ਪਟਿਆਲਾ ਦੇ ਬੱਸ ਸਟੈਂਡ ‘ਤੇ ਖੜ੍ਹ ਕੇ ਆਮ ਲੋਕਾਂ ਨੂੰ ਦਿੱਤਾ ਇਨ੍ਹਾਂ ਗਾਉਣ ਵਾਲਿਆਂ ਦਾ ਟੋਪ ਟੈਸਟ ਕਰਵਾਉਣ ਦਾ ਹੋਕਾ | Dope Test
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਦੇ ਹੱਕ ‘ਚ ਹੋਕਾ ਦੇਣ ਵਾਲਾ ਪੰਡਿਤ ਰਾਓ ਧਰੇਨਵਰ ਹੁਣ ਇੱਕ ਅਨੋਖੀ ਮੁਹਿੰਮ ‘ਚ ਜੁਟ ਗਿਆ ਹੈ। ਇਹ ਮੁਹਿੰਮ ਹੁਣ ਉਸ ਨੇ ਪੰਜਾਬੀ ਗੀਤ ਗਾਉਣ ਵਾਲੇ ਗਾਇਕਾਂ, ਗੀਤਕਾਰਾਂ ਤੇ ਸੰਗੀਤਕਾਰਾਂ ਦਾ ਡੋਪ ਟੈਸਟ ਕਰਾਉਣ ਲਈ ਸ਼ੁਰੂ ਕੀਤੀ ਗਈ ਹੈ, ਤਾਂ ਜੋ ਨਸ਼ਿਆਂ ਤੇ ਹਥਿਆਰਾਂ ਸਮੇਤ ਨੌਜਵਾਨੀ ਨੂੰ ਭੜਕਾਉਣ ਵਾਲੇ ਇਨ੍ਹਾਂ ਗਾਇਕਾਂ ਦਾ ਵੀ ਅਸਲ ਚਿਹਰਾ ਸਾਹਮਣੇ ਆ ਸਕੇ। ਜਾਣਕਾਰੀ ਅਨੁਸਾਰ ਕੰਨੜ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਅੱਜ ਪੰਜਾਬ ਦੇ ਗਾਇਕਾਂ, ਗੀਤਕਾਰਾਂ ਤੇ ਸੰਗਤੀਕਾਰਾਂ ਦੇ ਡੋਪ ਟੈਸਟ ਕਰਵਾਉਣ ਦੀ ਇਹ ਮੁਹਿੰਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੇ ਬੱਸ ਸਟੈਂਡ ਤੋਂ ਸ਼ੁਰੂ ਕੀਤੀ ਗਈ ਹੈ। ਅੱਜ ਉਸ ਵੱਲੋਂ ਆਪਣੇ ਹੱਥ ਵਿੱਚ ਡੋਪ ਟੈਸਟ ਕਰਵਾਉਣ ਦੀ ਮੰਗ ਵਾਲਾ ਬੋਰਡ ਚੁੱਕ ਕੇ ਪਟਿਆਲਾ ਦੇ ਬੱਸ ਸਟੈਂਡ ਅੱਗੇ ਖੜ੍ਹ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ। (Dope Test)
ਇਹ ਵੀ ਪੜ੍ਹੋ : ਘੱਗਰ ਦਰਿਆ ’ਚ ਪਾੜ ਹੋਰ ਵਧਣ ਕਾਰਨ ਸਥਿਤੀ ਬਣੀ ਗੰਭੀਰ
ਇਸ ਦੌਰਾਨ ਉੱਥੋਂ ਗੁਜਰਨ ਵਾਲੇ ਲੋਕ ਉਸ ਦੇ ਬੋਰਡ ਵੱਲ ਖੜ੍ਹ-ਖੜ੍ਹ ਇਸ ਸਲੋਗਨ ਨੂੰ ਪੜ੍ਹ ਰਹੇ ਸਨ ਤੇ ਆਮ ਲੋਕਾਂ ਵੱਲੋਂ ਵੀ ਉਸ ਦੀ ਮੰਗ ਦਾ ਸਮਰਥਨ ਕੀਤਾ ਗਿਆ। ਇਸ ਮੌਕੇ ਪੰਡਿਡ ਰਾਓ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਵੱਲੋਂ ਪਹਿਲਾਂ ਪੰਜਾਬੀ ਨੂੰ ਪੰਜਾਬ ‘ਚ ਖੁੱਸਿਆ ਦਰਜਾ ਦਿਵਾਉਣ ਦੀ ਲੜਾਈ ਤੋਂ ਬਾਅਦ ਹੁਣ ਗਾਇਕਾਂ, ਗੀਤਕਾਰਾਂ ਆਦਿ ਦੇ ਡੋਪ ਟੈਸਟ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜੋ ਡੋਪ ਟੈਸਟ ਵਾਲੀ ਮੁਹਿੰਮ ਛੇੜੀ ਹੈ। (Dope Test)
ਇਸ ਮੁਹਿੰਮ ਦੇ ਤਹਿਤ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਗਾਣਿਆਂ ਨੂੰ ਗਾਉਣ, ਵਜਾਉਣ ਤੇ ਲਿਖਣ ਵਾਲਿਆਂ ਦਾ ਵੀ ਡੋਪ ਟੈਸਟ ਹੋ ਸਕੇ ਕਿਉਂਕਿ ਇਸਦੇ ਨਾਲ ਉਹ ਸ਼ਰਾਬੀ, ਹਥਿਆਰੀ ਗਾਣਿਆਂ ਨੂੰ ਨਹੀਂ ਗਾਉਣਗੇ, ਜਿਸ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਦੇ ਵੱਲ ਆਕਰਸ਼ਿਤ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਡੋਪ ਟੈਸਟ ਦੇ ਇਸ ਫੈਸਲੇ ਦੇ ਨਾਲ ਹਨ ਤੇ ਉਹ ਆਪਣੀ ਕਮਾਈ ‘ਚੋਂ ਦਸ ਹਜ਼ਾਰ ਰੁਪਏ ਮੁੱਖ ਮੰਤਰੀ ਰਿਲੀਫ ਫੰਡ ਨੂੰ ਦੇ ਰਹੇ ਹਨ ਤਾਂ ਜੋ ਪੰਜਾਬ ਸਰਕਾਰ ਵੱਧ-ਚੜ੍ਹ ਕੇ ਨਸ਼ਿਆਂ ਖਿਲਾਫ ਅਵਾਜ਼ ਬੁਲੰਦ ਕਰੇ।