ਕਰਵਾ ਚੌਥ ‘ਤੇ ਲਗਾਇਆ ਮਹਿੰਦੀ ਦਾ ਸਟਾਲ
ਚੰਡੀਗੜ੍ਹ (ਐਮ ਕੇ ਸ਼ਾਇਨਾ)। ਆਪਣੇ ਪਤੀ ਦੀ ਲੰਬੀ ਉਮਰ ਲਈ ਔਰਤਾਂ ਦੁਆਰਾ ਰੱਖੇ ਜਾਣ ਵਾਲੇ ਕਰਵਾਚੌਥ ਦੇ ਵਰਤ ਦਾ ਉਤਸ਼ਾਹ ਦੇਖਦੇ ਹੀ ਬਣਦਾ ਹੈ। ਇਸ ਤਿਉਹਾਰ ਨੂੰ ਲੈ ਕੇ ਬਾਜ਼ਾਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ। ਕਰਵਾ ਚੌਥ ਦਾ ਵਰਤ ਨਜ਼ਦੀਕ ਆਉਂਦਿਆਂ ਹੀ ਬਜਾਰਾਂ ਵਿੱਚ ਔਰਤਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਚਾਹੇ ਗਹਿਣਿਆਂ ਦੀਆਂ ਦੁਕਾਨਾਂ, ਬਿਊਟੀ ਪਾਰਲਰ ਜਾਂ ਕਾਸਮੈਟਿਕ ਦੀਆਂ ਦੁਕਾਨਾਂ ਹੋਣ, ਹਰ ਦੁਕਾਨ ‘ਤੇ ਔਰਤਾਂ ਖਰੀਦਦਾਰੀ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ। (Mehndi )
ਕਰਵਾ ਚੌਥ ‘ਤੇ ਔਰਤਾਂ ਮੇਕਅੱਪ ਨੂੰ ਲੈ ਕੇ ਕੁਝ ਜ਼ਿਆਦਾ ਹੀ ਸੁਚੇਤ ਨਜ਼ਰ ਆ ਰਹੀਆਂ ਹਨ। ਆਕਰਸ਼ਕ ਅਤੇ ਮਨਮੋਹਕ ਪਹਿਰਾਵੇ ਜਾਂ ਗਹਿਣਿਆਂ ਪ੍ਰਤੀ ਔਰਤਾਂ ਦਾ ਉਤਸ਼ਾਹ ਦੇਖਣਯੋਗ ਹੈ। ਦੂਜੇ ਪਾਸੇ ਕਰਵਾ ਚੌਥ ਦੇ ਵਰਤ ਮੌਕੇ ਔਰਤਾਂ ਨੂੰ ਦੇਖ ਕੇ ਡਿਜ਼ਾਈਨਰ ਅਤੇ ਆਕਰਸ਼ਕ ਮਹਿੰਦੀ ਪਾਉਣ ਦਾ ਕ੍ਰੇਜ਼ ਵੀ ਬਣਿਆ ਹੋਇਆ ਹੈ।
ਮਹਿੰਦੀ ਲਗਾਉਣ ਦੀ ਸਿਖਲਾਈ ਵੀ ਦਿੱਤੀ ਗਈ
ਇਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸੈਕਟਰ 24 ਸਥਿਤ ਸ਼ਹਿਰ ਦੀ ਮਸ਼ਹੂਰ ਕਾਸਮੈਟਿਕ ਦੁਕਾਨ ਓਮਕਾਰ ਮਾਰਕੀਟਿੰਗ ਨੇ ਵੀ ਔਰਤਾਂ ਲਈ ਆਪਣੀ ਦੁਕਾਨ ਅੱਗੇ ਮਹਿੰਦੀ (Mehndi) ਦੇ ਸਟਾਲ ਲਗਾਏ ਹਨ। ਇਨ੍ਹਾਂ ਸਟਾਲਾਂ ‘ਤੇ ਔਰਤਾਂ ਵੱਲੋਂ ਮੁਫ਼ਤ ਮਹਿੰਦੀ ਲਗਾਈ ਜਾ ਰਹੀ ਹੈ। ਜਿਨ੍ਹਾਂ ਕੁੜੀਆਂ ਨੂੰ ਮਹਿੰਦੀ ਲਗਾਉਣ ਲਈ ਰੱਖਿਆ ਗਿਆ ਹੈ, ਉਨ੍ਹਾਂ ਨੂੰ ਮਹਿੰਦੀ ਲਗਾਉਣ ਦੀ ਸਿਖਲਾਈ ਦਿੱਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਓਮਕਾਰ ਮਾਰਕੀਟਿੰਗ ਦੇ ਮਾਲਕ ਰਵਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਰਵਾ ਚੌਥ ਦੇ ਤਿਉਹਾਰ ਮੌਕੇ ਔਰਤਾਂ ਵੱਲੋਂ ਹੱਥਾਂ ‘ਤੇ ਮਹਿੰਦੀ ਲਗਾਉਣ ਲਈ ਸਟਾਲ ਲਗਾਏ ਗਏ ਹਨ। 11 ਅਤੇ 12 ਅਕਤੂਬਰ ਨੂੰ ਲਗਾਏ ਗਏ ਇਨ੍ਹਾਂ ਮਹਿੰਦੀ ਸਟਾਲਾਂ ਲਈ ਉਨ੍ਹਾਂ ਨੇ ਝੁੱਗੀ-ਝੌਂਪੜੀ ਦੇ ਖੇਤਰ ਦੇ 10 ਮਹਿੰਦੀ ਮਾਹਿਰ ਗਰੀਬ ਪਰਿਵਾਰਾਂ ਤੋਂ ਕੁੜੀਆਂ ਨੂੰ ਮਹਿੰਦੀ ਲਗਾਉਣ ਲਈ ਲਗਾਇਆ ਹੈ ਤਾਂ ਕਿ ਉਨ੍ਹਾਂ ਨੂੰ ਇਹਨਾਂ ਤਿਉਹਾਰਾਂ ਦੇ ਦਿਨਾਂ ਵਿਚ ਰੁਜ਼਼ਗਾਰ ਮਿਲ ਸਕੇ।
ਔਰਤਾਂ ਦੇ ਹੱਥਾਂ ਵਿੱਚ ਮੁਫ਼ਤ ਵਿੱਚ ਮਹਿੰਦੀ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਦੁਕਾਨ ਤੋਂ ਖਰੀਦਦਾਰੀ ਕਰਨ ਵਾਲੇ ਸਾਰੇ ਗਾਹਕਾਂ ਨੂੰ ਤੋਹਫ਼ੇ ਵੀ ਦਿੱਤੇ ਜਾ ਰਹੇ ਹਨ। ਮਹਿੰਦੀ ਲਗਵਾਉਣ ਆਈਆਂ ਔਰਤਾਂ ਵਿਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ। ਸੱਚ ਕਹੂੰ ਨਾਲ ਗੱਲਬਾਤ ਕਰਦੇ ਹੋਏ ਤਨਿਸ਼ਕਾ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਕਰੋਨਾ ਕਾਲ ਦੇ ਲੰਮੇ ਅਰਸੇ ਬਾਅਦ ਅਸੀਂ ਇਸ ਤਿਉਹਾਰ ਨੂੰ ਖੁਸ਼ੀ ਖੁਸ਼ੀ ਖੁੱਲ੍ਹ ਕੇ ਮਨਾਉਣ ਜਾ ਰਹੇ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ