ਪਰਮਾਣੂ ਸਮਝੌਤੇ ‘ਤੇ ਯੂਰਪੀ ਦੇਸ਼ ਕਾਰਵਾਈ ਕਰਨ: ਈਰਾਨ

EU, Countries, Acting, Nuclear, Agreement, Iran

ਆਰਥਿਕ ਪਾਬੰਦੀ ਤੋਂ ਬਾਅਦ ਬ੍ਰਿਟੇਨ ਦੇ ਕਿਸੇ ਮੰਤਰੀ ਦਾ ਤਹਿਰਾਨ ਦਾ ਇਹ ਪਹਿਲਾ ਦੌਰਾ

ਦੁਬਈ, ਏਜੰਸੀ।

ਈਰਾਨ ਨੇ ਬ੍ਰਿਟੇਨ ਦੇ ਉਪ ਵਿਦੇਸ਼ ਮੰਤਰੀ ਅਲਿਸਟਰ ਬਰਟ ਦੇ ਦੋ ਰੋਜ਼ਾ ਦੌਰੇ ‘ਤੇ ਸ਼ਨਿੱਚਰਵਾਰ ਨੂੰ ਤੇਹਰਾਨ ਪਹੁੰਚਣ ਦੇ ਮੌਕੇ ‘ਤੇ ਕਿਹਾ ਕਿ ਅਮਰੀਕਾ ਦੇ ਸਮਝੌਤੇ ਤੋਂ ਹਟਣ ਤੋਂ ਬਾਅਦ ਈਰਾਨ ਦੇ ਪਰਮਾਣੂ ਸਮਝੌਤੇ ਨੂੰ ਬਚਾਉਣ ਲਈ ਯੂਰਪੀ ਦੇਸ਼ਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਰਾਨ ਨਾਲ ਪਰਮਾਣੂ ਸਮਝੌਤੇ ਤੋਂ ਹਟਣ ਅਤੇ ਉਸ ‘ਤੇ ਆਰਥਿਕ ਪਾਬੰਦੀ ਲਗਾਏ ਜਾਣ ਤੋਂ ਬਾਅਦ ਬ੍ਰਿਟੇਨ ਦੇ ਕਿਸੇ ਮੰਤਰੀ ਦਾ ਤਹਿਰਾਨ ਦਾ ਇਹ ਪਹਿਲਾ ਦੌਰਾ ਹੈ।

ਸਰਕਾਰੀ ਸੰਵਾਦ ਏਜੰਸੀ ਇਰਨਾ ਨੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜਰੀਫ ਦੇ ਹਵਾਲੇ ਨਾਲ ਕਿਹਾ ਕਿ ਇਹ ਸਮਾਂ ਹੈ ਕਿ ਯੂਰਪੀ ਲੋਕ ਆਪਣੀ ਰਾਜਨੀਤਿਕ ਪ੍ਰਤੀਬੱਧਤਾ ਨੂੰ ਪ੍ਰਗਟ ਕਰਨ ਤੋਂ ਇਲਾਵਾ ਕਾਰਵਾਈ ਕਰਨ। ਇਹ ਉਪਾਅ ਮਹਿੰਗੇ ਹੋ ਸਕਦੇ ਹਨ ਪਰ ਜੇਕਰ ਦੇਸ਼ ਲਾਭ ਹਾਸਲ ਕਰਨਾ ਚਾਹੁੰਦੇ ਹਨ ਅਤੇ ਜੇਕਰ ਉਹਨਾਂ ਦਾ ਮੰਨਣਾ ਹੈ ਕਿ ਪਰਮਾਣੂ ਸਮਝੌਤਾ ਇੱਕ ਅੰਤਰਰਾਸ਼ਟਰੀ ਉਪਲਬੱਧੀ ਹੈ ਤਾਂ ਉਹਨਾਂ ਨੂੰ ਇਹਨਾਂ ਉਪਲੱਬਧੀਆਂ ਨੂੰ ਬਰਕਰਾਰ ਰੱਖਣ ਲਈ ਤਿਆਰ ਰਹਿਣਾ ਚਾਹੀਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।