ਏਡੀਸੀ ਗੁਰਦਾਸਪੁਰ ਸ਼੍ਰੀ ਤੇਜਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਪਾਸੇ ਸੰਗਤਾਂ ਦੇ ਸੁਆਗਤ ਲਈ ਤਿਆਰੀਆਂ ਮੁਕੰਮਲ ਹਨ ਉਹਨਾਂ ਕਿਹਾ ਕਿ ਸ਼ਰਧਾਲੂਆਂ ਦੀ ਹਰ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਖਤਾ ਇੰਤਜ਼ਾਮ ਕੀਤੇ ਗਏ ਹਨ
ਰਾਜਨ ਮਾਨ/ਡੇਰਾ ਬਾਬਾ ਨਾਨਕ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀਆਂ ਤਿਆਰੀਆਂ ਨੂੰ ਲੈ ਕੇ ਪਾਕਿਸਤਾਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜਦਕਿ ਭਾਰਤੀ ਪਾਸੇ ਅਜੇ ਕੰਮ ਅਧੂਰਾ ਪਿਆ ਹੈ ਬਾਬੇ ਨਾਨਕ ਦਾ ਕਰਤਾਰਪੁਰ ਸੰਗਤਾਂ ਦੇ ਸੁਆਗਤ ਲਈ ਸਜ ਗਿਆ ਹੈ ਅਤੇ ਭਾਰਤ ਵਾਲੇ ਪਾਸੇ ਲਿੰਬਾ-ਪੋਚੀ ਚੱਲ ਰਹੀ ਹੈ ਪਾਕਿਸਤਾਨ ਵਲੋਂ ਸਾਰੇ ਵਿਕਾਸ ਕਾਰਜ ਮੁਕੰਮਲ ਕਰਕੇ ਆਪਣੀ ਬੱਸ ਸੇਵਾ ਦੀਆਂ ਰਿਹਰਸਲਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਜ਼ੀਰੋ ਲਾਈਨ ਤੋਂ ਆਈਸੀਪੀ ਤੱਕ ਸੜਕ ਨੂੰ ਖ਼ੂਬ ਸੰਵਾਰਿਆ ਗਿਆ ਹੈ ਇੱਥੋਂ ਤੱਕ ਕਿ ਪਾਕਿਸਤਾਨੀ ਕਾਮਿਆਂ ਨੇ ਆਪਣੇ ਪਾਸੇ ਅਣਚਾਹੇ ਰੁੱਖ਼ਾਂ, ਘਾਹ, ਝਾੜੀਆਂ ਆਦਿ ਨੂੰ ਪੱਧਰਾ ਕਰ ਦਿੱਤਾ ਹੈ ਪਾਕਿਸਤਾਨ ਦੀ ਸਰਕਾਰ ਨੇ ਆਈਸੀਪੀ ‘ਚ ਵੀ ਸਭ ਪ੍ਰਬੰਧ ਮੁਕੰਮਲ ਕਰ ਲਏ ਹਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਪੂਰੀ ਤਰ੍ਹਾਂ ਰੌਸ਼ਨਾਇਆ ਗਿਆ ਹੈ ਪਾਕਿਸਤਾਨ ਵੱਲੋਂ ਕੀਤੇ ਕੰਮਾਂ ਨੂੰ ਭਾਰਤੀ ਪਾਸੇ ਖਲੋ ਕੇ ਵੇਖਣ ਵਾਲੇ ਲੋਕ ਵੀ ਸਲਾਹ ਰਹੇ ਹਨ । ਭਾਰਤੀ ਪਾਸੇ ਢਿੱਲੇ ਕਾਰਜ ਕਾਰਨ ਲੱਗਦਾ ਹੈ ਉਦਘਾਟਨ ਵਾਲੇ ਦਿਨ ਆਰਜ਼ੀ ਤੌਰ ‘ਤੇ ਹੀ ਕੰਮ ਚਲਾਇਆ ਜਾਵੇਗਾ।
ਅਜੇ ਆਈ ਸੀ ਪੀ ਦਾ ਕੰਮ ਅਧੂਰਾ ਪਿਆ ਹੈ ਇਸ ਕੰਮ ਨੂੰ ਪੂਰਾ ਹੋਣ ਲਈ ਅਜੇ ਕਾਫੀ ਸਮਾਂ ਲੱਗਣ ਦੇ ਅਸਾਰ ਹਨ ਪਾਕਿਸਤਾਨ ਚਾਰ ਕਿਲੋਮੀਟਰ ਤੋਂ ਵੱਧ ਦਾ ਸਫਰ ਤੈਅ ਕਰਕੇ ਆ ਗਿਆ ਹੈ ਅਤੇ ਭਾਰਤ ਵੱਲੋਂ ਦੋ ਕਿਲੋਮੀਟਰ ਦਾ ਸਫਰ ਤੈਅ ਨਹੀਂ ਹੋ ਸਕਿਆ ਸੜਕਾਂ ਦੇ ਕਿਨਾਰਿਆਂ ‘ਤੇ ਰੰਗ ਰੋਗਣ ਦਾ ਕੰਮ ਚੱਲ ਰਿਹਾ ਹੈ। ਹਰ ਪਾਸੇ ਅਜੇ ਖਲਾਰਾ ਪਿਆ ਹੋਇਆ ਹੈ ਭਾਰਤ ਵੱਲੋਂ ਆਰਜ਼ੀ ਰਸਤੇ ਜਥਾ ਪਾਕਿਸਤਾਨ ਭੇਜਿਆ ਜਾਵੇਗਾ ਆਈ ਸੀ ਪੀ ਦੇ ਇੱਕ ਨੰਬਰ ਗੇਟ ਵੀ ਅਜੇ ਅਧੂਰਾ ਪਿਆ ਹੈ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਿਸਦੇ ਮੱਦੇਨਜ਼ਰ ਕੋਰੀਡੋਰ ਦੇ ਆਈਸੀਪੀ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਕੁਝ ਉੱਚ ਅਧਿਕਾਰੀਆਂ ਨੇ ਇੱਥੇ ਡੇਰੇ ਲਾਏ ਹੋਏ ਹਨ ਅਥਾਰਟੀ ਦੇ ਚੇਅਰਮੈਨ ਵੱਲੋਂ ਅੱਜ ਕੰਮਾਂ ਦਾ ਜਾਇਜ਼ਾ ਲਿਆ ਗਿਆ ਅਤੇ ਦਾਅਵਾ ਕੀਤਾ ਕਿ ਇਹ ਕੰਮ ਸਮੇਂ ਸਿਰ ਪੂਰਾ ਕਰ ਲਿਆ ਜਾਵੇਗਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।