ਸੌਰਾਸ਼ਟਰ ਲਈ ਮਿਅੰਕ ਨੂੰ ਰੋਕਣਾ ਹੋਵੇਗੀ ਵੱਡੀ ਚੁਣੌਤੀ
ਨਵੀਂ ਦਿੱਲੀ (ਏਜੰਸੀ)। ਕਰਨਾਟਕ ਅਤੇ ਸੌਰਾਸ਼ਟਰ ਦਰਮਿਆਨ ਇੱਕ ਰੋਜ਼ਾ ਕੌਮੀ ਚੈਂਪੀਅਨ ਬਣਨ ਲਈ ਇੱਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ ‘ਚ ਮੰਗਲਵਾਰ ਨੂੰ ਵਿਜੈ ਹਜ਼ਾਰੇ ਟਰਾਫੀ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ‘ਚ ਜਬਰਦਸਤ ਟੱਕਰ ਹੋਵੇਗੀ ਸੌਰਾਸ਼ਟਰ 10 ਸਾਲ ਦੇ ਫਰਕ ਤੋਂ ਬਾਅਦ ਇਸ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚਿਆ ਹੈ ਸੌਰਾਸ਼ਟਰ ਨੇ 2007-08 ‘ਚ ਵਿਸ਼ਾਖਾਪਟਨਮ ‘ਚ ਖੇਡੇ ਗਏ ਫਾਈਨਲ ‘ਚ ਬੰਗਾਲ ਨੂੰ ਹਰਾਇਆ ਸੀ।
ਉਨ੍ਹਾਂ ਸਾਹਮਣੇ ਹੁਣ ਕਰਨਾਟਕ ਦੀ ਚੁਣੌਤੀ ਹੋਵੇਗੀ ਜਿਸ ਨੇ 2013-14 ਅਤੇ 2014-15 ‘ਚ ਲਗਾਤਾਰ ਇਹ ਖਿਤਾਬ ਜਿੱਤਿਆ ਸੀ ਦੋਵੇਂ ਟੀਮਾਂ ਨੇ ਸੈਮੀਫਾਈਨਲ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ‘ਚ ਜਗ੍ਹਾ ਬਣਾਈ ਹੈ ਕਰਨਾਟਕ ਨੇ ਆਫ ਸਪਿੱਨਰ ਕ੍ਰਿਸ਼ਨੱਪਾ ਗੌਤਮ (26 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਮਿਅੰਕ ਅਗਰਵਾਲ (81) ਅਤੇ ਕਪਤਾਨ ਕਰੁਣ ਨਾਇਰ (ਨਾਬਾਦ 70) ਦਰਮਿਆਨ ਪਹਿਲੀ ਵਿਕਟ ਲਈ ਹੋਈ 155 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਮਹਾਂਰਾਸ਼ਟਰ ਨੂੰ 117 ਗੇਂਦਾਂ ਬਾਕੀ ਰਹਿੰਦਿਆਂ ਨੌਂ ਵਿਕਟਾਂ ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਸੀ।
ਇਹ ਵੀ ਪੜ੍ਹੋ : ਵਾਤਾਵਰਨ ਤੇ ਵਿਕਾਸ ਦਾ ਸਰੂਪ
ਕਰਨਾਟਕ ਨੇ ਮਹਾਂਰਾਸ਼ਟਰ ਨੂੰ 44.3 ਓਵਰਾਂ ‘ਚ 160 ਦੌੜਾਂ ‘ਤੇ ਢੇਰ ਕਰਨ ਤੋਂ ਬਾਅਦ 30.3 ਓਵਰਾਂ ‘ਚ ਇੱਕ ਵਿਕਟ ‘ਤੇ 164 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ ਸੀ ਸ਼ਾਨਦਾਰ ਫਾਰਮ ‘ਚ ਖੇਡ ਰਹੇ ਮਿਅੰਕ ਨੇ 86 ਗੇਂਦਾਂ ‘ਤੇ ਅੱਠ ਚੌਕਿਆਂ ਅਤੇ ਇੱਕ ਛੱਕੇ ਦੇ ਦਮ ‘ਤੇ 81 ਦੌੜਾਂ ਠੋਕੀਆਂ ਸੌਰਾਸ਼ਟਰ ਲਈ ਮਿਅੰਕ ਨੂੰ ਰੋਕਣਾ ਇੱਕ ਵੱਡੀ ਚੁਣੌਤੀ ਹੋਵੇਗੀ ਜਿਸ ਦੇ ਹੁਣ ਟੂਰਨਾਮੈਂਟ ‘ਚ 633 ਦੌੜਾਂ ਹੋ ਗਈਆਂ ਹਨ ਅਤੇ ਉਹ ਕਿਸੇ ਕੌਮੀ ਘਰੇਲੂ ਟੂਰਨਾਮੈਂਟ ‘ਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
ਸੌਰਾਸ਼ਟਰ ਨੂੰ ਆਲਰਾਊਂਡਰ ਰਵਿੰਦਰ ਜਡੇਜਾ ਤੋਂ ਹੋਣਗੀਆਂ ਬਹੁਤ ਉਮੀਦਾਂ
ਸੌਰਾਸ਼ਟਰ ਨੂੰ ਭਾਰਤੀ ਬੱਲੇਬਾਜ਼ ਕਰੁਣ ਨਾਇਰ ਨੂੰ ਵੀ ਰੋਕਣਾ ਹੋਵੇਗਾ ਜਿਨ੍ਹਾਂ ਨੇ ਸੈਮੀਫਾਈਨਲ ‘ਚ 90 ਗੇਂਦਾਂ ‘ਤੇ 10 ਚੌਕਿਆਂ ਦੀ ਬਦੌਲਤ ਨਾਬਾਦ 70 ਦੌੜਾਂ ਬਣਾਈਆਂ ਸਨ ਸੌਰਾਸ਼ਟਰ ਨੂੰ 10 ਸਾਲਾਂ ਬਾਅਦ ਆਪਣੇ ਪਹਿਲੇ ਵਿਜੈ ਹਜ਼ਾਰੇ ਟਰਾਫੀ ਖਿਤਾਬ ਲਈ ਭਾਰਤੀ ਸੀਮਤ ਓਵਰਾਂ ਦੀ ਟੀਮ ਤੋਂ ਬਾਹਰ ਚੱਲ ਰਹੇ ਰਵਿੰਦਰ ਜਡੇਜਾ ਤੋਂ ਬਹੁਤ ਉਮੀਦਾਂ ਹੋਣਗੀਆਂ ਸੌਰਾਸ਼ਟਰ ਨੇ ਆਲਰਾਊਂਡਰ ਰਵਿੰਦਰ ਜਡੇਜਾ (56) ਅਤੇ ਅਰਪਿਤ ਵਾਸਵਦਾ (58) ਦੇ ਸ਼ਾਨਦਾਰ ਅਰਧ ਸੈਂਕੜਿਆਂ ਤੋਂ ਬਾਅਦ ਖੱਬੇ ਹੱਥ ਦੇ ਸਪਿੱਨਰ ਧਰਮਿੰਦਰ ਸਿੰਘ ਜਡੇਜਾ (40 ਦੌੜਾਂ ‘ਤੇ ਚਾਰ ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਨਾਲ ਆਂਧਰਾ ਨੂੰ 59 ਦੌੜਾਂ ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਸੀ ਸੌਰਾਸ਼ਟਰ ਨੇ 49.1 ਓਵਰਾਂ ‘ਚ 255 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਆਂਧਰਾ ਦੀ ਟੀਮ ਨੂੰ 45.3 ਓਵਰਾਂ ‘ਚ 196 ਦੌੜਾਂ ‘ਤੇ ਢੇਰ ਕਰ ਦਿੱਤਾ ਸੀ।
ਸੌਰਾਸ਼ਟਰ ਦੀ ਇਹ ਜਿੱਤ ਇਸ ਲਈ ਵੀ ਸ਼ਲਾਘਾਯੋਗ ਰਹੀ ਕਿ ਉਸ ਨੇ ਆਂਧਾਰ ਦੀ ਉਸ ਟੀਮ ਨੂੰ ਹਰਾਇਆ ਜੋ ਆਪਣੇ ਸਾਰੇ ਮੈਚ ਜਿੱਤਦਿਆਂ ਸੈਮੀਫਾਈਨਲ ਤੱਕ ਪਹੁੰਚੀ ਸੀ ਜਡੇਜਾ ਲਈ ਇਹ ਮੁਕਾਬਲਾ ਖਾਸਾ ਮਹੱਤਵਪੂਰਨ ਹੋਵੇਗਾ ਕਿਉਂਕਿ ਉਹ ਪਿਛਲੇ ਸਾਲ ਸ੍ਰੀਲੰਕਾ ਦੌਰੇ ‘ਚ ਭਾਰਤੀ ਇੱਕ ਰੋਜ਼ਾ ਅਤੇ ਟੀ20 ਟੀਮਾਂ ਤੋਂ ਬਾਹਰ ਹੋ ਜਾਣ ਤੋਂ ਬਾਅਦ ਟੀਮ ‘ਚ ਜਗ੍ਹਾ ਨਹੀਂ ਬਣਾ ਸਕੇ ਹਨ ਜਡੇਜਾ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਕਰਕੇ ਜੇਕਰ ਸੌਰਾਸ਼ਟਰ ਨੂੰ ਚੈਂਪੀਅਨ ਬਣਾਉਣਾ ਹੈ ਤਾਂ ਉਹ ਉਨ੍ਹਾਂ ਲਈ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦਾ ਰਸਤਾ ਵੀ ਖੋਲ੍ਹ ਸਕਦਾ ਹੈ।