ਪਿੰਡ ਮਹਿਰਾਜ ਦੇ ਵਿਅਕਤੀ ਵੱਲੋਂ ਖੁਦਕੁਸ਼ੀ

Farmer, Suicide, Village, Mehraj, Punjab

ਵੀਹ ਲੱਖ ਰੁਪਏ ਦਾ ਦੇਣਾ ਸੀ ਕਰਜ਼ਾ

ਅਮਿਤ ਗਰਗ, ਰਾਮਪੁਰਾ ਫੂਲ: ਨੇੜੇ ਦੇ ਪਿੰਡ ਮਹਿਰਾਜ ਵਿਖੇ ਉਸ ਸਮੇਂ ਸਨਾਟਾ ਛਾ ਗਿਆ ਜਦੋਂ ਪਿੰਡ ਦੇ ਇੱਕ ਵਿਅਕਤੀ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।

ਥਾਣਾ ਸਿਟੀ ਦੇ ਏਐਸਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਆਤਮਹੱਤਿਆ ਕਰਨ ਵਾਲੇ ਵਿਅਕਤੀ ਦਾ ਨਾਂ ਅਜਮੇਰ ਸਿੰਘ ਪੁੱਤਰ ਸਾਧੂ ਸਿੰਘ ਸੀ। ਮ੍ਰਿਤਕ ਵਿਅਕਤੀ ਕੋਲ ਕਰੀਬ ਪੰਜ ਕਿੱਲੇ ਵਾਹੀ ਯੋਗ ਜ਼ਮੀਨ ਸੀ ਅਤੇ ਉਸਦੇ ਸਿਰ ਆੜਤੀਆ, ਸੁਸਾਇਟੀ ਸਮੇਤ ਬੈਂਕਾਂ ਦਾ ਕਰੀਬ ਵੀਹ  ਲੱਖ ਕਰਜਾ ਚੜਿਆ ਹੋਇਆ ਸੀ।

ਕਰਜੇ ਤੋ ਤੰਗ ਆ ਕੇ ਮ੍ਰਿਤਕ ਵਿਅਕਤੀ ਨੇ ਆਪਣੇ ਸੋਣ ਵਾਲੇ ਕਮਰੇ ਚ ਛੱਤ ਦੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸ ਦਾ ਇਕਲੋਤਾ ਪੁੱਤਰ ਖੇਤ ਚ ਪਾਣੀ ਲਗਾ ਕੇ ਘਰੋਂ ਚਾਹ ਲੈਣ ਆਇਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।