22 ਅਕਤੂਬਰ 1937 ਚ ਅਫ਼ਗਾਨਿਸਤਾਨ ਦੇ ਕਾਬੁਲ ‘ਚ ਹੋਇਆ ਸੀ ਜਨਮ
ਏਜੰਸੀ ਨਵੀਂ ਦਿੱਲੀ
ਆਪਣੀ ਜ਼ਬਰਦਸਤ ਅਦਾਕਾਰੀ ਤੇ ਡਾਇਲਾਗ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਮਸ਼ਹੂਰ ਅਦਾਕਾਰ ਕਾਦਰ ਖ਼ਾਨ ਦਾ ਜਨਮ 22 ਅਕਤੂਬਰ 1937 ਚ ਅਫ਼ਗਾਨਿਸਤਾਨ ਦੇ ਕਾਬੁਲ ‘ਚ ਹੋਇਆ ਸੀ ਉਨ੍ਹਾਂ ਪਿਤਾ ਦੇ ਅਬਦੁੱਲ ਰਹਿਮਾਨ ਅਫ਼ਗਾਨਿਸਤਾਨ ਦੇ ਕੰਧਾਰ ਦੇ ਬਸ਼ਿੰਦੇ ਸਨ ਤੇ ਮਾਂ ਇੱਕਬਾਲ ਬੇਗਮ ਪਾਕਿਸਤਾਨ ਦੇ ਬਲੂਚਿਸਤਾਨ ਦੀ ਰਹਿਣ ਵਾਲੀ ਸਨ ਉਨ੍ਹਾਂ ਦਾ ਬਚਪਨ ਬੇਹੱਦ ਗਰੀਬੀ ਨਾਲ ਲੰਘਿਆ ਸੀ ਕਾਦਰ ਖ਼ਾਨ ਦੇ ਤਿੰਨ ਭਰਾ ਸਨ ਕਾਦਰ ਖ਼ਾਨ ਨੇ ਆਪਦੀ ਪੜ੍ਹਾਈ ਦੀ ਸ਼ੁਰੂਆਤ ਇੱਕ ਮਿਊਂਸੀਪਲ ਸਕੂਲ ਨਾਲ ਸ਼ੁਰੂ ਕੀਤੀ ਸੀ ਇਸ ਤੋਂ ਬਾਅਦ ਉਨ੍ਹਾਂ ਨੇ ਇਸਮਾਈਲ ਯੂਸੂਫ਼ ਕਾਲਜ ਤੋਂ ਆਪਣੀ ਗ੍ਰੇਜੂਏਸ਼ਨ ਪੂਰੀ ਕੀਤੀ ਕਾਦਰ ਖ਼ਾਨ ਨੇ ਫ਼ਿਲਮ ਧਰਮਵੀਰ, ਗੰਗਾ ਜਮੁਨਾ ਸਰਸਵਤੀ, ਕੂਲੀ, ਦੇਸ਼ ਪ੍ਰੇਮ, ਸੁਹਾਗ, ਅਮਰ ਅਕਬਰ ਐਂਥਨੀ ਅਤੇ ਮੇਹਰਾ ਨਾਲ ਜਵਾਲਾਮੁਖੀ, ਸ਼ਰਾਬੀ, ਲਾਵਾਰਿਸ ਅਤੇ ਮੁਕੱਦਰ ਦਾ ਸਿਕੰਦਰ ਵਰਗੀਆਂ ਫ਼ਿਲਮਾਂ ਲਿਖੀਆਂ ਖ਼ਾਨ ਨੇ ਕੂਲੀ ਨੰਬਰ 1, ਮੈਂ ਖਿਲਾੜੀ ਤੂੰ ਅਨਾੜੀ, ਕਰਮਾ, ਸਲਤਨਤ ਵਰਗੀਆਂ ਫ਼ਿਲਮਾਂ ਦੇ ਡਾਇਲਾਗ ਲਿਖੇ ਉਨ੍ਹਾਂ ਨੇ ਲਗਭਗ 300 ਫ਼ਿਲਮਾਂ ਚ ਕੰਮ ਕੀਤਾ ਜਦਕਿ 250 ਫ਼ਿਲਮਾਂ ਦੇ ਡਾਇਲਾਗ ਲਿਖੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।