉਥੇ ਹੀ ਭਾਰਤੀ ਰਾਸ਼ਟਰੀ ਝੰਡੇ ਦੇ ਨਿਯਮਾਂ ਮੁਤਾਬਕ ਕੋਈ ਝੰਡਾ ਤਿਰੰਗੇ ਦਾ ਅਪਮਾਨ ਨਹੀਂ ਕਰ  ਸਕਦਾ ਨਾਲ ਹੀ ਕੋਈ ਵੀ ਦੂਜਾ ਝੰਡਾ ਜੇਕਰ ਤਿਰੰਗੇ ਦੇ ਨਾਲ ਝੁਲਾਇਆ ਜਾਂਦਾ ਹੈ ਤਾਂ ਉਸਨੂੰ ਤਿਰੰਗੇ ਤੋਂ ਨੀਵਾਂ ਰੱਖਿਆ ਜਾਵੇਗਾ ਹਾਲਾਂਕਿ ਜੰਮੂ ਅਤੇ ਕਸ਼ਮੀਰ ਦਾ ਵੱਖਰਾ ਝੰਡਾ ਇਸ ਲਈ ਹੈ ਕਿਉਂਕਿ ਰਾਜ ਨੂੰ ਧਾਰਾ-370 ਦੇ ਤਹਿਤ ਵਿਸ਼ੇਸ਼ ਰਾਜ ਦਾ ਦਰਜ਼ਾ ਪ੍ਰਾਪਤ ਹੈ

ਸੁਰੇਸ਼ ਹਿੰਦੁਸਥਾਨੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।