ਕੈਥਲ ਪਹਿਲੇ, ਧੁਰਾਲਾ ਦੂਜੇ ਤੇ ਸਰਸਾ ਤੀਜੇ ਨੰਬਰ ‘ਤੇ

Kaithal First, Dhurla II, Sarsa Number Three

ਟੈਨ ‘ਚ ਰਹੇ ਹਰਿਆਣਾ-ਪੰਜਾਬ ਦੇ 5-5 ਬਲਾਕ

448 ਬਲਾਕਾਂ ਦੇ 187124 ਸੇਵਾਦਾਰਾਂ ਨੇ 1446205 ਘੰਟੇ ਕੀਤਾ ਸਿਮਰਨ

ਸਰਸਾ, ਸੱਚ ਕਹੂੰ ਨਿਊਜ਼

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਫਿਰ ਟਾਪ ਥ੍ਰੀ ‘ਚ ਆਉਣ ਵਾਲੇ ਸਾਰੇ ਬਲਾਕ ਹਰਿਆਣਾ ਦੇ ਹਨ। ਕੈਥਲ ਬਲਾਕ ਨੇ ਜਿੱਥੇ ਭਾਰਤ ‘ਚ ਨੰਬਰ ਇੱਕ ‘ਤੇ ਰਹਿਣ ਦੀ ਪ੍ਰਾਪਤੀ ਨੂੰ ਬਰਕਰਾਰ ਰੱਖਿਆ। ਉੱਥੇ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਤਹਿਤ ਬਲਾਕ ਧੁਰਾਲਾ ਨੇ ਦੂਜਾ ਤਾਂ ਬਲਾਕ ਸਰਸਾ ਨੇ ਤੀਜਾ ਸਥਾਨ ਹਾਸਲ ਕੀਤਾ।   ਟਾਪ ਟੈੱਨ ਦੀ ਜੇਕਰ ਗੱਲ ਕਰੀਏ ਤਾਂ ਪਹਿਲਾਂ ਵਾਂਗ ਹਰਿਆਣਾ ਤੇ ਪੰਜਾਬ ਦੇ 5-5 ਬਲਾਕਾਂ ਨੇ ਟਾਪ ਟੈੱਨ ‘ਚ ਜਗ੍ਹਾ ਬਣਾਈ ਹੈ।

ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 448 ਬਲਾਕਾਂ ਦੇ 187124 ਸੇਵਾਦਾਰਾਂ ਨੇ 1446205 ਘੰਟੇ ਸਿਮਰਨ ਕੀਤਾ। ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 9987 ਸੇਵਾਦਾਰਾਂ ਨੇ 112202 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ, ਬਲਾਕ ਧੁਰਾਲਾ ਦੇ 2563 ਸੇਵਾਦਾਰਾਂ ਨੇ 67175 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਬਲਾਕ ਸਰਸਾ ਦੇ 9361 ਸੇਵਾਦਾਰਾਂ ਨੇ 63028 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ।

ਇਸ ਵਾਰ ਦੇ ਸਿਮਰਨ ਪ੍ਰੇਮ ਮੁਕਾਬਲੇ ‘ਚ ਵੱਖ-ਵੱਖ ਸੂਬਿਆਂ ‘ਚ ਪੰਜਾਬ ‘ਚ ਬਲਾਕ ਮੋਗਾ ਨੇ ਪਹਿਲਾ ਸਥਾਨ ਹਾਸਲ ਕੀਤਾ, ਰਾਜਸਥਾਨ ‘ਚ ਬਲਾਕ ਕੇਸਰੀ ਸਿੰਘਪੁਰ, ਉੱਤਰ ਪ੍ਰਦੇਸ਼ ‘ਚ ਅਲੀਗੜ੍ਹ ਸ਼ਹਿਰ, ਹਿਮਾਚਲ ਪ੍ਰਦੇਸ਼ ‘ਚ ਜਵਾਲਾ ਜੀ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰਾਖੰਡ ‘ਚ ਬਲਾਕ ਵਿਕਾਸਨਗਰ, ਛੱਤੀਸਗੜ੍ਹ ‘ਚ ਬੈਂਕੁੰਠਪੁਰ ਤੇ ਵਿਦੇਸ਼ਾਂ ‘ਚ ਅਸਟਰੇਲੀਆ ਦੇ ਮੈਲਬੌਰਨ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਮੈਲਬੌਰਨ, ਕਤਰ, ਨਿਊਜ਼ੀਲੈਂਡ, ਦੁਬਈ, ਕੁਵੈਤ, ਇੰਗਲੈਂਡ, ਸਿਪਰਸ, ਕੈਨਬੇਰਾ, ਬਿਜਿੰਗ, ਸਿੰਗਾਪੁਰ, ਕੈਨੇਡਾ, ਨੇਪਾਲ, ਬ੍ਰਿਸਬੇਨ, ਅਸਟਰੇਲੀਆ ‘ਚ 244 ਸੇਵਾਦਾਰਾਂ ਨੇ 1840 ਘੰਟੇ ਤੱਕ ਸਿਮਰਨ ਕੀਤਾ।

ਪੂਰੇ ਭਾਰਤ ‘ਚ ਟਾੱਪ ਟੈਨ ਬਲਾਕ

ਸੂਬੇ                      ਬਲਾਕ                     ਮੈਂਬਰ                   ਸਿਮਰਨ

ਹਰਿਆਣਾ             ਕੈਥਲ                      9987                   112202
ਹਰਿਆਣਾ             ਧੁਰਾਲਾ                    2563                  67175
ਹਰਿਆਣਾ             ਸਰਸਾ                     9361                   63028
ਪੰਜਾਬ                  ਮੋਗਾ                        3038                  36044
ਪੰਜਾਬ                  ਬਠੋਈ-ਡਕਾਲਾ         4366                  32776
ਪੰਜਾਬ                  ਭਵਾਨੀਗੜ੍ਹ              1510                   27788
ਹਰਿਆਣਾ             ਕਲਿਆਣਨਗਰਧ     3050                 26307
ਪੰਜਾਬ                  ਬਲਬੇੜਾ                  3700                 26010
ਹਰਿਆਣਾ             ਕੰਬੋਪੁਰਾ                  1500                  19950
ਪੰਜਾਬ                  ਮਹਿਲਾ ਚੌਂਕ             5256                 18098

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।