ਏਸ਼ੀਆਡ ਂਚ ਭਾਰਤ ਦਾ 67ਸਾਲਾਂ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ

ਜਕਾਰਤਾ, 1 ਸਤੰਬਰ

ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ‘ਚ ਮੁਕਾਬਲਿਆਂ ਦੇ ਆਖ਼ਰੀ ਦਿਨ ਸ਼ਨਿੱਚਰਵਾਰ ਨੂੰ ਮੁੱਕੇਬਾਜ਼ ਅਮਿਤ ਪੰਘਲ ਅਤੇ ਬ੍ਰਿਜ ਜੋੜੀ ਦੇ ਸੋਨ, ਮਹਿਲਾ ਸਕਵਾੱਸ਼ ਟੀਮ ਦੇ ਚਾਂਦੀ ਤਗਮੇ ਅਤੇ ਪੁਰਸ਼ ਹਾੱਕੀ ਟੀਮ ਦੇ ਕਾਂਸੀ ਤਗਮੇ ਨਾਲ ਏਸ਼ੀਆਈ ਖੇਡਾਂ ਦੇ 67 ਸਾਲਾਂ ਦੇ ਇਤਿਹਾਸ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਦਿਖਾਇਆ
ਭਾਰਤ ਨੇ 1951 ‘ਚ ਨਵੀਂ ਦਿੱਲੀ ‘ਚ ਆਪਣੀ ਮੇਜ਼ਬਾਨੀ ‘ਚ ਹੋਈਆਂ ਪਹਿਲੀਆਂ ਏਸ਼ੀਆਈ ਖੇਡਾਂ ‘ਚ 15 ਸੋਨ, 16 ਚਾਂਦੀ ਅਤੇ 20 ਕਾਂਸੀ ਤਗਮਿਆਂ ਸਮੇਤ 51 ਤਗਮੇ ਜਿੱਤੇ ਸਨ ਜੋ ਇਹਨਾਂ ਖੇਡਾਂ ਤੋਂ ਪਹਿਲਾਂ ਤੱਕ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ ਭਾਰਤ ਨੇ ਜਕਾਰਤਾ-ਪਾਲੇਮਬੰਗ ‘ਚ 15 ਸੋਨ, 24 ਚਾਂਦੀ ਅਤੇ 30 ਕਾਂਸੀ ਸਮੇਤ ਕੁੱਲ 69 ਤਗਮੇ ਜਿੱਤ ਕੇ 67 ਸਾਲ ਪਹਿਲਾਂ ਦੇ ਨਵੀਂ ਦਿੱਲੀ ਦੇ ਪ੍ਰਦਰਸ਼ਨ ਨੂੰ ਪਿੱਛੇ ਛੱਡ ਦਿੱਤਾ ਹਾਲਾਂਕਿ ਉਹ ਤਗਮਾ ਸੂਚੀ ‘ਚ ਅੱਠਵੇਂ ਸਥਾਨ ‘ਤੇ ਹੀ ਰਹਿ ਗਿਆ
ਇੰਡੋਨੇਸ਼ੀਆ ਦਾ ਜਕਾਰਤਾ ਭਾਰਤ ਲਈ ਇੱਕ ਵਾਰ ਫਿਰ ਕਿਸਮਤ ਵਾਲਾ ਸਾਬਤ ਹੋਇਆ ਜਕਾਰਤਾ ‘ਚ 1962 ‘ਚ ਹੋਈਆਂ ਏਸ਼ੀਆਈ ਖੇਡਾਂ ‘ਚ ਭਾਰਤ ਨੇ 12 ਸੋਨ, 13 ਚਾਂਦੀ ਅਤੇ 27 ਕਾਂਸੀ ਤਗਮਿਆਂ ਸਮੇਤ ਕੁੱਲ 52 ਤਗਮੇ ਜਿੱਤੇ ਸਨ
ਭਾਰਤੀ ਦਲ ਦੀ ਇਸ ਸਫ਼ਲਤਾ ‘ਚ ਮੁੱਖ ਭੂਮਿਕਾ ਅਥਲੈਟਿਕਸ ਦਲ ਦੀ ਰਹੀ ਜਿਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੱਤ ਸੋਨ, 10 ਚਾਂਦੀ ਅਤੇ ਦੋ ਕਾਂਸੀ ਤਗਮਿਆਂ ਸਮੇਤ ਕੁੱਲ 19 ਤਗਮੇ ਜਿੱਤੇ ਹਾਲਾਂਕਿ ਏਸ਼ੀਆਈ ਖੇਡਾਂ ‘ਚ ਕਬੱਡੀ ‘ਚ ਕੁੱਲ 9 ਸੋਨ ਤਗਮੇ ਜਿੱਤਣ ਵਾਲੇ ਭਾਰਤ ਨੇ ਪਹਿਲੀ ਵਾਰ ਆਪਣੇ ਖ਼ਿਤਾਬ ਗੁਆਏ ਜਦੋਂਕਿ ਹਾੱਕੀ ‘ਚ ਵੀ ਟੀਮ ਨੂੰ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਪਰ ਮਹਿਲਾ ਟੀਮ ਨੇ ਹਾੱਕੀ ‘ਚ 20 ਸਾਲ ਬਾਅਦ ਫਾਈਨਲ ‘ਚ ਜਗ੍ਹਾ ਬਣਾ ਕੇ ਚਾਂਦੀ ਤਗਮਾ ਜਿੱਤਿਆ ਕੁਰਾਸ਼, ਟੇਬਲ ਟੈਨਿਸ, ਸੇਪਕਟਕਰਾ ਅਤੇ ਬ੍ਰਿਜ਼ ‘ਚ ਭਾਰਤ ਨੂੰ ਪਹਿਲੀ ਵਾਰ ਤਗਮੇ ਹਾਸਲ ਹੋਏ

ਚੀਨ       131      91     65    287
ਜਾਪਾਨ    73       54     74   201
ਕੋਰੀਆ   48       57     68   173
ਇੰਡੋਨੇਸ਼ੀਆ 31   24     43    98
ਉਜ਼ਬੇਕਿਸਤਾਨ 21 24  43    98
ਇਰਾਨ      20    20    22     62
ਚੀਨੀ ਤਾਈਪੇ 17 19    31      67
ਭਾਰਤ      15     24     30   69
ਕਜ਼ਾਖਿਸਤਾਨ15   17   44   76
ਡੀਪੀ ਕੋਰੀਆ12  12    15    37

 

ਓਲੰਪਿਕ ਚੈਂਪੀਅਨ ਨੂੰ ਹਰਾਉਣਾ ਸੁਪਨਾ ਸੱਚ ਹੋਣ ਜਿਹਾ: ਅਮਿਤ


ਸੋਨ ਤਗਮਾ ਜਿੱਤਣ ਤੋਂ ਬਾਅਦ ਅਮਿਤ ਨੇ ਕਿਹਾ ਕਿ ਮੈਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਓਲੰਪਿਕ ਚੈਂਪੀਅਨ ਨੂੰ ਏਸ਼ੀਆਈ ਖੇਡਾਂ ਦੇ ਫਾਈਨਲ ‘ਚ ਹਰਾਉਣਾ ਸੁਪਨਾ ਪੂਰਾ ਹੋਣ ਜਿਹਾ ਹੈ 22 ਸਾਲਾ ਅਮਿਤ ਨੇ ਕਿਹਾ ਕਿ ਮੈਂ ਪਿਛਲੇ ਸਾਲ ਹਸਨ ਵਿਰੁੱਧ ਲੜ ਚੁੱਕਾ ਹਾਂ ਮੈਂ ਜਾਣਦਾ ਸੀ ਕਿ ਹਸਨ ਕਾਫ਼ੀ ਹਮਲਾਵਰ ਹੈ ਪਰ ਮੈਂ ਵੀ ਆਪਣੇ ਤਰੀਕੇ ਨਾਲ ਖੇਡਿਆ ਸ਼ੁਰੂਆਤ ‘ਚ ਉਸਨੇ ਰੱਖਿਆਤਮਕ ਸ਼ੈਲੀ ਅਪਨਾਈ ਪਰ ਮੈਂ ਉਸਦੇ ਝਾਂਸੇ ‘ਚ ਨਹੀਂ ਆਇਆ ਮੈਂ ਹਮਲਾਵਰ ਖੇਡ ਦਿਖਾਈ ਅਤੇ ਉਸਨੂੰ ਕੋਈ ਮੌਕਾ ਨਹੀਂ ਦਿੱਤਾ ਅਮਿਤ ਨੇ ਕਿਹਾ ਕਿ ਇਹ ਮੁਸ਼ਕਿਲ ਸੀ ਪਰ ਮੈਂ ਆਪਣੀਆਂ ਪਹਿਲੀਆਂ ਏਸ਼ੀਆਈ ਖੇਡਾਂ ‘ਚ ਸੋਨਾ ਜਿੱਤਣਾ ਚਾਹੁੰਦਾ ਸੀ ਮੈਂ ਜਾਣਦਾ ਸੀ ਕਿ ਮੇਰੇ ਕੋਲ ਸੋਨ ਤਗਮਾ ਜਿੱਤਣ ਦਾ ਇਹ ਸੁਨਹਿਰੀ ਮੌਕਾ ਹੈ

 

ਖੁਸ਼ੀ ‘ਚ ਵਹਿੰਦੇ ਰਹੇ ਹੰਝੂ

ਭਾਰਤੀ ਮੁੱਕੇਬਾਜ਼ੀ ਸੰਘ ਦੇ ਮੁੱਖੀ ਅਜੇ ਸਿੰਘ ਨੇ ਅਮਿਤ ਨੂੰ ਜਦੋਂ ਸੋਨ ਤਗਮਾ ਪਾ ਕੇ ਗਲੇ ਲਗਾਇਆ ਤਾਂ ਅਮਿਤ ਦੀਆਂ ਅੱਖਾਂ ‘ਚ ਹੰਝੂ ਆ ਗਏ ਰਾਸ਼ਟਰੀ ਗੀਤ ਵੱਜਣ ਸਮੇਂ ਵੀ ਅਮਿਤ ਦੀਆਂ ਅੱਖਾਂ ਤੋਂ ਲਗਾਤਾਰ ਹੰਝੂ ਵਹਿੰਦੇ ਰਹੇ

ਭਾਰਤੀ ਮਹਿਲਾ ਸਕਵਾੱਸ਼ ਟੀਮ ਨੂੰ ਚਾਂਦੀ

JAKARTA, SEP 1 (UNI):- Squash finals: Women’s squash team with the silver medal in the 18th Asian Games in Jakarta on Saturday. UNI PHOTO-155U
BY SESHADRI SUKUMAR

ਭਾਰਤੀ ਮਹਿਲਾ ਟੀਮ ਨੂੰ ਸਕਵਾੱਸ਼ ਮੁਕਾਬਲਿਆਂ ਦੇ ਫਾਈਨਲ ‘ਚ ਹਾਂਗਕਾਂਗ ਤੋਂ 0-2 ਨਾਲ ਹਾਰ ਕੇ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਭਾਰਤ ਵੱਲੋਂ ਜੋਸ਼ਨਾ ਚਿਨੱਪਾ ਅਤੇ ਸੁਨੰਨਾ ਕੁਰੁਵਿਲਾ ਨੂੰ ਆਪਣੇ ਮੈਚ ਗੁਆਉਣੇ ਪਏ ਅਤੇ ਇਸ ਦੇ ਨਾਲ ਭਾਰਤ ਦੇ ਹੱਥ ਸੋਨ ਤਗਮਾ ਜਿੱਤਣ ਦਾ ਮੋਕਾ ਨਿਕਲ ਗਿਆ ਭਾਰਤ ਨੇ ਸਕਵਾੱਸ਼ ‘ਚ ਇੱਕ ਚਾਂਦੀ ਅਤੇ ਚਾਰ ਕਾਂਸੀ ਸਮੇਤ ਕੁੱਲ ਪੰਜ ਤਗਮੇ ਜਿੱਤੇ

 

ਮਰਦਾਂ ਨੂੰ ਪੇਅਰ ਬ੍ਰਿਜ਼ ਨੂੰ ‘ਚ ਸੋਨਾ


ਜਕਾਰਤਾ, 1 ਸਤੰਬਰ

ਭਾਰਤ ਦੇ ਪ੍ਰਣਬ ਬਰਧਨ ਅਤੇ ਸ਼ਿਬਾਨਾਥ ਸਰਕਾਰ ਦੀ ਜੋੜੀ ਨੇ 18ਵੀਆਂ ਏਸ਼ੀਆਈ ਖੇਡਾਂ ‘ਚ ਬ੍ਰਿਜ ਮੁਕਾਬਲੇ ਦੇ ਪੁਰਸ਼ ਡਬਲਜ਼ ਵਰਗ ‘ਚ ਸੋਨ ਤਗਮਾ ਦਿਵਾ ਦਿੱਤਾ ਬ੍ਰਿਜ ਦੇ ਇਸ ਖੇਡ ‘ਚ ਮਿਲੇ ਸੋਨ ਦੇ ਨਾਲ ਭਾਰਤ ਨੇ ਏਸ਼ੀਆਈ ਖੇਡਾਂ ‘ਚ ਸਭ ਤੋਂ ਜ਼ਿਆਦਾ 15 ਸੋਨ ਜਿੱਤਣ ਦੇ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਬਰਾਬਰੀ ਕਰ ਲਈ ਹੈ ਭਾਰਤ ਨੇ ਆਖ਼ਰੀ ਵਾਰ 1951 ‘ਚ ਪਹਿਲੀਆਂ ਏਸ਼ੀਆਈ ਖੇਡਾਂ ‘ਚ 15 ਸੋਨ ਤਗਮੇ ਜਿੱਤੇ ਸਨ
60 ਸਾਲਾ ਬਰਧਨ ਅਤੇ 56 ਸਾਲ ਦੇ ਸਰਕਾਰ ਦੀ ਅੱਵਲ ਰੈਂਕ ਟੀਮ ਨੇ ਪੁਰਸ਼ ਡਬਲਜ਼ ਬ੍ਰਿਜ ਈਵੇਂਟ ਦੇ ਸੋਨ ਤਗਮੇ ਦੇ ਮੁਕਾਬਲੇ ‘ਚ ਸਭ ਤੋਂ ਜ਼ਿਆਦਾ 384 ਅੰਕਾਂ ਨਾਲ ਸੋਨ ਆਪਣੇ ਨਾਂਅ ਕੀਤਾ ਜੋ 14ਵੇਂ ਦਿਨ ਮੁੱਕੇਬਾਜ਼ੀ ‘ਚ ਅਮਿਤ ਪੰਘਲ ਤੋਂ ਬਾਅਦ ਭਾਰਤ ਦਾ ਦੂਸਰਾ ਸੋਨ ਤਗਮਾ ਰਿਹਾ ਇਹਨਾਂ ਖੇਡਾਂ ‘ਚ ਤਾਸ਼ ਦੀ ਖੇਡ ‘ਚ ਇਹ ਭਾਰਤ ਦਾ ਕੁੱਲ ਤੀਸਰਾ ਤਗਮਾ ਹੈ ਇਸ ਤੋਂ ਪਹਿਲਾਂ ਪੁਰਸ਼ ਟੀਮ ਅਤੇ ਮਿਕਸਡ ਟੀਮਾਂ ਨੇ ਦੋ ਕਾਂਸੀ ਜਿੱਤੇ ਹਨ
ਇਸ ਈਵੇਂਟ ਦਾ ਚਾਂਦੀ ਤਗਮਾ ਚੀਨ ਦੇ ਲਿਕਸ਼ਨ ਅਤੇ ਗਾਂਗ ਨੇ 378 ਅੰਕਾਂ ਨਾਲ ਜਿੱਤਿਆ ਜਦੋਂਕਿ ਕਾਂਸੀ ਤਗਮਾ ਹਾਂਗਕਾਂਗ ਦੇ ਮੈਕ ਫਾਈ ਅਤੇ ਲਾਈ (374) ਅਤੇ ਇੰਡੋਨੇਸ਼ੀਆ ਦੇ 71 ਸਾਲ ਦੇ ਹੇਂਕੀ ਲਾਸੁਤ ਅਤੇ 72 ਸਾਲਾ ਫਰੇਡ (374) ਦੀਆਂ ਟੀਮਾਂ ਨੂੰ ਮਿਲਿਆ
ਬ੍ਰਿਜ ਦੀ ਮਹਿਲਾ ਡਬਲਜ਼ ਈਵੇਂਟ ‘ਚ ਹੇਮਾ ਦੇਵਰਾ ਅਤੇ ਕਰਮਾਕਰ ਦੀ ਭਾਰਤੀ ਟੀਮ 349 ਅੰਕਾਂ ਨਾਲ ਸੱਤਵੇਂ ਨੰਬਰ ‘ਤੇ ਰਹੀ

 

ਪਾਕਿਸਤਾਨ ਨੂੰ ਹਰਾ ਭਾਰਤ ਨੇ ਜਿੱਤਿਆ ਕਾਂਸੀ ਤਗਮਾ


ਜਕਾਰਤਾ, 1 ਸਤੰਬਰ

ਭਾਰਤੀ ਪੁਰਸ਼ ਹਾਕੀ ਟੀਮ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਤੋਂ ਇੱਜ਼ਤ ਦੀ ਜੰਗ 2-1ਨਾਲ ਜਿੱਤਦੇ ਹੋਏ ਏਸ਼ੀਆਈਖੇਡਾਂ ‘ਚ ਕਾਂਸੀ ਤਗਮਾ ਜਿੱਤ ਲਿਆ ਪਿਛਲੀ ਚੈਂਪੀਅਨ ਭਾਰਤ ਨੂੰ ਸੈਮੀਫਾਈਨਲ ‘ਚ ਮਲੇਸ਼ੀਆ ਹੱਥੋਂ ਸਡਨ ਡੈੱਕ ‘ਚ ਸਨਸਨੀਖੇਜ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਟੀਮ ਨੇ ਪਾਕਿਸਤਾਨ ਤੋਂ ਕਾਂਸੀ ਦੀ ਜੰਗ ਜਿੱਤ ਕੇ ਆਪਣਾ ਕੁਝ ਸਨਮਾਨ ਬਚਾ ਲਿਆ ਪਾਕਿਸਤਾਨ ਨੂੰ ਇਸ ਹਾਰ ਨਾਲ ਚੌਥੇ ਸਥਾਨ ‘ਤੇ ਸਬਰ ਕਰਨਾ ਪਿਆ

 

ਭਾਰਤ ਨੇ ਮੁਕਾਬਲੇ ਦੇ ਤੀਸਰੇ ਮਿੰਟ ‘ਚ ਹੀ ਵਾਧਾ ਬਣਾ ਲਿਆ ਜਦੋਂ ਆਕਾਸ਼ਦੀਪ ਸਿੰਘ ਨੇ ਸ਼ਾਨਦਾਰ ਮੈਦਾਨੀ ਗੋਲ ਨਾਲ ਭਾਰਤ ਨੂੰ ਅੱਗੇ ਕਰ ਦਿੱਤਾ ਇਸ ਤੋਂ ਬਾਅਦ ਦੋਵਾਂ ਟੀਮਾਂ ਦਰਮਿਆਨ ਜ਼ਬਰਦਸਤ ਖੇਡ ਦੇਖਣ ਨੂੰ ਮਿਲੀ ਅਤੇ ਆਖ਼ਰ ਭਾਰਤ ਨੂੰ 50ਵੇਂ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ ਅਤੇ ਹਰਮਨਪ੍ਰੀਤ ਸਿੰਘ ਨੇ ਸਹੀ ਨਿਸ਼ਾਨਾ ਲਾਉਂਦੇ ਹੋਏ ਸਕੋਰ 2-0 ਕਰ ਦਿੱਤਾ ਪਰ 53ਵੇਂ ਮਿੰਟ ‘ਚ ਮੁਹੰਮਦ ਆਤਿਕ ਨੇ ਪਾਕਿਸਤਾਨ ਦਾ ਪਹਿਲਾ ਗੋਲ ਕਰਕੇ ਭਾਰਤੀ ਰੱਖਿਆ ਕਤਾਰ ਨੂੰ ਸਕਤੇ ‘ਚ ਕਰ ਦਿੱਤਾ ਹਾਲਾਂਕਿ ਬਾਕੀ ਅੱਠ ਮਿੰਟ ‘ਚ ਟੀਮ ਨੇ ਪੂਰਾ ਕੌਸ਼ਲ ਦਿਖਾਉਂਦਿਆਂ ਵਾਧੇ ਦਾ ਬਚਾਅ ਕਰਕੇ ਕਾਂਸੀ ਤਗਮੇ ‘ਤੇ ਹੱਕ ਪੱਕਾ ਕੀਤਾ ਭਾਰਤ ਦਾ ਏਸ਼ੀਆਈ ਖੇਡਾਂ ‘ਚ ਇਹ 69ਵਾਂ ਤਗਮਾ ਸੀ

 

 

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ