ਬਟਲਰ-ਕਰੇਨ ਦੀਆਂ ਪਾਰੀਆਂ ਨੇ ਕੀਤਾ ਮੈਚ ਰੋਮਾਂਚਕ


ਸਾਊਥੰਪਟਨ, 1 ਸਤੰਬਰ

 

ਵਿਕਟਕੀਪਰ ਜੋਸ ਬਟਲਰ ਦੇ ਬਿਹਤਰੀਨ ਅਰਧਸੈਂਕੜੇ ਅਤੇ ਸੈਮ ਕਰੇਨ ਦੀ ਨਾਬਾਦ 37 ਦੌੜਾਂ ਦੀ ਇੱਕ ਹੋਰ ਸੰਘਰਸ਼ਪੂਰਨ ਪਾਰੀ ਨਾਲ ਇੰਗਲੈਂਡ ਨੇ ਭਾਰਤ ਵਿਰੁੱਧ ਤੀਸਰੇ ਦਿਨ ਅੱਠ ਵਿਕਟਾਂ ‘ਤੇ 260 ਦੌੜਾਂ ਬਣਾ ਕੇ ਚੌਥੇ ਟੈਸਟ ਨੂੰ ਰੋਮਾਂਚਕ ਮੋੜ ‘ਤੇ ਪਹੁੰਚਾ ਦਿੱਤਾ
ਇੰਗਲੈਂਡ ਕੋਲ ਹੁਣ 233 ਦੌੜਾਂ ਦਾ ਵਾਧਾ ਹੈ ਅਤੇ ਉਸ ਦੀਆਂ ਦੋ ਵਿਕਟਾਂ ਬਾਕੀ ਹਨ ਭਾਰਤ ਨੇ ਇੰਗਲੈਂਡ ਦੀਆਂ ਪੰਜ ਵਿਕਟਾਂ 122 ਦੌੜਾਂ ‘ਤੇ ਸਿੱਟ ਲਈਆਂ ਸਨ ਪਰ ਬੇਨ ਸਟੋਕਸ ਨੇ 30, ਬਟਲਰ ਨੇ 69 ਅਤੇ ਕਰੇਨ ਨੇ ਨਾਬਾਦ 37 ਦੌੜਾਂ ਬਣਾ ਕੇ ਇੰਗਲੈਂਡ ਨੂੰ ਮੁਕਾਬਲੇ ‘ਚ ਕਾ੍ਿਰÂਮ ਰੱਖਿਆ ਮੁਹੰਮਦ ਸ਼ਮੀ ਵੱਲੋਂ ਅਦਿਲ ਰਾਸ਼ਿਦ ਨੂੰ ਆਊਟ ਕਰਨ ਦੇ ਨਾਲ ਹੀ ਤੀਸਰੇ ਦਿਨ ਦੀ ਖੇਡ ਸਮਾਪਤ ਹੋ ਗਈ

 
ਭਾਰਤ ਤੋਂ ਪਹਿਲੀ ਪਾਰੀ ‘ਚ 27 ਦੌੜਾਂ ਪੱਛੜ ੇ ਇੰਗਲੈਂਡ ਨੇ ਸਵੇਰੇ ਬਿਨਾਂ ਵਿਕਟ ਗੁਆਇਆਂ ਛੇ ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਇੰਗਲੈਂਡ ਨੇ ਲੰਚ ਤੱਕ 92 ਦੌੜਾਂ ਤੱਕ ਤਿੰਨ ਵਿਕਟਾਂ ਗੁਆ ਲਈਆਂ ਸਨ ਅਤੇ ਚਾਹ ਦੇ ਸਮੇਂ ਤੱਕ ਪੰਜ ਵਿਕਟਾਂ ਗੁਆਈਆਂ ਮੇਜ਼ਬਾਨ ਟੀਮ ਨੇ ਆਖ਼ਰੀ ਸੈਸ਼ਨ ‘ਚ ਤਿੰਨ ਵਿਕਟਾਂ ਗੁਆਈਆਂ ਮੁਹੰਮਦ ਸ਼ਮੀ ਨੇ ਤਿੰਨ ਵਿਕਟਾਂ ਲੈਣ ਤੋਂ ਇਲਾਵਾ ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਰਨ ਆਊਟ ਵੀ ਕੀਤਾ

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ