Naamcharcha : ਕੈਥਲ ‘ਚ ਡੇਰਾ ਸੱਚਾ ਸੌਦਾ ਦੀ ਵਿਸ਼ਾਲ ਰੂਹਾਨੀ ਨਾਮ ਚਰਚਾ ਸਮਾਪਤ
- ਗਰੀਬ ਲੋੜਵੰਦ ਬੱਚਿਆਂ ਨੂੰ ਵੰਡੇ ਗਰਮ ਕੱਪੜੇ
- ਸਾਧ-ਸੰਗਤ ਨੇ ਪਹਿਲਾਂ ਨਾਲੋਂ ਜਿਆਦਾ ਜੋਸ਼ ਦੇ ਨਾਲ 147 ਮਾਨਵਤਾ ਭਲਾਈ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੰਕਲਪ ਦੁਹਰਾਇਆ
- ਚੇਅਰਪਰਸਨ ਸੁਰਭੀ ਗਰਗ ਨੇ ਡੈਪਥ ਮੁਹਿੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਹਿਲੀ ਸੰਸਥਾ ਹੈ ਜੋ ਕਿ ਨਸ਼ਾ ਮੁਕਤੀ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾ ਰਹੀ ਹੈ
ਕੈਥਲ (ਸੁਨੀਲ ਵਰਮਾ)। ਸ਼ਹਿਰ ਦੇ ਸੈਕਟਰ 18 ਸਥਿਤ ਹੁੱਡਾ ਗਰਾਊਂਡ, ਨੇੜੇ ਸਿਵਿਲ ਹਸਪਤਾਲ ’ਚ ਵੀਰਵਾਰ ਨੂੰ ਡੇਰਾ ਸੱਚਾ ਸੌਦਾ ਵੱਲੋਂ ਕੈਥਲ ਜੋਨ ਦੀ ਵਿਸ਼ਾਲ ਰੂਹਾਨੀ ਨਾਮ ਚਰਚਾ (Naamcharcha) ਕੀਤੀ ਗਈ, ਜਿਸ ’ਚ ਕੈਥਲ ਸਮੇਤ ਆਸ-ਪਾਸ ਦੇ ਬਲਾਕਾਂ ਦੀ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਹਿੱਸਾ ਲਿਆ। ਨਾਮ ਚਰਚਾ ’ਚ ਸਾਧ-ਸੰਗਤ ਦੇ ਜੋਸ਼, ਜਨੂਨ, ਦ੍ਰਿੜ ਵਿਸਵਾਸ਼ ਦੇ ਅੱਗੇ ਕਰੀਬ 12 ਵਜੇ ਤੱਕ ਨਾਮ ਚਰਚਾ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਗਿਆ ਅਤੇ ਨਾਮ ਚਰਚਾ ਦੀ ਸਮਾਪਤੀ ਤੱਕ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਰਿਹਾ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਥਾਨਕ ਸਾਧ-ਸੰਗਤ ਵੱਲੋਂ 147 ਮਾਨਵਤਾ ਭਲਾਈ ਕਾਰਜਾਂ ਨੂੰ ਗਤੀ ਦਿੱਤੀ ਗਈ। ਇਸ ਦੌਰਾਨ ਨਗਰ ਪ੍ਰੀਸ਼ਦ ਦੀ ਚੇਅਰਪਰਸਨ ਸੁਰਭੀ ਗਰਗ ਨੇ ਸ਼ਿਰਕਤ ਕੀਤੀ ਤੇ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 147 ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਚੇਅਰਪਰਸਨ ਸੁਰਭੀ ਗਰਗ ਨੇ ਸਥਾਨਕ ਸਾਧ-ਸੰਗਤ ਵੱਲੋਂ ਸਰਦੀ ਦੇ ਮੌਸਮ ਦੇ ਮੱਦੇਨਜ਼ਰ ਲੋੜਵੰਦ ਗਰੀਬ ਬੱਚਿਆਂ ਨੂੰ ਗਰਮ ਕੱਪਡ਼ੇ ਵੰਡ ਕੇ ਕਾਰਜ ਜੀ ਸ਼ੁਰੂਆਤ ਕੀਤੀ।
ਪੰਡਾਲ ’ਚ ਲਗਾਈ ਪੰਜ ਵੱਡੀਆਂ ਸਕਰੀਨਾਂ
ਨਾਮ ਚਰਚਾ ਪੰਡਾਲ ਨੂੰ ਪੂਜਨੀਕ ਗੁਰੂ ਜੀ ਦੇ ਸੁੰਦਰ ਸਵਰੂਪਾਂ, ਹੋਰ਼ਡਿੰਗ ਨਾਲ ਮਨਮੋਹਕ ਤਰੀਕੇ ਨਾਲ ਸਜਾਇਆ ਗਿਆ। ਸਵੇਰੇ 11 ਵਜੇ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਇਲਾਹੀ ਨਾਅਰਾ ਲਗਾ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਬਾਅਦ ਕਵੀਰਜਾ ਵੀਰਾਂ ਨੇ ਸੁੰਦਰ-ਸੁੰਦਰ ਭਜਨ ਬੋਲ ਕੇ ਸਾਧ-ਸੰਗਤ ਨੂੰ ਨਿਹਾਲ ਕੀਤਾ। ਨਾਮ ਚਰਚਾ ਦੌਰਾਨ ਅਨੇਕ ਡੇਰਾ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਦਿਆਂ ਉਨ੍ਹਾਂ ਦਾ ਜੀਵਨ ’ਚ ਆਏ ਬਦਲਾਅ ਤੇ ਆਪਣੇ ਨਾਲ ਹੋਏ ਚਮਤਕਾਰ ਸਾਧ-ਸੰਗਤ ਦੇ ਨਾਲ ਸਾਂਝਾ ਕਰਦਿਆਂ ਸਤਿਗੁਰੂ ’ਤੇ ਦ੍ਰਿੜ ਵਿਸ਼ਵਾਸ ਬਣਾਏ ਰੱਖਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਪੰਡਾਲ ’ਚ ਲਗਾਈ ਪੰਜ ਵੱਡੀਆਂ ਸਕਰੀਨਾਂ ਰਾਹੀਂ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰ਼ਡਿਡ ਅਨਮੋਲ ਬਚਨਾਂ ਨੂੰ ਸਰਵਣ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ