ਫਰਾਂਸ 20 ਸਾਲ ਬਾਅਦ ਫਿਰ ਬਣਿਆ ਫੁੱਟਬਾਲ ਦਾ ਬਾਦਸ਼ਾਹ

ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਦੂਸਰੀ ਵਾਰ ਜਿੱਤਿਆ ਵਿਸ਼ਵ ਕੱਪ ਖ਼ਿਤਾਬ

ਮਾਸਕੋ (ਏਜੰਸੀ)। ਫਰਾਂਸ ਨੇ ਆਸਾਂ ਦੇ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੀ ਵਾਰ ਫਾਈਨਲ ਖੇਡ ਰਹੇ ਕ੍ਰੋਏਸ਼ੀਆ ਨੂੰ ਐਤਵਾਰ ਨੂੰ 4-2 ਨਾਲ ਹਰਾ ਕੇ 20 ਸਾਲ ਬਾਅਦ 21ਵੇਂ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਫਰਾਂਸ ਨੇ 1998 ‘ਚ ਆਪਣੀ ਮੇਜ਼ਬਾਨੀ ‘ਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ ਅਤੇ ਉਸ ਕਾਮਯਾਬੀ ਤੋਂ 20 ਸਾਲ ਬਾਅਦ ਉਸਨੇ ਫਿਰ ਵਿਸ਼ਵ ਚੈਂਪਿਅਨ ਬਣਨ ਦਾ ਮਾਣ ਹਾਸਲ ਕਰ ਲਿਆ ਇਸ ਹਾਰ ਦੇ ਨਾਲ ਕ੍ਰੋਏਸ਼ੀਆ ਦਾ ਆਪਣੇ ਪਹਿਲੇ ਫਾਈਨਲ ‘ਚ ਜਿੱਤ ਦਾ ਇਤਿਹਾਸ ਬਣਾਉਣ ਦਾ ਸੁਪਨਾ ਟੁੱਟ ਗਿਆ ਕ੍ਰੋਏਸ਼ੀਆ ਨੂੰ ਆਤਮਘਾਤੀ ਗੋਲ ਕਰਨ ਦਾ ਨੁਕਸਾਨ ਉਠਾਉਣਾ ਪਿਆ ਫਰਾਂਸ ਦਾ ਇਹ ਦੂਸਰਾ ਖ਼ਿਤਾਬ ਹੈ ਅਤੇ ਇਸ ਦੇ ਨਾਲ ਹੀ ਉਹ ਦੋ ਵਾਰ ਵਿਸ਼ਵ ਖ਼ਿਤਾਬ ਜਿੱਤਣ ਵਾਲੇ ਅਰਜਨਟੀਨਾ ਅਤੇ ਉਰੁਗੁਵੇ ਦੀ ਸ਼੍ਰੇਣੀ ‘ਚ ਆ ਗਿਆ ਹੈ। (Sports News)

ਕ੍ਰੇਏਸ਼ੀਆ ਦਾ ਆਤਮਘਾਤੀ ਗੋਲ ਪਾ ਗਿਆ ਫ਼ਰਕ | Sports News

ਸਿਰਫ਼ 40 ਲੱਖ ਦੀ ਆਬਾਦੀ ਵਾਲੇ ਕ੍ਰੋਏਸ਼ੀਆ ਨੇ ਆਪਣੀ ਕਾਬਲੀਅਤ ਨੂੰ ਸਾਬਤ ਕਰਕੇ ਵੱਡੇ ਵੱਡਿਆਂ ਨੂੰ ਫੁੱਟਬਾਲ ਵਿਸ਼ਵ ਕੱਪ’ਚ ਪਾਣੀ ਪਿਆ ਪਰ ਫਰਾਂਸ ਦੇ ਜ਼ਾਂਬਾਜ਼ਾਂ ਅੱਗੇ ਉਸਦੀ ਇੱਕ ਨਾ ਚੱਲੀ ਕ੍ਰੋਏਸ਼ੀਆ ਨੇ ਜੇਕਰ 18ਵੇਂ ਮਿੰਟ ‘ਚ ਆਤਮਘਾਤੀ ਗੋਲ ਨਾ ਕੀਤਾ ਹੁੰਦਾ ਤਾਂ ਫਾਈਨਲ ਦੀ ਕਹਾਣੀ ਕੁਝ ਹੋਰ ਹੋ ਸਕਦੀ ਸੀ ਕ੍ਰੋਏਸ਼ੀਆ ਦੇ ਆਤਮਘਾਤੀ ਗੋਲ ਨੇ ਫਰਾਂਸ ਨੂੰ ਵਾਧਾ ਦੇ ਦਿੱਤਾ ਜਿਸ ਨੂੰ ਫਿਰ ਉਹ ਮਜ਼ਬੂਤ ਕਰਦਾ ਗਿਆ ਫਰਾਂਸ ਨੇ 65ਵੇਂ ਮਿੰਟ 4-1 ਦਾ ਵਾਧਾ ਬਣਾਉਣ ਤੋਂ ਬਾਅਦ ਲਗਭੱਗ ਖ਼ਿਤਾਬ ‘ਤੇ ਕਬਜ਼ਾ ਪੱਕਾ ਕਰ ਲਿਆ ਕ੍ਰੋਏਸ਼ੀਆ ਨੇ 69ਵੇਂ ਮਿੰਟ ‘ਚ ਆਪਣਾ ਦੂਸਰਾ ਗੋਲ ਕੀਤਾ ਪਰ ਇਸ ਤੋਂ ਬਾਅਦ ਉਸਦੇ ਖਿਡਾਰੀ ਫਰਾਂਸ ਦੀ ਮਜ਼ਬੂਤ ਰੱਖਿਆ ਕਤਾਰ’ਚ ਸੰਨ੍ਹ ਨਹੀਂ ਲਾ ਸਕੇ ਮੈਚ ਜਿੱਤਦੇ ਹੀ ਫਰਾਂਸ ਦੇ ਖਿਡਾਰੀਆਂ ਨੇ ਪੂਰੇ ਸਟੈਡੀਅਮ ਦਾ ਚੱਕਰ ਲਗਾਇਆ ਅਤੇ 80 ਹਜ਼ਾਰ ਦਰਸ਼ਕਾਂ ਦਾ ਧੰਨਵਾਦ ਕੀਤਾ। (Sports News)

ਵਿਸ਼ਵ ਕੱਪ ਫਾਈਨਲ ਦੇ ਇਤਿਹਾਸ ਦਾ ਪਹਿਲਾ ਆਤਮਘਾਤੀ ਗੋਲ | Sports News

ਆਪਣਾ ਤੀਸਰਾ ਵਿਸ਼ਵ ਕੱਪ ਫਾਈਨਲ ਖੇਡ ਰਹੇ ਫਰਾਂਸ ਨੂੰ ਸ਼ੁਰੂ ‘ਚ ਕ੍ਰੋਏਸ਼ੀਆ ਦੇ ਹਮਲੇ ਦੇ ਸਾਹਮਣੇ ਪਸੀਨਾ ਵਹਾਉਣਾ ਪਿਆ ਪਰ ਉਹ ਖੁਸ਼ ਕਿਸਮਤ ਰਹੇ ਕਿ 18ਵੇਂ ਮਿੰਟ ‘ਚ ਅੰਟੋਇਨ ਗ੍ਰਿਜ਼ਮੈਨ ਦੀ ਫ੍ਰੀ ਕਿੱਕ ‘ਤੇ ਕ੍ਰੋਏਸ਼ੀਆ ਦੇ ਸਟਰਾਈਕਰ ਮਾਂਜੁਸਿਚ ਆਪਣੇ ਹੀ ਗੋਲ ‘ਚ ਹੈਡਰ ਮਾਰ ਬੈਠੇ ਇਹ ਵਿਸ਼ਵ ਕੱਪ ਫਾਈਨਲ ‘ਚ ਪਹਿਲਾ ਆਤਮਘਾਤੀ ਗੋਲ ਸੀ  ਇਵਾਨ ਪੇਰਿਸਿਚ ਨੇ 28ਵੇਂ ਮਿੰਟ ‘ਚ ਸ਼ਕਤੀਸ਼ਾਲੀ ਸ਼ਾਂੱਟ ਨਾਲ ਕ੍ਰੋਏਸ਼ੀਆ ਨੂੰ ਬਰਾਬਰੀ ਕਰਵਾਈ ਪਰ ਪੇਰਿਸਿਚ ਫਿਰ ਹੈਂਡਬਾਲ ਕਰ ਬੈਠੇ ਜਿਸ ‘ਤੇ ਵੀਡੀਓ ਰੈਫਰਲ ਤੋਂ ਬਾਅਦ ਫਰਾਂਸ ਨੂੰ 38ਵੇਂ ਮਿੰਟ ‘ਚ ਪੈਨਲਟੀ ਮਿਲ ਗਈ ਜਿਸ ‘ਤੇ ਗ੍ਰਿਜ਼ਮੈਨ ਨੇ ਗੋਲ ਕਰਨ ‘ਚ ਕੋਈ ਗਲਤੀ ਨਹੀਂ ਕੀਤੀ ਤੇ ਫਰਾਂਸ ਅੱਗੇ ਹੋ ਗਿਆ। (Sports News)

ਨਿਰਧਾਰਤ 90 ਮਿੰਟ ‘ਚ ਸਮੇਂ ‘ਚ ਸਭ ਤੋਂ ਜ਼ਿਆਦਾ ਸਕੋਰ ਵਾਲਾ ਇਤਿਹਾਸਕ ਫਾਈਨਲ ਬਣਿਆ | Sports News

ਕ੍ਰੋਏਸ਼ੀਆ ਨੇ ਇੱਕ ਘੰਟੇ ਤੱਕ ਸਖ਼ਤ ਸੰਘਰਸ਼ ਕੀਤਾ ਪਰ ਪਿਛਲੇ ਤਿੰਨ ਮੈਚ ਵਾਧੂ ਸਮੇਂ ਤੱਕ ਖੇਡਣ ਕਾਰਨ ਜਿਵੇਂ ਉਸਦੇ ਖਿਡਾਰੀਆਂ ਦੀ ਊਰਜਾ ਸਮਾਪਤ ਹੋ ਗਈ ਪਾਲ ਪੋਗਬਾ ਨੇ 59ਵੇਂ ਮਿੰਟ ‘ਚ ਅਤੇ ਕਿਲਿਅਨ ਮਬਾਪੇ ਨੇ 65ਵੇਂ ਮਿੰਟ ‘ਚ ਗੋਲ ਕਰਕੇ ਫਰਾਂਸ ਨੂੰ 4-1 ਨਾਲ ਅੱਗੇ ਕੀਤਾ ਜਿਸ ਦੇ ਨਾ ਹੀ ਕ੍ਰੋਏਸ਼ੀਆ ਦਾ ਬਚਿਆ ਖ਼ੁਚਿਆ ਸੰਘਰਸ਼ ਕਰਨ ਦਾ ਦਮ ਵੀ ਖ਼ਤਮ ਹੋ ਗਿਆ ਮਾਂਜੁਸਿਚ ਨੇ 69ਵੇਂ ਮਿੰਟ ‘ਚ ਫਰਾਂਸ ਦੇ ਗੋਲਕੀਪਰ ਹਿਊਗੋ ਲੋਰਿਸ ਦੀ ਗਲਤੀ ਦਾ ਫ਼ਾਇਦਾ ਉਠਾਉਂੈਦੇ ਹੋਏ।

ਟੀਮ ਦਾ ਦੂਸਰਾ ਗੋਲ ਕੀਤਾ ਅਤੇ ਆਪਣੇ ਆਤਮਘਾਤੀ ਗੋਲ ਦੀ ਕੁਝ ਹੱਦ ਤੱਕ ਭਰਪਾਈ ਕੀਤੀ ਪਰ ਕਾਫੀ ਦੇਰ ਹੋ ਚੁੱਕੀ ਸੀ ਆਖ਼ਰੀ ਸੀਟੀ ਵੱਜਦਿਆਂ ਹੀ ਇਹ ਫਾਈਨਲ ਪਿਛਲੇ 60 ਸਾਲਾਂ ‘ਚ ਨਿਰਧਾਰਤ 90 ਮਿੰਟ ਦੇ ਸਮੇਂ ‘ਚ ਸਭ ਤੋਂ ਜ਼ਿਆਦਾ ਸਕੋਰ ਵਾਲਾ ਫਾਈਨਲ ਬਣ ਗਿਆ  ਕ੍ਰੋਏਸ਼ੀਆ ਦੀ ਟੀਮ ਬੇਸ਼ੱਕ ਖ਼ਿਤਾਬ ਨਹੀਂ ਜਿੱਤ ਸਕੀ ਪਰ ਉਸਦੇ ਖਿਡਾਰੀ ਇੱਕ ਜੇਤੂ ਵਾਂਗ ਮਾਣ ਨਾਲ ਸਿਰ ਉੱਚਾ ਕਰਕੇ ਦੇਸ਼ ਪਰਤਣਗੇ। ਕੇ੍ਸ਼ੀਆ ਦੇ ਕਪਤਾਨ ਲੂਕਾ ਮੋਡਿਕ ਨੂੰ ਗੋਲਡਨ ਬਾੱਲ ਦਾ ਅਵਾਰਡ ਮਿਲਿਆ।