‘ਪਰਾਲੀ ਲਈ ਪੰਜਾਬ ਕੋਲ ਫੰਡ ਨਹੀਂ’ ਤਾਂ ਸਾਨੂੰ ਦੱਸੇ ਅਸੀਂ ਦਿਵਾਵਾਂਗੇ

'Punjab, No Funds, Straw' , So Let ,Know

ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਦੀ ਝਾੜ, ਕਿਹਾ

ਏਜੰਸੀ/ਨਵੀਂ ਦਿੱਲੀ। ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਵੇਖਦਿਆਂ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕੀਤੀ, ਜਿਸ ‘ਚ ਹਰਿਆਣਾ ਪੰਜਾਬ ਤੇ ਦਿੱਲੀ ਦੇ ਚੀਫ਼ ਸੈਕਟਰੀ ਮੌਜ਼ੂਦ ਸਨ ਇਸ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਕੋਰਟ ਨੈ ਕਿਹਾ ਕਿ ਪੰਜਾਬ ਸਰਕਾਰ ਆਪਣੀ ਡਿਊਟੀ ਨਿਭਾਉਣ ‘ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ ਕੋਰਟ ਨੇ ਨਾਲ ਹੀ ਕਿਹਾ ਕਿ ਪਰਾਲੀ ਸਾੜਨ ਦੀ ਘਟਨਾ ਨੂੰ ਰੋਕਣ ਲਈ ਤੁਰੰਮ ਕਦਮ ਚੁੱਕੇ ਜਾਣ ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਇਸ ਸਾਲ ਵੀ ਪਰਾਲੀ ਸਾੜੀ ਜਾਵੇਗੀ ਤਾਂ ਫਿਰ ਸਰਕਾਰ ਪਹਿਲਾਂ ਤੋਂ ਕਿਉਂ ਤਿਆਰ ਨਹੀਂ ਰਹਿੰਦੀ ਤੇ ਕਿਸਾਨਾਂ ਨੂੰ ਮਸ਼ੀਨਾਂ ਕਿਉਂ ਮੁਹੱਈਆ ਨਹੀਂ ਕਰਵਾਈ ਗਈ? ਅਜਿਹਾ ਲੱਗ ਰਿਹਾ ਹੈ ਜਿਵੇਂ ਕੋਈ ਕਦਮ ਨਹੀਂ ਚੁੱਕਿਆ ਗਿਆ ਕੋਰਟ ਨੇ ਪੰਜਾਬ ਦੇ ਚੀਫ਼ ਸੈਕਟਰੀ ਨੂੰ ਪੁੱਛਿਆ, ਕੀ ਤੁਹਾਡੇ ਕੋਲ ਫੰਡ ਹੈ? ਜੇਕਰ ਨਹੀਂ ਹੈ, ਤਾਂ ਪਲੀਜ਼ ਸਾਨੂੰ ਦੱਸੋ, ਅਸੀਂ ਤੁਹਾਨੂੰ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਫੰਡ ਮੁਹੱਈਆ ਕਰਵਾਵਾਂਗੇ। Punjab

ਕੋਰਟ ਨੇ ਬੇਹੱਦ ਸਖ਼ਤ ਸ਼ਬਦ ‘ਚ ਸਬੰਧਿਤ ਸੂਬਿਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਯਾਦ ਦਿਵਾਉਂਦਿਆਂ ਕਿਹਾ ਕਿ ਅਸੀਂ ਕਲਿਆਣਕਾਰੀ ਸਰਕਾਰ ਦੀ ਧਾਰਨਾ ਨੂੰ ਭੁੱਲ ਗਏ ਹਾਂ ਲੋਕ ਕੈਂਸਰ, ਅਸਥਮਾ ਨਾਲ ਮਰ ਰਹੇ ਹਨ ਲੋਕਾਂ ਨੂੰ ਮਰਨ ਨਹੀਂ ਦਿੱਤਾ ਜਾ ਸਕਦਾ ਸਾਨੂੰ ਗਰੀਬ ਲੋਕਾਂ ਸਬੰਧੀ ਸੋਚਣਾ ਪਵੇਗਾ ਜਸਟਿਸ ਅਰੁਣ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਕਿਸਾਨਾਂ ਨੂੰ ਦੰਡਿਤ ਕਰਨ ਨਾਲ ਕੁਝ ਹਾਸਲ ਨਹੀਂ ਹੋਵੇਗਾ ਉਨ੍ਹਾਂ ਜਾਗਰੂਕ ਬਣਾਏ ਜਾਣ ਦੀ ਲੋੜ ਹੈ। Punjab

ਨਿਯਮ ਤੋੜਨ ਵਾਲਿਆਂ ਨੂੰ ਨਹੀਂ ਬਖਸ਼ਾਂਗੇ

ਸੁਪਰੀਮ ਕੋਰਟ ਨੇ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਆਖਰ ਕਿਉਂ ਸਰਕਾਰਾਂ ਕਿਸਾਨਾਂ ਤੋਂ ਪਰਾਲੀ ਖਰੀਦ ਜਾਂ ਇਕੱਠਾ ਨਹੀਂ ਕਰ ਲੈਂਦੀਆਂ ਕੋਰਟ ਨੇ ਕਿਹਾ ਕਿ ਅਸੀਂ ਪ੍ਰਦੂਸ਼ਣ ਰੋਕਣ ਤੇ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ ਲੋਕਤੰਤਰੀ ਸਰਕਾਰ ਤੋਂ ਜ਼ਿਆਦਾ ਉਮੀਦ ਰੱਖਦੇ ਹਾਂ ਜੇਕਰ ਕਿਸੇ ਨੇ ਵੀ ਨਿਯਮ ਕਾਨੂੰਨ ਤੋੜੇ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।