12 ਜੂਨ ਨੂੰ ਰੂਹਾਨੀਅਤ ਨਾਲ ਮਹਿਕੇਗਾ ਕਾਂਗੜਾ

name chrcha

ਨਾਮ ਚਰਚਾ ਨੂੰ ਲੈ ਕੇ ਤਿਆਰੀਆਂ ਸ਼ੁਰੂ, ਸਾਧ-ਸੰਗਤ ’ਚ ਭਾਰੀ ਉਤਸ਼ਾਹ

(ਸੱਚ ਕਹੂੰ ਨਿਊਜ਼) ਕਾਂਗੜਾ। ਹਿਮਾਚਲ ਪ੍ਰਦੇਸ਼ ਦੀ ਸੂਬਾ ਪੱਧਰੀ ਨਾਮ ਚਰਚਾ ਐਤਵਾਰ 12 ਜੂਨ ਨੂੰ ਨਜ਼ਦੀਕ ਡੀਏਵੀ ਕਾਲਜ ਦੇ ਨੇੜੇ ਨਗਰਪਾਲਿਕਾ ਗਰਾਊਂਡ, ਕਾਂਗੜਾ ’ਚ ਹੋਵੇਗੀ। ਨਾਮ ਚਰਚਾ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਹੈ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਾਨਵਤਾ ਭਲਾਈ ਦੇ 139 ਕਾਰਜਾਂ ਨੂੰ ਹੋਰ ਰਫ਼ਤਾਰ ਦਿੱਤੀ ਜਾਵੇਗੀ। ਨਾਮ ਚਰਚਾ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

ਮਾਨਵਤਾ ਭਲਾਈ ਦੇ 139 ਕਾਰਜਾਂ ਨੂੰ ਦਿੱਤੀ ਜਾਵੇਗੀ ਰਫ਼ਤਾਰ

ਜ਼ਿੰਮੇਵਾਰ ਸੇਵਾਦਾਰਾਂ ਨੇ ਕਿਹਾ ਕਿ ਸਾਧ-ਸੰਗਤ ਦੀ ਖੁਸ਼ੀ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਾਮ ਚਰਚਾ ਦੀਆਂ ਤਿਆਰੀਆਂ ਨੂੰ ਲੈ ਕੇ ਸੇਵਾਦਾਰ ਜੁਟ ਗਏ ਹਨ। ਸਾਧ-ਸੰਗਤ ਦੀ ਸਹੂਲਤ ਲਈ ਸੇਵਾਦਾਰਾਂ ਦੀ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ।
ਜਿਕਰਯੋਗ ਹੈ ਕਿ ਹਿਮਾਚਲ ਦੀ ਸਾਧ-ਸੰਗਤ ਹਰ ਐਤਵਾਰ ਨੂੰ ਸੂਬੇ ’ਚ ਵਿਸ਼ਾਲ ਨਾਮ ਚਰਚਾ ਦਾ ਆਯੋਜਨ ਕਰਕੇ ਰਾਮ-ਨਾਮ ਦਾ ਗੁਣਗਾਨ ਕਰ ਰਹੀ ਹੈ ਤੇ ਸਤਿਗੁਰੂ ਜੀ ਦੀਆਂ ਰਹਿਮਤਾਂ ਨੂੰ ਲੁੱਟ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ