ਨਾਫਟਾ ਸੌਦੇ ‘ਚ ਕੈਨੇਡਾ ਦੀ ਲੋੜ ਨਹੀਂ: ਟਰੰਪ

Canada, Not, Needed, NAFTA, Deal, Trump

ਕਾਂਗਰਸ ਨੂੰ ਇਸ ‘ਚ ਦਖਲ ਨਾ ਦੇਣ ਦੀ ਚਿਤਾਵਨੀ

ਵਾਸ਼ਿੰਗਟਨ, ਏਜੰਸੀ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਕੈਨੇਡਾ ਨੂੰ ਉਤਰ ਅਮਰੀਕੀ ਮੁਕਤ ਵਪਾਰ ਸਮਝੌਤਾ (ਨਾਫਟਾ) ‘ਚ ਰੱਖਣ ਦੀ ਕੋਈ ਲੋੜ ਨਹੀਂ ਹੈ।  ਉਨ੍ਹਾਂ ਨੇ ਕਾਂਗਰਸ ਨੂੰ ਇਸ ‘ਚ ਦਖਲ ਨਾ ਦੇਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਹੀਂ ਤਾਂ ਉਹ ਤਿੰਨ ਪੱਖੀ ਵਪਾਰ ਸਮਝੌਤੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇਣਗੇ। ਸ੍ਰੀ ਟਰੰਪ ਨੇ ਸ਼ਨਿੱਚਰਵਾਰ ਨੂੰ ਟਵਿੱਟਰ ‘ਤੇ ਕਿਹਾ ਕਿ ਨਵੇਂ ਨਾਫਟਾ ਸੌਦੇ ‘ਚ ਕੈਨੇਡਾ ਨੂੰ ਰੱਖਣ ਦੀ ਕੋਈ ਰਾਜਨੀਤਿਕ ਲੋੜ ਨਹੀਂ ਹੈ। ਜੇਕਰ ਅਸੀਂ ਦਹਾਕਿਆਂ ਤੋਂ ਅਪਸ਼ਬਦ ਸੁਣਨ ਤੋਂ ਬਾਅਦ ਅਮਰੀਕਾ ਲਈ ਸਹੀ ਸੌਦਾ ਨਹੀਂ ਕਰਦੇ ਤਾਂ ਕੈਨੇਡਾ ਬਾਹਰ ਹੋ ਜਾਵੇਗਾ।

ਉਹਨਾਂ ਕਿਹਾ ਕਿ ਕਾਂਗਰਸ ਨੂੰ ਇਹਨਾਂ ਗੱਲਬਾਤਾਂ ‘ਚ ਦਖਲ ਨਹੀਂ ਦੇਣਾ ਚਾਹੀਦਾ ਜਾਂ ਫਿਰ ਮੈਂ ਪੂਰੀ ਤਰ੍ਹਾਂ ਨਾਲ ਨਾਫਟਾ ਨੂੰ ਸਮਾਪਤ ਕਰ ਦੇਵਾਂਗਾ ਅਤੇ ਅਸੀਂ ਪਹਿਲਾਂ ਤੋਂ ਬਹੁਤ ਬਿਹਤਰ ਸਥਿਤੀ ‘ਚ ਹੋਵਾਂਗੇ। ਸ੍ਰੀ ਟਰੰਪ ਨੇ ਮੈਕਸਿਕੋ ਨਾਲ ਦੋਪੱਖੀ ਸਮਝੌਤੇ ‘ਤੇ ਦਸਤਖ਼ਤ ਕਰਨ ਦੇ ਆਪਣੇ ਇਰਾਦੇ ਤੋਂ ਕਾਂਗਰਸ ਨੂੰ ਸ਼ੁੱਕਰਵਾਰ ਨੂੰ ਜਾਣੂ ਕਰਵਾ ਦਿੱਤਾ ਸੀ। ਅਮਰੀਕਾ ਅਤੇ ਕੈਨੇਡਾ ਦਰਮਿਆਨ ਨਾਫਟਾ ਗੱਲਬਾਤ ‘ਤੇ ਸਹਿਮਤੀ ਨਾ ਬਣ ਸਕਣ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਜਾਰੀ ਗੱਲਬਾਤ ਸ਼ੁੱਕਰਵਾਰ ਨੂੰ ਸਮਾਪਤ ਹੋ ਗਈ ਸੀ। ਸ੍ਰੀ ਟਰੰਪ ਨੇ ਸੋਮਵਾਰ ਨੂੰ ਮੈਕਸਿਕੋ ਨਾਲ ਸੌਦਾ ਕੀਤਾ ਸੀ। ਸਾਂਸਦਾਂ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਕੈਨੇਡਾ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਮੈਕਸਿਕੋ ਨਾਲ ਹੋਏ ਸਮਝੌਤੇ ਨੂੰ ਕਾਂਗਰਸ ਤੋਂ ਅਨੁਮੋਦਨ ਹਾਸਲ ਕਰਨ ਲਈ ਸੰਘਰਸ਼ ਕਰਨਾ ਪੈ ਸਕਦਾ ਹੈ। ਉਹਨਾ ਕਿਹਾ ਕਿ ਪੂਰੀ ਤਰ੍ਹਾਂ ਨਾਲ ਦੋਪੱਖੀ ਸੌਦੇ ਨੂੰ ਪਾਸ ਕਰਨ ਲਈ ਡੈਮੋਕ੍ਰੇਟ ਨਾਲ ਸਮਰਥਨ ਦੀ ਲੋੜ ਹੋਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।