ਕਮਲਨਾਥ ਦਾ ਮੋਦੀ ‘ਤੇ ਸ਼ਬਦੀ ਹਮਲਾ

Kamal Nath's assault on Modi

ਕਮਲਨਾਥ ਦਾ ਮੋਦੀ ‘ਤੇ ਸ਼ਬਦੀ ਹਮਲਾ

ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਦਲੇ ਹੋਏ ਅੱਜ ਕਿਹਾ ਕਿ ਉਨ੍ਹਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਮਰਹੂਮ ਅਟਲ ਬਿਹਾਰੀ ਬਾਜਪਈ ਤੋਂ ਇਨਾਵਾ ਸੀਨੀਅਰ ਭਾਜਪਾ ਨੇਤਾ ਲਾਲਕ੍ਰਿਸ਼ਨ ਅਡਵਾਨੀ ਅਤੇ ਸ੍ਰੀ ਮੁਰਲੀ ਮਨੋਹਰ ਜੋਸ਼ੀ ਵਰਗੇ ਨੇਤਾਵਾਂ ਨੂੰ ਉਨ੍ਹਾਂ ਨੇ ਭੁਲਾ ਕਿਉਂ ਦਿੱਤਾ ਹੈ ਜਾਂ ਘਰ ਬਿਠਾ ਦਿੱਤਾ ਹੈ। ਸ੍ਰੀ ਕਮਲਨਾਥ ਨੇ ਟਵੀਟ ਦੇ ਜ਼ਰੀਏ ਕਿਹਾ ਕਿ ਸਾਡੀ ਪਾਰਟੀ ਅੱਜ ਵੀ ਸਾਰੇ ਵਿੱਛੜੇ ਤੇ ਸੀਨੀਅਰ ਨੇਤਾਵਾਂ ਦਾ ਸਨਮਾਨ ਕਰਦੀ ਹੈ, ਅਸੀਂ ਉਨ੍ਹਾਂ ਨੂੰ ਕਦੇ ਨਹੀਂ ਭੁਲਾਇਆ ਪਰ ਤੁਸੀਂ (ਸ੍ਰੀ ਮੋਦੀ) ਤਾਂ ਤੁਹਾਡੀ ਪਾਰਟੀ ਨੂੰ ‘ਟੂ ਮੇਨ’ ਪਾਰਟੀ ਬਣਾ ਦਿੱਤਾ ਹੈ।

ਸ੍ਰੀ ਕਮਲਨਾਥ ਨੇ ਸ੍ਰੀ ਮੋਦੀ ਨੂੰ ਸੰਬੋਧਨ ਕਰਦਿਆਂ ਲਿਖਿਆ ਹੈ ਕਿ ਮਰਹੂਮ ਰਾਜੀਵ ਗਾਂਧੀ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ, ਦੇਸ਼ ਦੇ ਵਿਕਾਸ ਤੇ ਤਰੱਕੀ ‘ਚ ਉਨ੍ਹਾਂ ਦਾ ਜ਼ਿਕਰਯੋਗ ਯੋਗਦਾਨ ਹੈ। ਅਸੀਂ ਹਮੇਸ਼ਾ ਉਨ੍ਹਾਂ ਦੇ ਨਾਂਅ ਤੇ ਕੰਮਾਂ ਦੇ ਆਧਾਰ ‘ਤੇ ਹੀ ਚੋਣ ਲੜਦੇ ਹਨ। ਪਰ ਕੀ ਤੁਹਾਡੀ ਪਾਰਟੀ ‘ਚ ਇੱਕ ਵੀ ਅਜਿਹਾ ਨੇਤਾ  ਹੈ, ਜਿਸ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੋਵੇ, ਜਿਸ ਦੇ ਨਾਂਅ ‘ਤੇ ਤੁਹਾਡੀ ਪਾਰਟੀ ਚੋਣ ਲੜ ਸਕਦੀ ਹੋਵੇ। ਅਸਲ ‘ਚ ਹਾਲ ਹੀ ‘ਚ ਸ੍ਰੀ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਲੈ ਕੇ ਬਿਆਨ  ਅਤੇ ਕਾਂਗਰਸ ਨੂੰ ਚੁਣੌਤੀ ਦਿੱਤੀ ਹੈ। ਸ੍ਰੀ ਕਮਲਨਾਥ ਦੇ ਟਵੀਟ ਨੂੰ ਇਸੇ ਆਧਾਰ ‘ਤੇ ਦੇਖਿਆ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।